ਲੜਕੀ ਨਾਲ ਅਸ਼ਲੀਲ ਹਰਕਤ
ਦੀਨਾਨਗਰ, 25 ਨਵੰਬਰ -- ਦੀਨਾਨਗਰ ਪੁਲਸ ਨੇ ਕੇਜਾ ਪੁੱਤਰ ਸੇਮਾ ਨਿਵਾਸੀ ਬੇਰੀਆਂ ਮੁਹੱਲਾ ਵਿਰੁੱਧ ਕਿਸੇ ਦੇ ਘਰ 'ਚ ਜ਼ਬਰੀ ਦਾਖਲ ਹੋ ਕੇ ਉਨ੍ਹਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਧਾਰਾ 457, 354 ਤਹਿਤ ਮੁਕਦਮਾ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁੱਖੀ ਰਾਜੇਸ਼ ਕੱਕੜ ਦੇ ਅਨੁਸਾਰ ਦੋਸ਼ੀ ਨੇ ਅਵਾਂਖਾ ਪਿੰਡ ਵਿਖੇ ਤਰਸੇਮ ਲਾਲ ਪੁੱਤਰ ਬਲਦੇਵ ਰਾਜ ਦੇ ਘਰ ਰਾਤ ਵੇਲੇ ਦਾਖਲ ਹੋ ਕੇ ਉਸ ਦੀ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ। ਉਸ ਦੇ ਰੌਲਾ ਪਾਉਣ 'ਤੇ ਉਹ ਭੱਜ ਨਿਕਲਿਆ। ਤਰਸੇਮ ਲਾਲ ਦੀ ਸ਼ਿਕਾਇਤ 'ਤੇ ਪੁਲਸ ਨੇ ਉਕਤ ਵਿਰੁੱਧ ਮੁਕਦਮਾ ਦਰਜ਼ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
No comments:
Post a Comment