ਇਕ ਨਵਾਂ 'ਖੁਦ' ਲੱਭਿਆ ਹੈ
%20copy-ll.jpg)
ਰੋਲ ਬੋਲਡ ਹੈ ਕਿਉਂਕਿ ਉਹ ਇਕ ਬੋਲਡ ਕੁੜੀ ਹੈ। ਉਹ ਮੰਨਦੀ ਹੈ ਕਿ ਉਸ ਦਾ ਸਰੀਰ ਸ਼ਾਨਦਾਰ ਹੈ ਅਤੇ ਲੋਕ ਉਸ ਨੂੰ ਦੇਖਣਾ ਚਾਹੁੰਦੇ ਹਨ। ਉਸ ਨੂੰ ਇਸ ਵਿਚ ਕੋਈ ਝਿਜਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਿਥੇ ਝਿਜਕ ਨਹੀਂ ਹੁੰਦੀ, ਉਥੇ ਤੁਸੀਂ ਅਸ਼ਲੀਲਤਾ ਦਾ ਦੋਸ਼ ਵੀ ਨਹੀਂ ਲਗਾ ਸਕਦੇ।
ਵਿੱਦਿਆ ਬਾਲਨ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਇਕੋ-ਇਕ ਅਜਿਹੀ ਅਭਿਨੇਤਰੀ ਹੈ ਜਿਸ ਨੇ ਟੀ.ਵੀ. ਤੋਂ ਆਪਣਾ ਸਫਰ ਸ਼ੁਰੂ ਕੀਤਾ, ਫਿਰ ਮਾਡਲਿੰਗ ਵਿਚ ਆਈ, ਬਾਅਦ ਵਿਚ ਉਸ ਨੇ ਮਿਊਜ਼ਿਕ ਐਲਬਮ ਕੀਤੀ ਅਤੇ 'ਪਰਿਣੀਤਾ' ਰਾਹੀਂ ਇਕ ਬਹਾਦਰ ਅਤੇ ਸੁਪਰਹਿੱਟ ਅਭਿਨੇਤਰੀ ਦੇ ਤੌਰ 'ਤੇ ਉਭਰੀ। ਉਸ ਤੋਂ ਬਾਅਦ ਵਿੱਦਿਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਉਸ ਦੀ ਖੂਬਸੂਰਤੀ ਅਤੇ ਅਦਭੁੱਤ ਅਭਿਨੈ ਸਮਰੱਥਾ ਹੀ ਹੈ ਜਿਸ ਨੇ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ। ਅੱਜਕਲ ਉਹ ਆਪਣੀ ਫਿਲਮ 'ਦਿ ਡਰਟੀ ਪਿਕਚਰ' ਨੂੰ ਲੈ ਕੇ ਸੁਰਖੀਆਂ ਵਿਚ ਹੈ। ਪੇਸ਼ ਹਨ ਉਸ ਨਾਲ ਇਕ ਮੁਲਾਕਾਤ ਦੇ ਅੰਸ਼¸
* 'ਦਿ ਡਰਟੀ ਪਿਕਚਰ' ਵਿਚ ਤੁਸੀਂ ਸਿਲਕ ਨਾਂ ਦਾ ਜੋ ਕਿਰਦਾਰ ਨਿਭਾ ਰਹੇ ਹੋ, ਉਹ ਸਿਲਕ ਸਿਮਤਾ 'ਤੇ ਆਧਾਰਿਤ ਹੈ?
