ਚੰਦਨ ਕੌਰ ਤੇ ਸੁਮੀਤ ਭਿੰਡਰ ਮਾਜ਼ਾ ਮਿਸ ਇੰਡੀਆ ਨਿਊਯਾਰਕ 2011'ਚ ਜੇਤੂ 
ਕੁਈਨਜ਼ (ਨਿਊਯਾਰਕ), 17 ਨਵੰਬਰ (ਜ.ਬ.)-ਇਥੇ ਕਮਿਊਨਿਟੀ ਸੈਂਟਰ ਆਡੀਟੋਰੀਅਮ  ਵਿਖੇ ਇਕ ਚਕਾਚੌਂਧ ਪ੍ਰੋਗਰਾਮ ਉਸ ਵੇਲੇ ਆਪਣੇ ਕਲਾਈਮੈਕਸ 'ਤੇ ਪਹੁੰਚ ਗਿਆ ਜਦੋਂ ਕੁਈਨਜ਼ ਦੀ ਚੰਦਨ ਕੌਰ (23) ਨੂੰ ਮਾਜ਼ਾ  ਮਿਸ ਇੰਡੀਆ ਨਿਊਯਾਰਕ 2011 ਦਾ ਤਾਜ ਪਹਿਨਾਇਆ ਗਿਆ। ਜਦ ਕਿ ਮਿਸ  ਟੀਨ ਇੰਡੀਆ ਨਿਊਯਾਰਕ ਦਾ ਤਾਜ 16 ਸਾਲਾ ਸੁਮੀਤ ਭਿੰਡਰ ਨੂੰ ਨਸੀਬ ਹੋਇਆ।
ਚੰਦਨ ਕੌਰ ਗ੍ਰੈਜੂਏਸ਼ਨ ਮੁਕੰਮਲ ਕਰਕੇ ਅੱਗੇ ਪੜ੍ਹਾਈ ਜਾਰੀ ਰੱਖਣ ਲਈ ਤਿਆਰੀ ਵਿਚ ਹੈ। ਇਹ ਦੋਵੇਂ ਹੁਣ 30ਵੇਂ ਮਿਸ ਇੰਡੀਆ ਯੂ. ਐੱਸ. ਏ. ਵਿਚ ਨਿਊਯਾਰਕ  ਦੀ 20 ਨਵੰਬਰ ਨੂੰ ਪ੍ਰਤੀਨਿਧਤਾ ਕਰਨਗੀਆਂ।