ਮੋਟਰਸਾਈਕਲ ਤੇ ਸੋਨੇ ਦੀ ਅੰਗੁਠੀ ਦੇ ਚਾਅ 'ਚ 2100 ਗੁਆ ਬੈਠਾ

ਹਰੀਕੇ ਪੱਤਣ, 25 ਨਵੰਬਰ --ਅਜੋਕੇ ਸਮੇਂ ਅੰਦਰ ਸੰਸਾਰ ਵਿਚ ਬਣੀਆਂ ਚੀਜਾਂ ਨੂੰ ਪ੍ਰਾਪਤ ਕਰਨ ਲਈ ਠੱਗਾਂ ਚੋਰਾਂ ਨੇ ਵੀ ਕਈ ਨਵੀਆਂ ਯੋਜਨਾਵਾਂ ਬਣਾਈਆਂ ਹਨ ਜੋ ਲੋਕਾਂ ਨੂੰ ਲੁੱਟਣ 'ਚ ਕਾਮਯਾਬ ਹੋ ਰਹੇ ਹਨ। ਇਸੇ ਤਰ੍ਹਾਂ ਦੀ ਇੱਕ ਮਿਸਾਲ ਹੈ ਕਿ ਪਿਛਲੇ 25 ਸਾਲਾਂ ਤੋਂ ਸਾਈਕਲਾਂ ਦੀ ਮੁਰੰਮਤ ਦਾ ਕੰਮ ਕਰਦੇ ਸਵਰਨ ਸਿੰਘ ਬੱਬੂ ਨੂੰ ਕੀ ਪਤਾ ਸੀ ਕਿ ਉਸ ਨਾਲ ਠੱਗੀ ਹੋਣ ਵਾਲੀ ਹੈ। 2100 ਰੁਪਏ ਡਾਕਖਾਨੇ ਜਮ੍ਹਾ ਕਰਵਾ ਕੇ ਪ੍ਰਾਪਤ ਕੀਤੇ ਲਿਫਾਫੇ ਨੂੰ ਜਦ ਖੋਲ੍ਹਿਆ ਤਾਂ ਉਸ ਵਿਚੋਂ 2 ਸਾਫ ਲਿਫਾਫੇ ਹੀ ਨਿਕਲੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਸਵਰਨ ਸਿੰਘ ਬੱਬੂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਇਕ ਅਖਬਾਰ 'ਚ ਚਿਹਰਾ ਪਛਾਨਣ ਸੰਬੰਧੀ ਆਈ ਪਹੇਲੀ ਦਾ ਜਵਾਬ ਮੈਂ ਪਹੇਲੀ ਦੇ ਥੱਲੇ ਦਿੱਤੇ ਹੋਏ ਫੋਨ ਨੰਬਰ ਉਤੇ ਦਿੱਤਾ ਤੇ ਫੋਨ ਸੁਨਣ ਵਾਲੇ ਨੇ ਬਹੁਤ ਹੀ ਮਿੱਠੀ ਆਵਾਜ਼ ਵਿਚ ਮੈਨੂੰ ਭਰੋਸੇ 'ਚ ਲੈ ਕੇ ਕਿਹਾ ਕਿ ਤੁਸੀਂ ਪਹੇਲੀ ਦਾ ਠੀਕ ਉਤਰ ਦਿੱਤਾ ਹੈ ਤੁਸੀ ਬਹੁਤ ਹੀ ਖੁਸ਼ਕਿਸਮਤ ਹੋ, ਤੁਹਾਡਾ ਇਕ ਬਹੁਤ ਹੀ ਵੱਡਾ ਇਨਾਮ ਮੋਟਰਸਾਈਕਲ ਤੇ ਪੰਜ ਗ੍ਰਾਮ ਸੋਨੇ ਦੀ ਅੰਗੂਠੀ ਨਿਕਲੀ ਹੈ ਮੈਂ ਖੁਸ਼ੀ ਵਿਚ ਨਿਕਲੇ ਇਨਾਮ ਬਾਰੇ ਆਪਣੀ ਪਤਨੀ ਬਲਜੀਤ ਕੌਰ ਨੂੰ ਦੱਸਿਆ, ਉਸ ਤੋਂ ਕੁੱਝ ਦਿਨਾਂ ਬਾਅਦ ਮੈਨੂੰ ਫੋਨ ਆਇਆ ਕਿ ਤੁਹਾਡਾ ਮੋਟਰਸਾਈਕਲ ਦਾ ਚੈੱਕ ਅਤੇ ਸੋਨੇ ਦੀ ਅੰਗੂਠੀ ਡਾਕ ਰਾਹੀਂ ਤੁਹਾਡੇ ਘਰ ਪਹੁੰਚਾਈ ਜਾਵੇਗੀ। ਤੁਸੀ ਸਿਰਫ 2100 ਰੁਪਏ ਦੇ ਕੇ ਪਾਰਸਲ ਫੜ ਲੈਣਾ, ਮੈਂ ਖੁਸ਼ੀ ਭਰੇ ਅੰਦਾਜ 'ਚ ਜਦੋਂ ਡਾਕ ਘਰ ਗਿਆ ਤਾਂ 2100 ਰੁਪਈਏ ਜਮ੍ਹਾ ਕਰਵਾ ਕੇ ਪ੍ਰਾਪਤ ਕੀਤੇ ਲਿਫਾਫੇ ਨੂੰ ਜਦ ਖੋਲ੍ਹਿਆ ਤਾਂ ਉਸ ਵਿਚੋਂ 2 ਕਾਗਜ਼ ਹੀ ਨਿਕਲੇ, ਲਿਫਾਫੇ ਭੇਜਣ ਵਾਲੇ ਦਾ ਕੋਈ ਪਤਾ ਨਹੀਂ ਲਿਖਿਆ ਸੀ।
Tags :www.tehlkapunjabtv.com
No comments:
Post a Comment