ਰੈਗਿੰਗ ਦੇ ਮਾਮਲੇ 'ਚ 7 ਵਿਦਿਆਰਥੀਆਂ ਨੂੰ ਸਜ਼ਾ
ਜਲੰਧਰ, 29 ਨਵੰਬਰ--¸ਐੱਸ. ਕੇ. ਸਿੰਗਲਾ ਐਡੀਸ਼ਨਲ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਵਲੋਂ ਰੈਗਿੰਗ ਤੋਂ ਤੰਗ ਆ ਕੇ ਐੱਨ. ਆਈ. ਟੀ. ਵਿਦਿਆਰਥੀ ਅਮਿਤ ਕੁਮਾਰ ਵਲੋਂ ਆਤਮਹੱਤਿਆ ਕਰ ਲੈਣ ਦੇ ਮਾਮਲੇ ਵਿਚ ਅੱਜ ਐੱਨ. ਆਈ. ਟੀ. ਦੇ ਉਸ ਵੇਲੇ ਦੇ 7 ਵਿਦਿਆਰਥੀਆਂ ਤਨੁਜ ਰਾਏ, ਪਰਸਨ ਕਿਸ਼ੋਰ ਵਰਮਾ, ਅੰਕਿਤ ਸ਼੍ਰੀਵਾਸਤਵ, ਸਿਧਾਰਥ ਕੁਮਾਰ, ਪ੍ਰਮੋਦ, ਅਭਿਜੀਤ ਵਿਸ਼ਵਾਸ ਅਤੇ ਨਵਲ ਮਿਲਾਨੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਧਾਰਾ 306, 149 ਤਹਿਤ ਸਾਰਿਆਂ ਨੂੰ 3-3 ਸਾਲ ਕੈਦ, 2-2 ਹਜ਼ਾਰ ਰੁਪਏ ਜੁਰਮਾਨਾ ਅਦਾ ਨਾ ਕਰਨ 'ਤੇ 3-3 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ, ਜਦਕਿ ਰੋਹਨ ਭੰਡਾਰੀ, ਵਿਸ਼ਵਜੀਤ ਸਾਹਾ, ਨਮਿਤਾ ਕੁਮਾਰੀ ਅਤੇ ਰਾਹੁਲ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਜੀ. ਆਰ. ਪੀ. ਵਲੋਂ 12-10-05 ਨੂੰ ਮ੍ਰਿਤਕ ਅਮਿਤ ਦੇ ਪਿਤਾ ਤ੍ਰਿਵੇਣੀ ਸਹਾਏ ਅਤੇ ਮ੍ਰਿਤਕ ਦੇ ਕਮਰੇ ਤੋਂ ਮਿਲੇ ਸੂਸਾਈਡ ਨੋਟ ਦੇ ਆਧਾਰ 'ਤੇ ਤਨੁਜ ਰਾਏ ਪਰਸਨ, ਕਿਸ਼ੋਰ ਵਰਮਾ, ਰੋਹਨ ਭੰਡਾਰੀ, ਵਿਸ਼ਵਜੀਤ ਸਾਹਾ, ਅੰਕਿਤ ਸ਼੍ਰੀਵਾਸਤਵ, ਸਿਧਾਰਥ ਕੁਮਾਰ, ਪ੍ਰਮੋਦ, ਅਭੀਜੀਤ ਵਿਸ਼ਵਾਸ, ਨਮਿਤਾ ਕੁਮਾਰੀ, ਰਾਹੁਲ ਅਤੇ ਨਵਲ ਮਿਲਾਨੀ ਵਿਰੁੱਧ ਅਮਿਤ ਕੁਮਾਰ ਨੂੰ ਰੈਗਿੰਗ ਤੋਂ ਤੰਗ ਆ ਕੇ ਆਤਮਹੱਤਿਆ ਦੇ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਧਾਰਾ 306/34 ਦੇ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਸਾਰਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀਆਂ ਬਾਅਦ ਵਿਚ ਹਾਈਕੋਰਟ ਤੋਂ ਜ਼ਮਾਨਤਾਂ ਹੋ ਗਈਆਂ ਸਨ।
No comments:
Post a Comment