
ਮੋਹਾਲੀ, 18 ਨਵੰਬਰ--ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਇਕ 12 ਸਾਲ ਦੀ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸਦੇ ਹੱਥਾਂ 'ਤੇ ਡੰਡੇ ਮਾਰ ਕੇ ਨੀਲ ਪਾ ਦਿੱਤੇ ਗਏ। ਜਦੋਂ ਇਸ ਲੜਕੀ ਦੇ ਹੱਥਾਂ ਵਿਚੋਂ ਦੋ ਦਿਨ ਬਾਅਦ ਵੀ ਦਰਦ ਖਤਮ ਨਾ ਹੋਇਆ ਤਾਂ ਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਉਣ ਦਾ ਯਤਨ ਕੀਤਾ ਪਰ ਬੱਚੀ ਦੀ ਮਾਂ ਜਦੋਂ ਹਸਪਤਾਲ ਵਿਚ ਬੱਚੀ ਦਾ ਐਕਸ ਰੇ ਕਰਵਾਉਣ ਪੁੱਜੀ ਤਾਂ ਮੀਡੀਆ ਨੂੰ ਇਸ ਦੀ ਭਿਣਕ ਲੱਗ ਗਈ। ਬਲੌਂਗੀ ਦੇ ਕਲਾਸ ਮਾਉਂਟ ਪ੍ਰਾਈਵੇਟ ਸਕੂਲ ਦੀ ਚੌਥੀ ਜਮਾਤ ਦੀ ਬੱਚੀ ਸਿਮਰਨ ਕਪੂਰ ਨੇ ਦੱਸਿਆ ਕਿ 16 ਨਵੰਬਰ ਨੂੰ ਉਸਦੀ ਅਧਿਆਪਕਾ ਅਮਨਦੀਪ ਕੌਰ ਨੇ ਉਸਨੂੰ ਛੁੱਟੀ ਹੋਣ ਤੋਂ ਬਾਅਦ ਇਹ ਕਹਿ ਕੇ ਕੁੱਟਿਆ ਕਿ ਉਹ ਪੜ੍ਹਾਈ ਕਿਉਂ ਨਹੀਂ ਕਰਦੀ। ਇਸ ਬੱਚੀ ਨੇ ਦੱਸਿਆ ਕਿ ਉਸਦੇ ਦੋਹਾਂ ਹੱਥਾਂ 'ਤੇ ਮੈਡਮ ਨੇ ਜ਼ੋਰ ਨਾਲ ਡੰਡੇ ਮਾਰੇ ਜਿਸ ਨਾਲ ਹੱਥਾਂ 'ਤੇ ਨੀਲ ਪੈ ਗਏ। ਇਹ ਬੱਚੀ ਇੰਨੀ ਜ਼ਿਆਦਾ ਸਹਿਮੀ ਹੋਈ ਸੀ ਕਿ ਕੁੱਝ ਬੋਲਣ ਨੂੰ ਤਿਆਰ ਨਹੀਂ ਸੀ ਪਰ ਪੱਤਰਕਾਰਾਂ ਵਲੋਂ ਹੌਂਸਲਾ ਦੇਣ 'ਤੇ ਉਸਨੇ ਹੌਲੀ-ਹੌਲੀ ਸਾਰੀ ਗੱਲ ਦੱਸੀ। ਲੜਕੀ ਦੀ ਮਾਂ ਨਰਿੰਦਰ ਕਪੂਰ ਨੇ ਦੱਸਿਆ ਕਿ ਉਸਦੀ ਲੜਕੀ ਦੇ ਹੱਥਾਂ ਵਿਚ ਤੇਜ ਦਰਦ ਦੀ ਸ਼ਿਕਾਇਤ ਕਾਰਨ ਉਹ ਸਿਵਲ ਹਸਪਤਾਲ ਮੁਹਾਲੀ ਵਿਖੇ ਐਕਸ-ਰੇ ਕਰਵਾਉਣ ਲਈ ਆਈ ਹੈ। ਉਸਨੇ ਦੱਸਿਆ ਕਿ ਸਕੂਲ ਵਾਲੇ ਉਸ ਤੋਂ ਮੁਆਫੀਆਂ ਮੰਗ ਰਹੇ ਹਨ ਅਤੇ ਲੜਕੀ ਦੇ ਇਲਾਜ ਤੇ ਹੋਣ ਵਾਲਾ ਖਰਚਾ ਦੇਣ ਦੀ ਗੱਲ ਵੀ ਕਰ ਰਹੇ ਹਨ। ਸੰਪਰਕ ਕਰਨ 'ਤੇ ਸਕੂਲ ਦੀ ਅਧਿਆਪਕਾ ਅਮਨਦੀਪ ਕੌਰ ਨੇ ਮੰਨਿਆ ਕਿ ਉਸ ਨੇ ਬੱਚੀ ਦੀ ਕੁਟਾਈ ਇਸ ਲਈ ਕੀਤੀ ਕਿ ਉਹ ਘਰੋਂ ਆਪਣਾ ਸਕੂਲ ਦਾ ਕੰਮ ਪੂਰਾ ਕਰਕੇ ਨਹੀਂ ਲੈ ਕੇ ਆਈ ਸੀ। ਅਧਿਆਪਕਾ ਨੇ ਇਸ ਗੱਲ ਦੀ ਮਾਫੀ ਵੀ ਮੰਗੀ। ਸਕੂਲ ਦੀ ਪ੍ਰਿੰਸੀਪਲ ਪ੍ਰੇਮ ਲਤਾ ਨੇ ਕਿਹਾ ਕਿ ਸਕੂਲ ਇਸ ਘਟਨਾ ਬਾਰੇ ਮੁਆਫੀ ਮੰਗਦਾ ਹੈ
No comments:
Post a Comment