ਚੰਡੀਗੜ੍ਹ, 25 ਨਵੰਬਰ --ਬੁੜੈਲ ਦੀ ਰਹਿਣ ਵਾਲੀ ਇਕ 12 ਸਾਲਾ ਨਾਬਾਲਿਗਾ ਨੂੰ ਅਗਵਾ ਕਰਕੇ ਉਸਨੂੰ ਵਰਗਲਾ ਕੇ ਦੇਹ ਵਪਾਰ ਲਈ ਮਜਬੂਰ ਕਰਨ ਦੇ ਇਕ ਮਾਮਲੇ 'ਚ ਸ਼ੁੱਕਰਵਾਰ ਨੂੰ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਸ਼ਾਲੀਨੀ ਨਾਗਪਾਲ ਨੇ ਬਬਲੀ ਨਾਮਕ ਦੋਸ਼ੀ ਮਹਿਲਾ ਨੂੰ 7 ਸਾਲ ਦੀ ਕੈਦ ਅਤੇ 12 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਾਲ 2009 ਦੇ ਇਸ ਮਾਮਲੇ 'ਚ ਮਹਿਲਾ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 363 ਅਤੇ 366 ਏ. ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਬਲੀ ਨਾਮਕ ਇਹ ਮਹਿਲਾ ਇਸ ਨਾਬਾਲਿਗ ਨੂੰ ਵਰਗਲਾ ਕੇ ਕਈ ਵਾਰ ਆਪਣੇ ਗਾਹਕਾਂ ਕੋਲ ਭੇਜਿਆ ਕਰਦੀ ਸੀ ਅਤੇ ਦੇਹ ਵਪਾਰ ਦਾ ਇਹ ਧੰਦਾ ਚਲਾਉਂਦੀ ਸੀ। ਬਾਅਦ 'ਚ ਪੀੜਤ ਨਾਬਾਲਿਗਾ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ, ਜਿਸਦੇ ਬਾਅਦ ਬੁੜੈਲ ਚੌਕੀ 'ਚ ਮਾਮਲਾ ਦਰਜ ਹੋਣ ਦੇ ਬਾਅਦ ਮਹਿਲਾ ਦੀ ਗ੍ਰਿਫਤਾਰੀ ਕੀਤੀ ਗਈ ਸੀ।