ਅੰਮ੍ਰਿਤਸਰ, 29 ਨਵੰਬਰ -- ਅੰਮ੍ਰਿਤਸਰ ਵਿਖੇ 13 ਨਵੰਬਰ ਨੂੰ ਇਕ ਪ੍ਰੋਗਰਾਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਆਪਣੇ ਮਸ਼ਹੂਰ ਗਾਣੇ 'ਲੱਕ 28 ਕੁੜੀਦਾ' 'ਤੇ ਪਰਫਾਰਮੈਂਸ ਦਿੰਦੇ ਸਮੇਂ ਸਟੇਜ ਤੋਂ ਡਿੱਗ ਗਿਆ। ਦਿਲਜੀਤ ਦੇ ਡਿੱਗਣ ਦਾ ਇਹ ਵੀਡੀਓ ਕਿਸੇ ਨੇ ਇੰਟਰਨੈੱਟ 'ਤੇ ਪਾ ਦਿੱਤਾ ਜਿਸ ਤੋਂ ਬਾਅਦ ਦਿਲਜੀਤ ਤੇ ਉਸਦੇ ਪ੍ਰਸ਼ੰਸਕਾਂ ਵਿਚਾਲੇ ਇੰਟਰਨੈੱਟ 'ਤੇ ਜੰਗ ਜਿਹੀ ਛਿੜ ਗਈ।  ਇਸ ਵੀਡੀਓ ਤੋਂ ਨਾਰਾਜ਼ ਦਿਲਜੀਤ ਨੇ ਇਸ ਨੂੰ ਇਕ ਆਮ ਜਿਹੀ ਘਟਨਾ ਦੱਸਿਆ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਗਾ ਕੇ ਦੇ ਦਿੱਤੀ।ਦਿਲਜੀਤ ਨੇ ਆਪਣੇ ਜਵਾਬ 'ਚ ਕੁਝ ਅਜਿਹੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਲਈ ਜਿਸ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਖਾਸੇ ਨਾਰਾਜ਼ ਹੋ ਗਏ ਹਨ ਅਤੇ ਇੰਟਰਨੈੱਟ 'ਤੇ ਇਕ ਜੰਗ ਸ਼ੁਰੂ ਹੋ ਗਈ ਹੈ।