Sunday, 27 November 2011

kabza


ਗਲਤ ਕਾਗਜ਼ਾਤ ਬਣਾ ਕੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼

ਕਿਸ਼ਨਗੜ੍ਹ, 26 ਨਵੰਬਰ -  ਪ੍ਰੈੱਸ ਨੂੰ ਕਿਸ਼ਨਗੜ੍ਹ ਵਿਖੇ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਵਾਸੀ ਮੋਖੇ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਜੋ ਇਸ ਵੇਲੇ ਜੰਡੂ ਸਿੰਘਾ ਵਿਖੇ ਰਹਿ ਰਹੇ ਹਨ, ਨੇ ਦੱਸਿਆ ਕਿ ਸਾਡੀ ਜੱਦੀ ਜ਼ਮੀਨ ਮੋਖੇ 'ਚੋਂ ਜੋ ਹਿੱਸਾ ਸਾਨੂੰ ਮਿਲਣਾ ਸੀ, ਉਸ ਦੇ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਕਿਉਂਕਿ ਸ਼ਰੀਕੇ ਵਿਚ ਕੁਝ ਵਿਅਕਤੀਆਂ ਨੇ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਗਲਤ ਵਸੀਅਤ ਬਣਾ ਲਈ ਹੈ।  ਸਾਰੀ ਕਾਰਗੁਜ਼ਾਰੀ ਹੱਦਬਸਤ ਨੰਬਰ 153 ਅਧੀਨ ਉਨ੍ਹਾਂ ਵਿਅਕਤੀਆਂ ਨੇ ਆਪਣੇ ਨਾਵਾਂ ਹੇਠ ਕਰਵਾ ਲਈ ਤੇ ਵਸੀਅਤ ਵਿਚ ਮੇਹਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੋਖੇ ਨੂੰ ਹਿੱਸੇਦਾਰ ਹੀ ਨਹੀਂ ਬਣਾਇਆ ਗਿਆ।   ਉਸ ਦੇ ਦੋ ਭਰਾਵਾਂ ਨੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਇਹ ਸਭ ਕੁਝ ਕਰ ਲਿਆ। ਇਸ ਸੰਬੰਧੀ ਇਨਸਾਫ ਪ੍ਰਾਪਤੀ ਲਈ ਮਾਣਯੋਗ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਐਂਟੀ ਫਰਾਡ ਮਹਿਕਮੇ ਵਲੋਂ  ਵੀ ਜਾਂਚ ਕੀਤੀ  ਜਾ ਰਹੀ ਹੈ।ਇਸ ਸੰਬੰਧੀ ਦੂਸਰੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਉੱਚ ਅਧਿਕਾਰੀ ਦੀ ਕੋਈ ਮਿਲੀ ਭੁਗਤ ਨਹੀਂ ਅਤੇ ਨਾ ਹੀ ਕੋਈ ਗਲਤ ਕਾਗਜ਼ਾਤ ਬਣਾਏ ਗਏ ਹਨ।  ਅਸੀਂ ਅਦਾਲਤੀ ਫੈਸਲੇ ਦਾ ਸਤਿਕਾਰ ਕਰਾਂਗੇ ਅਤੇ ਉਸ ਦੇ ਫੈਸਲੇ ਮੁਤਾਬਕ ਜ਼ਮੀਨ ਜਿਸ ਦੀ ਹੋਵੇਗੀ, ਉਸ ਨੂੰ ਮਿਲ ਜਾਵੇਗੀ।

No comments:

Post a Comment