¸ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਫਿਲਮ ਸਿਲਕ ਸਿਮਤਾ ਦੀ ਜੀਵਨੀ ਹੈ ਪਰ ਅਜਿਹਾ ਨਹੀਂ ਹੈ। ਇਹ ਸਿਰਫ ਉਸ ਤੋਂ ਪ੍ਰੇਰਿਤ ਹੈ। ਇਹ ਇਕ ਡਾਂਸਿੰਗ ਸਟਾਰ ਦੀ ਕਹਾਣੀ ਹੈ। ਡਾਂਸਿੰਗ ਸਟਾਰਜ਼ ਉਸ ਦੌਰ ਵਿਚ ਬਹੁਤ ਮਸ਼ਹੂਰ ਸਨ ਅਤੇ ਸਿਲਕ ਸਿਮਤਾ ਉਨ੍ਹਾਂ ਵਿਚੋਂ ਇਕ ਖਾਸ ਸਟਾਰ ਸੀ। ਫਿਲਮ ਦੇ ²ਡਾਇਰੈਕਟਰ ਮਿਲਨ ਲੂਥਰੀਆ ਨੇ ਸਿਲਕ ਸਿਮਤਾ ਤੋਂ ਪ੍ਰੇਰਨਾ ਲਈ ਹੈ ਕਿਉਂਕਿ ਉਸ ਵਿਚ ਕੁਝ ਵੱਖ ਸੀ।
* ਫਿਲਮ 'ਚ ਇਕ ਪੂਰੀ ਤਰ੍ਹਾਂ ਨਾਲ ਵੱਖਰੀ ਵਿੱਦਿਆ ਬਾਲਨ ਨਜ਼ਰ ਆਉਂਦੀ ਹੈ। ਤੁਹਾਨੂੰ ਪਹਿਲਾਂ ਕਦੇ ਬਿੰਦਾਸ ਨਹੀਂ ਦੇਖਿਆ ਗਿਆ। ਆਪਣੀ ਇਮੇਜ ਚੇਂਜ ਕਰਕੇ ਬੋਲਡ ਬਣਨ ਦਾ ਤੁਸੀਂ ਕਿਵੇਂ ਮਨ ਬਣਾਇਆ?
¸ਮਿਲਨ ਨੇ ਮੈਨੂੰ ਕਿਹਾ 'ਤੂੰ ਫਿਲਮ ਵਿਚ ਆਪਣੇ ਆਪ ਨੂੰ ਸਿਰਫ ਬੋਲਡ ਅਤੇ ਬਿੰਦਾਸ ਮਹਿਸੂਸ ਕਰਨਾ, ਬਾਕੀ ਸਾਰਾ ਕੁਝ ਮੇਰੇ 'ਤੇ ਛੱਡ ਦੇ।' ਇਕ ਵਾਰ ਜੇਕਰ ਅਸੀਂ ਮਾਨਸਿਕ ਤੌਰ 'ਤੇ ਤਿਆਰ ਹੋ ਜਾਂਦੇ ਹਾਂ ਤਾਂ ਸਭ ਕੁਝ ਆਪਣੇ ਆਪ ਆ ਜਾਂਦਾ ਹੈ। ਮੈਂ ਉਨ੍ਹਾਂ ਦੇ ਆਫਿਸ ਵਿਚ ਬੈਠੀ ਸੀ ਅਤੇ ਇਹ ਸੁਣ ਕੇ ਰੋਮਾਂਚਿਤ ਹੋ ਗਈ ਸੀ। ਮੈਂ ਸਕ੍ਰਿਪਟ ਪੜ੍ਹੀ ਅਤੇ ਹੈਰਾਨ ਰਹਿ ਗਈ ਕਿ ਕਿਵੇਂ ਮੈਂ ਇਸ ਰੋਲ ਲਈ ਖੁਦ ਨੂੰ ਤਿਆਰ ਕਰਾਂ। ਆਖਿਰਕਾਰ ਮੈਂ ਸਮਝ ਲਿਆ ਕਿ ਇਹ ਮੁਕਤ ਹੋਣ, ਬਹਾਦਰ ਅਤੇ ਬੇਪ੍ਰਵਾਹ ਹੋਣ ਦਾ ਮਾਮਲਾ ਹੈ ਅਤੇ ਇਸ ਬਹਾਨੇ ਮੈਂ ਆਪਣੇ ਇਕ ਹੋਰ ਪਹਿਲੂ ਦੀ ਖੋਜ ਕਰ ਲਈ।
* ਫਿਲਮ ਦੇ ਪੋਸਟਰ ਅਤੇ ਪ੍ਰੋਮੋ ਵੀ ਬੋਲਡ ਹਨ?
