ਔਰਤ ਵਲੋਂ ਫਾਹਾ ਲੈ ਕੇ ਜੀਵਨ-ਲੀਲਾ ਸਮਾਪਤ

ਸ਼ਾਮਚੁਰਾਸੀ, 17 ਨਵੰਬਰ --ਪਿੰਡ ਪਧਿਆਣਾ ਵਿਖੇ ਇਕ ਔਰਤ ਵਲੋਂ ਭੇਦਭਰੀ ਹਾਲਤ ਵਿਚ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਵੇਰਵੇ ਅਨੁਸਾਰ ਮ੍ਰਿਤਕਾ ਪਰਮਜੀਤ ਕੌਰ (40) ਪਤਨੀ ਨਛੱਤਰ ਸਿੰਘ 16 ਨਵੰਬਰ ਨੂੰ ਸਵੇਰੇ ਕਰੀਬ 6.30 ਵਜੇ ਘਰੋਂ ਬਾਹਰ ਗਈ ਪ੍ਰੰਤੂ ਵਾਪਸ ਘਰ ਨਹੀਂ ਪਰਤੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਲੋਂ ਕਾਫ਼ੀ ਭਾਲ ਕੀਤੀ ਗਈ ਪਰ ਪਰਮਜੀਤ ਕੌਰ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਅੱਜ ਸਵੇਰੇ ਪਿੰਡ ਵਿਚ ਉਸ ਸਮੇਂ ਭਾਰੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਰਮਜੀਤ ਕੌਰ ਦੀ ਲਾਸ਼ ਪਿੰਡ ਦੇ ਬਾਹਰ ਰਣਜੀਤ ਸਿੰਘ ਦੇ ਖੇਤਾਂ ਵਿਚੋਂ ਇਕ ਦਰੱਖ਼ਤ ਨਾਲ ਲਟਕਦੀ ਮਿਲੀ। ਮ੍ਰਿਤਕਾ ਦਾ ਪਤੀ ਨਛੱਤਰ ਸਿੰਘ ਬਹਿਰੀਨ ਵਿਚ ਰਹਿੰਦਾ ਹੈ। ਮ੍ਰਿਤਕ ਆਪਣੇ ਪਿੱਛੇ 2 ਲੜਕੀਆਂ ਅਤੇ 2 ਲੜਕੇ ਛੱਡ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟ-ਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਇਸ ਮੌਤ ਦੇ ਅਸਲੀ ਤੱਥਾਂ ਦੀ ਤਫਤੀਸ਼ ਲਈ ਪੂਰੀ ਤਰ੍ਹਾਂ ਛਾਣਬੀਣ ਕਰ ਰਹੀ ਹੈ।
No comments:
Post a Comment