ਜਿਸਮ ਫਰੋਸ਼ੀ ਲਈ ਹਾਈਵੇ 'ਤੇ ਔਰਤਾਂ ਸਮੇਤ ਸਮਲਿੰਗੀਆਂ ਦੀ ਭਰਮਾਰ
ਕਿਸ਼ਨਗੜ੍ਹ, 29 ਨਵੰਬਰ-- ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਕਸਬੇ ਕਿਸ਼ਨਗੜ੍ਹ ਤੋਂ ਲੈ ਕੇ ਕਾਲਾ ਬੱਕਰਾ ਤੱਕ ਪਹਿਲਾਂ ਸਟਿਕਰ ਆਦਿ ਵੇਚਣ ਵਾਲੀਆਂ ਦੀ ਭਾਰੀ ਗਿਣਤੀ ਵਿਚ ਢਾਬਿਆਂ ਆਦਿ 'ਤੇ ਟਰੱਕਾਂ ਵਾਲਿਆਂ ਨਾਲ ਗੰਢ-ਤੁਪ ਹੁੰਦੀ ਜਿਥੇ ਆਮ ਦੇਖੀ ਜਾਂਦੀ ਸੀ। ਉਨ੍ਹਾਂ ਦੀ ਪੁਲਸ ਵਲੋਂ ਡੰਡਾ ਪਰੇਡ ਹੋਣ ਤੋਂ ਉਹ ਤਾਂ ਨਹੀਂ ਦਿਖਾਈ ਦਿੰਦੀਆਂ , ਉਥੇ ਕਾਹਨਪੁਰ ਪਿੰਡ ਤੋਂ ਰਾਏਪੁਰ ਰਸੂਲਪੁਰ ਅੱਡੇ ਤੱਕ ਸ਼ਾਮ ਹੁੰਦਿਆਂ ਹੀ ਔਰਤਾਂ ਸਮੇਤ ਸਮਲਿੰਗੀਆਂ ਦੀ ਭਰਮਾਰ ਹੋ ਜਾਂਦੀ ਹੈ। ਇਨ੍ਹਾਂ ਦੇ ਜਾਲ ਵਿਚ ਫਸੇ ਅਤੇ ਭਰੋਸੇਯੋਗ ਸੂਤਰਾਂ ਮੁਤਾਬਕ ਕਾਹਨਪੁਰ ਤੋਂ ਰਾਏਪੁਰ ਅੱਡੇ ਤੱਕ ਜਿਨ੍ਹਾਂ ਲੋਕਾਂ ਦੀਆਂ ਦੋਨੋਂ ਪਾਸੇ ਜ਼ਮੀਨਾਂ ਪੈਂਦੀਆਂ ਹਨ, ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਮਾਲਕਾਂ ਨੇ 4 ਤੋਂ 5-5 ਫੁੱਟ ਚਾਰਦੀਵਾਰੀ ਕੀਤੀ ਹੋਈ ਹੈ ਪਰ ਪੱਕੇ ਤੌਰ 'ਤੇ ਗੇਟ ਲਗਾ ਕੇ ਬੰਦ ਨਹੀਂ ਕੀਤਾ ਗਿਆ, ਉਥੇ ਉਨ੍ਹਾਂ ਦੇ ਖੁੱਲ੍ਹੇ ਰਹਿਣ ਕਰਕੇ ਸ਼ਾਮ ਹੁੰਦਿਆਂ ਹੀ ਔਰਤਾਂ ਚੂੜੇ ਆਦਿ ਪਾ ਕੇ ਟਿਪ ਟਾਪ ਹੋ ਕੇ ਨਿਕਲਦੀਆਂ ਹਨ, ਜਿਨ੍ਹਾਂ ਵਿਚ ਕੁਝ ਇਕ ਤਾਂ ਨਸ਼ੇ ਵਿਚ ਟੁੰਨ ਹੋਈਆਂ ਭੰਗ ਆਦਿ ਜੜੀ ਬੂਟੀਆਂ ਵਿਚ ਬੈਠੀਆਂ ਬੈਟਰੀਆਂ ਆਦਿ ਮਾਰ ਕੇ ਟਰੱਕਾਂ ਵਾਲਿਆਂ ਨੂੰ ਬੁਲਾਉਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਔਰਤਾਂ ਤੋਂ ਕਾਕੇ ਵੀ ਪਿੱਛੇ ਨਹੀਂ, ਨੌਜਵਾਨ ਅਤੇ ਅਧਖੜ ਉਮਰ ਦੇ ਲੜਕੇ ਵੀ ਸੈਕਸ ਦੇ ਸ਼ੌਕੀਨ ਟਰੱਕਾਂ-ਕਾਰਾਂ ਆਦਿ ਨੂੰ ਹੱਥ ਦਿੰਦੇ ਦੇਖੇ ਜਾਂਦੇ ਹਨ ਜਿਹੜੇ ਹੋਰ ਨਹੀਂ ਕਈ ਵਾਰ ਮੋਟਰਸਾਈਕਲਾਂ ਅਤੇ ਸਾਈਕਲ ਸਵਾਰਾਂ ਤੋਂ ਲਿਫਟ ਲੈ ਕੇ ਲੋਕਾਂ ਦੀ ਹਵਸ ਮਿਟਾਉਣ ਬਦਲੇ ਥੋੜ੍ਹੇ ਬਹੁਤੇ ਰੁਪਏ ਬਟੋਰਨ ਤੋਂ ਬਾਅਦ ਅਗਲੇ ਸ਼ਿਕਾਰ ਦੀ ਭਾਲ ਵਿਚ ਰਾਤਾਂ ਨੂੰ ਕਰੀਬ 11-12 ਵਜੇ ਤੱਕ ਆਮ ਘੁੰਮਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਸਾਹਮਣੇ ਕਈ ਇੱਜ਼ਤਦਾਰ ਅਤੇ ਕਬੀਲਦਾਰ ਲੋਕਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਇਸ ਸਭ ਮਾਮਲੇ ਵਿਚ ਅਜਿਹੇ ਗਲਤ ਅਨਸਰ ਆਪ ਹੀ ਪੁਲਸ ਮੁਲਾਜ਼ਮਾਂ ਤੋਂ ਆਪਣੇ ਹੀ ਸਾਥੀਆਂ ਨੂੰ ਦਬਕਾ ਤਾਂ ਮਰਵਾਉਂਦੇ ਹਨ ਪਰ ਪੁਲਸ ਕਾਰਵਾਈ ਵਿਚ ਕੁਝ ਨਹੀਂ ਲੱਭਦਾ।
No comments:
Post a Comment