¸ਹੋਣੇ ਹੀ ਹਨ। ਰੋਲ ਬੋਲਡ ਹੈ ਕਿਉਂਕਿ ਉਹ ਇਕ ਬੋਲਡ ਕੁੜੀ ਹੈ। ਉਹ ਮੰਨਦੀ ਹੈ ਕਿ ਉਸ ਦਾ ਸਰੀਰ ਸ਼ਾਨਦਾਰ ਹੈ ਅਤੇ ਲੋਕ ਉਸ ਨੂੰ ਦੇਖਣਾ ਚਾਹੁੰਦੇ ਹਨ। ਉਸ ਨੂੰ ਇਸ ਵਿਚ ਕੋਈ ਝਿਜਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਿਥੇ ਝਿਜਕ ਨਹੀਂ ਹੁੰਦੀ, ਉਥੇ ਤੁਸੀਂ ਅਸ਼ਲੀਲਤਾ ਦਾ ਦੋਸ਼ ਵੀ ਨਹੀਂ ਲਗਾ ਸਕਦੇ।
* ਕੀ ਤੁਹਾਨੂੰ ਕਿਸੇ ਸੀਨ 'ਤੇ ਹਿਚਕਿਚਾਹਟ ਹੋਈ?
¸ਜਦੋਂ ਮਿਲਨ ਨੇ ਮੈਨੂੰ ਸਕ੍ਰਿਪਟ ਸੁਣਾਈ ਸੀ ਤਾਂ ਮੈਂ ਉਸ ਤੋਂ ਪੁੱਛਿਆ ਕਿ ਉਸ ਦੇ ਮਨ ਵਿਚ ਫਿਲਮ ਲਈ ਮੇਰਾ ਨਾਂ ਹੀ ਕਿਉਂ ਆਇਆ ਕਿਉਂਕਿ ਮੈਂ ਇਸ ਤਰ੍ਹਾਂ ਦੇ ਰੋਲ ਕਦੇ ਨਹੀਂ ਕੀਤੇ ਅਤੇ ਨਾ ਹੀ ਮੈਨੂੰ ਲੱਗਦਾ ਸੀ ਕਿ ਕੋਈ ਮੇਰੇ ਸਾਹਮਣੇ ਅਜਿਹਾ ਪ੍ਰਸਤਾਵ ਲੈ ਕੇ ਆਵੇ। ਉਨ੍ਹਾਂ ਮੈਨੂੰ ਦੱਸਿਆ ਕਿ ਉਹ ਇਸ ਦਾ ਕਾਰਨ ਫਿਲਮ ਰਿਲੀਜ਼ ਹੋਣ ਤੋਂ ਬਾਅਦ ਦੱਸਣਗੇ। ਹੁਣ ਮੈਂ ਉਡੀਕ ਰਹੀ ਹਾਂ ਕਿ ਫਿਲਮ ਰਿਲੀਜ਼ ਹੋਵੇ ਅਤੇ ਮੈਨੂੰ ਇਸ ਦਾ ਕਾਰਨ ਪਤਾ ਲੱਗੇ।
* ਨੇੜਤਾ ਦਰਸਾਉਣ ਵਾਲੇ ਦ੍ਰਿਸ਼ ਕਰਦੇ ਸਮੇਂ ਤੁਸੀਂ ਕਿੰਨੇ ਸਹਿਜ ਸੀ?
