Thursday, 17 November 2011

India Kabbdi Team Bus Accident,


www.tehlkapunjabtv.in

ਭਾਰਤੀ ਮਹਿਲਾ ਕਬੱਡੀ ਟੀਮ ਦੀ ਬੱਸ ਹਾਦਸਾਗ੍ਰਸਤ, 2 ਦੀ ਮੌਤ

ਬਠਿੰਡਾ, 17 ਨਵੰਬਰ— ਦੂਜੇ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ ਸਮਾਰੋਹ 'ਚ ਹਿੱਸਾ ਲੈਣ ਪਹੁੰਚ ਰਹੀ ਭਾਰਤੀ ਮਹਿਲਾ ਕਬੱਡੀ ਟੀਮ ਦੀ ਬੱਸ ਬਠਿੰਡਾ ਭੁੱਚੋ ਮੰਡੀ ਦੇ ਪਿੰਡ ਭੁੱਚੋ ਖੁਰਦ ਨੇੜੇ ਸੈਨਿਕ ਵਾਹਨ ਨਾਲ ਟਕਰਾ ਗਈ। ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ 'ਚ ਬੁਰੀ ਤਰ੍ਹਾਂ ਅੱਗ ਲੱਗ ਗਈ। ਬੱਸ 'ਚੋਂ ਦੋ ਲਾਸ਼ਾਂ ਨੂੰ ਕੱਢਿਆ ਗਿਆ, ਇਨ੍ਹਾਂ 'ਚ ਇਕ ਦੀ ਪਛਾਣ ਹੈੱਡ ਕਾਂਸਟੇਬਲ ਹਰਜੀਤ ਸਿੰਘ ਵਜੋਂ ਹੋਈ ਹੈ ਜਦੋਂਕਿ ਦੂਜੇ ਦੀ ਬੀਰੇਂਦਰ ਸ਼ਰਮਾ ਦੇ ਰੂਪ 'ਚ ਹੋਈ ਹੈ। ਬੱਸ ਨੂੰ ਬੀਰੇਂਦਰ ਸ਼ਰਮਾ ਚਲਾ ਰਿਹਾ ਸੀ।  ਆਲੇ-ਦੁਆਲੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਬੱਸ 'ਚ ਸਵਾਰ ਮਹਿਲਾ ਖਿਡਾਰਨਾਂ ਨੂੰ ਬਾਹਰ ਕੱਢਿਆ। ਬੱਸ 'ਚ ਸਵਾਰ ਭਾਰਤੀ ਮਹਿਲਾ ਕਬੱਡੀ ਟੀਮ ਦੇ 20 ਖਿਡਾਰੀਆਂ ਨੂੰ ਆਦੇਸ਼ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਨ੍ਹਾਂ 'ਚੋਂ ਤਿੰਨ ਖਿਡਾਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੀ. ਸੀ. ਬਠਿੰਡਾ ਕੇ. ਕੇ. ਯਾਦਵ ਨੇ ਕਿਹਾ ਕਿ ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਬਾਕੀ ਜ਼ਖਮੀਆਂ ਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਹੈ। ਇਹ ਟੀਮ ਮੁੱਖ ਮੰਤਰੀ ਬਾਦਲ ਦੇ ਘਰ ਡਿਨਰ 'ਤੇ ਜਾ ਰਹੀ ਸੀ। ਜਾਣਕਾਰੀ ਮੁਤਾਬਕ ਟੀਮ ਲਈ ਸ਼ਾਮ ਨੂੰ ਡਿਨਰ ਦਾ ਇੰਤਜ਼ਾਮ ਕੀਤਾ ਗਿਆ ਸੀ। ਪਰ ਇਸ ਤੋਂ ਪਹਿਲਾਂ ਹਾਦਸਾ ਹੋ ਗਿਆ।


No comments:

Post a Comment