ਇਕ ਪਾਸੜ ਪ੍ਰੇਮ ਸਬੰਧਾਂ ਦਾ ਹੋਇਆ ਅੰਤ
ਪਟਿਆਲਾ, 24 ਨਵੰਬਰ -- ਬੀਤੇ ਦਿਨੀਂ ਕੋਰਟ ਕੰਪਲੈਕਸ ਵਿਚ ਸ਼ਾਮ 5 ਵਜੇ ਤੋਂ ਬਾਅਦ ਛੁੱਟੀ ਸਮੇਂ ਜਿਸ ਨੌਜਵਾਨ ਵਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਸ਼੍ਰੀ ਸ਼ਾਮ ਲਾਲ ਦੀ ਕੋਰਟ ਵਿਚ ਬਤੌਰ ਸੇਵਾਦਾਰ ਕੰਮ ਕਰਦੀ ਮਹਿਲਾ ਸਮਿਤੀ ਨੂੰ ਛੁਰਿਆਂ ਨਾਲ ਵਿੰਨ੍ਹਿਆ ਸੀ, ਸ਼ੁੱਕਰਵਾਰ ਦੀ ਸਵੇਰ ਦੇ ਤੜਕਸਾਰ ਉਕਤ ਨੌਜਵਾਨ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈ. ਸੀ. ਯੂ. 'ਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਗੁਰਜਿੰਦਰ ਸਿੰਘ ਨਾਮਕ ਉਕਤ ਨੌਜਵਾਨ ਕੋਲੋਂ ਸਮਿਤੀ ਨਾਮਕ ਮਹਿਲਾ ਨੂੰ ਬਚਾਉਂਦੇ ਸਮੇਂ ਸਿਵਲ ਜੱਜ ਸੀਨੀਅਰ ਡਵੀਜ਼ਨ ਬਲਵੰਤ ਸਿੰਘ ਦੀ ਕੋਰਟ ਦਾ ਕਲਰਕ ਦਵਿੰਦਰ ਸਿੰਘ ਵੀ ਜ਼ਖਮੀ ਹੋ ਗਿਆ ਸੀ। ਇਹ ਸਾਰਾ ਮਾਮਲਾ ਇਕ ਪਾਸੜ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਗੁਰਜਿੰਦਰ ਸਿੰਘ ਰਾਜਪੁਰਾ ਕਾਲੋਨੀ ਦੀ ਰਹਿਣ ਵਾਲੀ ਮਹਿਲਾ ਨੂੰ ਪਿਆਰ ਕਰਦਾ ਸੀ, ਜਿਸ ਤਹਿਤ ਉਸ ਨੇ ਕਈ ਵਾਰ ਰਸਤੇ 'ਚ ਰੋਕ ਕੇ ਉਕਤ ਮਹਿਲਾ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਕਤ ਨੌਜਵਾਨ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਉਕਤ ਨੌਜਵਾਨ ਖਿਲਾਫ ਸਮਿਤੀ ਸ਼ਰਮਾ ਨੇ ਥਾਣਾ 4 ਨੰਬਰ ਡਵੀਜ਼ਨ ਵਿਚ ਸ਼ਿਕਾਇਤ ਵੀ ਲਿਖਵਾਈ ਸੀ। ਉਕਤ ਮਹਿਲਾ ਵਲੋਂ ਮਨਾ ਕੀਤੇ ਜਾਣ ਤੋਂ ਬਾਅਦ ਗੁੱਸੇ ਵਿਚ ਆਏ ਗੁਰਜਿੰਦਰ ਸਿੰਘ ਨੇ ਬੁੱਧਵਾਰ ਉਸ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਖੁਦ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਵੀਰਵਾਰ ਸਵੇਰ ਦੇ 2.30 ਕੁ ਵਜੇ ਰਾਜਿੰਦਰਾ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਬੁੱਧਵਾਰ ਦੇਰ ਰਾਤ ਉਕਤ ਨੌਜਵਾਨ ਖਿਲਾਫ ਧਾਰਾ 307, 324, 341, 309 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਸੀ।
Tags : www.tehlkapunjabtv.in
No comments:
Post a Comment