¸ਅਜਿਹੇ ਦ੍ਰਿਸ਼ਾਂ ਦੀ ਸ਼ੂਟਿੰਗ ਕਰਦੇ ਸਮੇਂ ਸੈੱਟ 'ਤੇ ਕੁਝ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਸੀ। ਮੈਨੂੰ ਪਤਾ ਸੀ ਕਿ ਇਸ ਦੇ ਬਿਨਾਂ ਕਹਾਣੀ ਅੱਗੇ ਨਹੀਂ ਵਧੇਗੀ। ਮੈਂ ਨਸੀਰ ਸਾਹਿਬ (ਨਸੀਰੂਦੀਨ ਸ਼ਾਹ) ਨਾਲ ਪਹਿਲਾਂ ਵੀ ਕੰਮ ਕੀਤਾ ਹੈ। ਸਿਨੇਮਾ ਵਿਚ ਉਹ ਇਕ ਜਿਊਂਦੀ-ਜਾਗਦੀ ਦੰਦਕਥਾ ਹੈ, ਇਸ ਲਈ ਤੁਸੀਂ ਸੌ ਫੀਸਦੀ ਨਿਸ਼ਚਿੰਤ ਹੋ ਸਕਦੇ ਹੋ। ਮੇਰਾ ਖਿਆਲ ਰੱਖਣ ਲਈ ਲੋਕ ਉਥੇ ਸਨ ਇਸ ਲਈ ਮੈਂ ਸਹਿਜ ਸੀ।
* 'ਇਸ਼ਕੀਆ' ਅਤੇ 'ਦਿ ਡਰਟੀ ਪਿਕਚਰ' ਵਿਚ ਤੁਸੀਂ ਕਾਮੁਕਤਾ ਜਗਾਉਣ ਵਾਲੇ ਨਜ਼ਰ ਆਉਂਦੇ ਹੋ?
¸ਇਕ ਪਾਸੇ ਮੈਂ 14 ਸਾਲ ਦੇ ਬੱਚੇ ਦੀ ਮਾਂ (ਪਾ) ਕਰ ਰਹੀ ਹਾਂ ਅਤੇ ਦੂਜੇ ਪਾਸੇ ਮੈਂ ਕਾਮੁਕਤਾ ਜਗਾਉਣ ਵਾਲੀ ਔਰਤ ਹਾਂ। ਇਕ ਪਾਸੇ ਮੈਂ ਸਬਰੀਨਾ ਲਾਲ (ਨੋ ਵਨ ਕਿੱਲਡ ਜੈਸਿਕਾ) ਹਾਂ ਅਤੇ ਦੂਜੇ ਪਾਸੇ ਮੈਂ ਸਿਲਕ ਹਾਂ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਇੰਨੇ ਵੰਨ-ਸੁਵੰਨਤਾ ਭਰੇ ਰੋਲ ਮਿਲ ਰਹੇ ਹਨ। ਮੈਂ ਵਾਰ-ਵਾਰ ਵਿੱਦਿਆ ਬਾਲਨ ਨੂੰ ਦੁਹਰਾਉਣ ਦੇ ਪੱਖ ਵਿਚ ਨਹੀਂ ਹਾਂ। ਜੇਕਰ ਮੈਨੂੰ ਸੈਕਸੀ ਕਹਿਲਾਉਣ ਦਾ ਟੈਗ ਪਹਿਨਣ ਦਾ ਸ਼ੌਕ ਹੁੰਦਾ ਤਾਂ ਮੈਂ 'ਇਸ਼ਕੀਆ' ਤੋਂ ਬਾਅਦ 'ਨੋ ਵਨ ਕਿੱਲਡ ਜੈਸਿਕਾ' ਨਾ ਕਰਦੀ। ਡਾਇਰੈਕਟਰ ਮੇਰੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਦੇ ਪ੍ਰਸਤਾਵ ਲੈ ਕੇ ਆਉਂਦੇ ਹਨ ਅਤੇ ਆਪਣੀ ਅਗਲੀ ਫਿਲਮ ਵਿਚ ਮੈਂ ਇਕ ਲੇਡੀ ਡਕੈਤ ਦੀ ਭੂਮਿਕਾ ਕਰਦੀ ਨਜ਼ਰ ਆ ਸਕਦੀ ਹਾਂ।

No comments:
Post a Comment