ਤੁਰ ਗਿਆ 'ਕਲੀਆਂ ਦਾ ਬਾਦਸ਼ਾਹ'

2 ਨੂੰ ਜਲਾਲ ਪਿੰਡ ਵਿਖੇ ਹੋਵੇਗਾ ਸਸਕਾਰ
ਜਲੰਧਰ, 30 ਨਵੰਬਰ--ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਕਲੀਆਂ ਦੇ ਬਾਦਸ਼ਾਹ ਅਤੇ ਤਵਿਆਂ ਵਾਲੇ ਯੁੱਗ ਤੋਂ ਸੀ. ਡੀ. ਕਲਚਰ ਤਕ ਹਿੱਕ ਦੇ ਜ਼ੋਰ 'ਤੇ ਧੁੰਮਾਂ ਪਾਉਣ ਵਾਲੇ ਕੁਲਦੀਪ ਮਾਣਕ ਅੱਜ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੀ ਸਿਹਤ ਦੀ ਖਰਾਬੀ ਨੇ ਕਈ ਵਾਰ 'ਮੌਤ' ਵਾਲੀ ਅਫ਼ਵਾਹ ਨੂੰ ਜਨਮ ਦਿੱਤਾ, ਪਰ ਅੱਜ ਜਦੋਂ ਸੱਚਮੁੱਚ ਮੌਤ ਦੇ ਜ਼ਾਲਮ ਪੰਜੇ ਨੇ ਉਨ੍ਹਾਂ ਨੂੰ ਜਕੜ ਲਿਆ ਤਾਂ ਪਹਿਲੀ ਵਾਰ ਸੁਣਨ 'ਤੇ ਕਿਸੇ ਨੂੰ ਯਕੀਨ ਜਿਹਾ ਨਾ ਆਇਆ। ਉਹ ਪਿਛਲੇ ਕਈ ਦਿਨਾਂ ਤੋਂ ਲਿਵਰ ਦੀ ਬੀਮਾਰੀ ਵਧਣ ਕਰਕੇ ਲੁਧਿਆਣਾ ਡੀ. ਐੱਮ. ਸੀ. ਹਸਪਤਾਲ 'ਚ ਦਾਖ਼ਲ ਸਨ।
15 ਨਵੰਬਰ 1949 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਜਲਾਲ ਵਿਚ ਜਨਮੇ ਕੁਲਦੀਪ ਮਾਣਕ ਨੇ ਕਲੀਆਂ ਦੇ ਬਾਦਸ਼ਾਹ ਵਜੋਂ ਉਹ ਝੰਡੇ ਗੱਡੇ, ਜਿਨ੍ਹਾਂ ਨੇ ਸਿਆਣਿਆਂ ਤੋਂ ਨਵੇਂ ਪੂਰ ਦੇ ਨਿਆਣਿਆਂ ਤਕ ਦਾ ਧਿਆਨ ਖਿੱਚੀ ਰੱਖਿਆ। ਕੁਲਦੀਪ ਮਾਣਕ ਨੇ ਗਾਇਕੀ ਦੀ ਪੌੜੀ ਦੇ ਪਹਿਲੇ ਡੰਡੇ 'ਤੇ 1968 'ਚ ਪੈਰ ਧਰਿਆ, ਜਦੋਂ ਉਨ੍ਹਾਂ ਦੀ ਉਮਰ ਮਹਿਜ਼ 17 ਸਾਲ ਦੀ ਸੀ। 1976 ਵਿਚ ਉਨ੍ਹਾਂ ਦਾ ਪਹਿਲਾ ਰਿਕਾਰਡ 'ਇਕ ਤਾਰਾ' ਰਿਲੀਜ਼ ਹੋਇਆ, ਜਿਸ ਵਿਚਲੇ ਗੀਤ 'ਤੇਰੇ ਟਿੱਲੇ ਉੱਤੋਂ ਸੂਰਤ ਦੀਹਦੀ ਹੀਰ ਦੀ' ਅਤੇ 'ਛੇਤੀ ਕਰ ਸਰਵਣ ਪੁੱਤਰਾ' ਲੋਕ ਮਨਾਂ 'ਚ ਵਸ ਗਏ।
ਮਾਣਕ ਦੇ ਗੀਤ 'ਇੱਛਰਾਂ ਧਾਹਾਂ ਮਾਰਦੀ', 'ਸਾਹਿਬਾਂ ਬਣੀ ਭਰਾਵਾਂ ਦੀ', 'ਮਾਂ ਹੁੰਦੀ ਏ ਮਾਂ', 'ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ' , ਜੀ. ਟੀ. ਰੋਡ 'ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ ਬੱਲੀਏ ਤੇ 'ਤੇਰੇ ਨੱਕ ਦਾ ਕੋਕਾ ਪਿਆ ਦੱਸਦਾ ਏ' ਸਮੇਤ ਦਰਜਨਾਂ ਗੀਤ ਸਦਾ ਪੰਜਾਬੀਆਂ ਦੇ ਕੰਨਾਂ ਵਿਚ ਗੂੰਜਦੇ ਰਹਿਣਗੇ। ਦੇਵ ਥਰੀਕੇ ਵਾਲਾ ਦੀ ਕਲਮ ਤੇ ਮਾਣਕ ਦੀ ਆਵਾਜ਼ ਨੇ ਪੰਜਾਬੀ ਸੰਗੀਤ ਦੀ ਦੁਨੀਆ 'ਤੇ ਜਿਹੜਾ ਰਾਜ ਕੀਤਾ, ਉਸ ਨੇ ਦੋਸਤੀ ਤੇ ਪ੍ਰਸਿੱਧੀ ਦੋਹਾਂ ਪੱਖਾਂ ਤੋਂ ਨਵਾਂ ਰਿਕਾਰਡ ਕਾਇਮ ਕੀਤਾ।
ਗਾਇਕੀ ਸਫ਼ਰ ਦੌਰਾਨ ਮਾਣਕ ਨੇ ਬਹੁਤ ਸਾਰੀਆਂ ਗਾਇਕਾਵਾਂ ਨਾਲ ਦੋਗਾਣੇ ਵੀ ਗਾਏ। ਮਾਣਕ ਤੇ ਗੁਲਸ਼ਨ ਕੋਮਲ ਦੇ ਗੀਤਾਂ ਨੂੰ ਪੰਜਾਬੀਆਂ ਬੜੀ ਸ਼ਿੱਦਤ ਨਾਲ ਸਵੀਕਾਰਿਆ। ਕੁਲਦੀਪ ਮਾਣਕ ਦੀ ਪ੍ਰਸਿੱਧੀ ਦਾ ਆਲਮ ਇਹ ਸੀ ਕਿ ਉਨ੍ਹਾਂ ਦੇ ਜਿਊਂਦਿਆਂ ਜੀਅ ਕਲਾਕਾਰਾਂ ਨੇ ਉਨ੍ਹਾਂ ਬਾਰੇ ਗੀਤ ਗਾਏ। ਗੁਰਦਾਸ ਮਾਨ ਨੇ 'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ' ਵਿਚ 'ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ' ਕਿਹਾ।
ਕੁਝ ਸਮਾਂ ਪਹਿਲਾਂ ਜਦੋਂ ਮਾਣਕ ਦਾ ਇਕਲੌਤਾ ਪੁੱਤਰ ਯੁੱਧਵੀਰ ਮਾਣਕ ਜ਼ਿੰਦਗੀ-ਮੌਤ ਦੀ ਜੰਗ ਲੜ ਰਿਹਾ ਸੀ ਤਾਂ ਸਮੁੱਚੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਸਨ ਕਿ ਮਾਣਕ ਪਰਿਵਾਰ ਨੂੰ ਕਦੇ ਤੱਤੀ 'ਵਾ ਨਾ ਲੱਗੇ। ਆਪਣੀ ਆਖਰੀ ਸੋਲੋ ਕੈਸੇਟ 'ਜੋਗੀ' ਵਿਚ ਵੀ ਮਾਣਕ ਦੀ ਗਾਇਕੀ ਦਾ ਦਮਖਮ ਪਹਿਲਾਂ ਵਾਂਗ ਬਰਕਰਾਰ ਸੀ। ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ, ਪੁੱਤਰ ਯੁੱਧਵੀਰ, ਧੀ ਸ਼ਕਤੀ ਤੇ ਹੱਸਦਾ-ਖੇਡਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਵਿਚ 2 ਦਸੰਬਰ ਨੂੰ ਹੋਵੇਗੀ।
ਕਲਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ : ਕੁਲਦੀਪ ਮਾਣਕ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਉਦਯੋਗ ਨਾਲ ਜੁੜੀਆਂ ਸ਼ਖਸੀਅਤਾਂ ਸੁੰਨ ਹੋ ਕੇ ਰਹਿ ਗਈਆਂ। ਸਭ ਦੇ ਚਿਹਰਿਆਂ 'ਤੇ ਉਦਾਸੀ ਸੀ। ਹਰ ਕੋਈ ਉਨ੍ਹਾਂ ਦੀ ਮੌਤ ਦੇ ਗ਼ਮ ਵਿਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਸੀ। ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਹਰਭਜਨ ਮਾਨ, ਸਰਬਜੀਤ ਚੀਮਾ, ਸਰਦੂਲ ਸਿਕੰਦਰ-ਅਮਰਨੂਰੀ, ਹੰਸ ਰਾਜ ਹੰਸ, ਜੈਜ਼ੀ ਬੀ ਨੇ ਮਾਣਕ ਦੀ ਮੌਤ ਨੂੰ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱÎਸਿਆ।
ਪੰਮੀ ਬਾਈ, ਗਿੱਪੀ ਗਰੇਵਾਲ, ਇੰਦਰਜੀਤ ਨਿੱਕੂ, ਜੱਸੀ ਸੋਹਲ, ਰਾਏ ਜੁਝਾਰ, ਭੁਪਿੰਦਰ ਗਿੱਲ, ਸੁਰਿੰਦਰ ਲਾਡੀ, ਬਲਕਾਰ ਸਿੱਧੂ, ਹਰਿੰਦਰ ਸੰਧੂ, ਸਲੀਮ, ਬਾਈ ਅਮਰਜੀਤ, ਦੀਪਕ ਬਾਲੀ, ਦਿਨੇਸ਼, ਸਵਰਨ ਸਿੰਘ ਟਹਿਣਾ, ਜਸਬੀਰ ਜੱਸੀ, ਜਗਦੇਵ ਬਰਾੜ, ਜੈਲੀ, ਮੰਨਾ ਢਿੱਲੋਂ, ਦਲਵਿੰਦਰ ਦਿਆਲਪੁਰੀ, ਅਮਰਿੰਦਰ ਗਿੱਲ, ਕੇ. ਐੱਸ. ਮੱਖਣ, ਨਛੱਤਰ ਗਿੱਲ, ਰੋਸ਼ਨ ਪ੍ਰਿੰਸ, ਪ੍ਰੀਤ ਹਰਪਾਲ, ਸੁਖਵਿੰਦਰ ਸੁੱਖੀ, ਲਖਵਿੰਦਰ ਲੱਕੀ, ਭੋਟੂ ਸ਼ਾਹ-ਕਾਕੇ ਸ਼ਾਹ, ਸਾਬਰ ਕੋਟੀ, ਬੂਟਾ ਮੁਹੰਮਦ, ਗੀਤਾ ਜ਼ੈਲਦਾਰ, ਗੀਤਾ ਬੈਂਸ, ਸੁਰਜੀਤ ਭੁੱਲਰ, ਮੰਗੀ ਮਾਹਲ, ਹਰਜੀਤ ਹਰਮਨ, ਬੈਨੀ ਏ., ਗਿੱਲ ਹਰਦੀਪ, ਹਾਕਮ ਬਖਤੜੀਵਾਲਾ ਹਰਜੀਤ ਸਿੱਧੂ, ਰੋਮੀ ਟਾਹਲੀ, ਮੇਜਰ ਸਾਬ੍ਹ, ਬਲਕਾਰ ਅਣਖੀਲਾ, ਦੀਪ ਢਿਲੋਂ, ਬਲਰਾਜ, ਮਿੰਟੂ ਹੇਰ, ਹਰਪਾਲ ਠੱਠੇਵਾਲੀਆ-ਬੀਬਾ ਕੁਲਵੰਤ, ਕਮਲ ਗਰੇਵਾਲ, ਮਿਸ ਪੂਜਾ, ਅੰਮ੍ਰਿਤਾ ਵਿਰਕ, ਅਨਮੋਲ ਵਿਰਕ, ਬਬਲੀ ਬਰਾੜ, ਜਸਵਿੰਦਰ ਬਰਾੜ, ਰਾਜਾ ਬਾਠ, ਰੇਸ਼ਮ ਸਿੰਘ ਅਨਮੋਲ, ਮਨਜੀਤ ਸੰਧੂ-ਬੀਬਾ ਕੁਲਵੰਤ, ਅੰਗਰੇਜ਼ ਅਲੀ, ਬਖ਼ਸ਼ੀ ਬਿੱਲਾ, ਗੁਲਜ਼ਾਰ ਲਾਹੌਰੀਆ, ਪਾਲੀ ਦੇਤਵਾਲੀਆ, ਤੇ ਹੋਰ ਬਹੁਤ ਸਾਰੇ ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ, ਵੀਡੀਓ ਡਾਇਰੈਕਟਰਾਂ ਨੇ ਕੁਲਦੀਪ ਮਾਣਕ ਦੀ ਮੌਤ 'ਤੇ ਦੁਖ ਪ੍ਰਗਟਾਉਂਦਿਆਂ ਆਖਿਆ ਕਿ ਗਾਇਕੀ ਮਾਣਕ ਤੋਂ ਬਿਨਾਂ ਸੁੰਨੀ ਜਿਹੀ ਹੋ ਗਈ ਹੈ।

No comments:
Post a Comment