ਗੋਰਖਪੁਰ, 18 ਨਵੰਬਰ— ਘਰਵਾਲਿਆਂ ਤੋਂ ਲੁਕ ਕੇ ਪ੍ਰੇਮੀ ਨਾਲ ਅੱਧੀ ਰਾਤ ਨੂੰ ਰੰਗਰਲੀਆਂ ਮਨਾ ਰਹੀ ਸੀ ਉਸ ਦੀ ਬੇਟੀ। ਉਸ ਸਮੇਂ ਲੜਕੀ ਦੇ ਪਿਤਾ ਨੇ ਦੋਹਾਂ ਨੂੰ ਇਤਰਾਜ਼ਯੋ ਹਾਲਤ 'ਚ ਦੇਖ ਲਿਆ। ਗੁੱਸੇ 'ਚ ਲਾਲ-ਪੀਲੇ ਹੋਏ ਪਿਤਾ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਘਰ 'ਚ ਰੱਖੀ ਕੁਹਾੜੀ ਨਾਲ ਦੋਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਇਸ ਤੋਂ ਪਹਾਲੰ ਕਿ ਕੋਈ ਪੁਲਸ ਨੂੰ ਸ਼ਿਕਾਇਤ ਕਰਦਾ ਉਹ ਕੁਹਾੜੀ ਲੈ ਕੇ ਖੁਦ ਹੀ ਥਾਣੇ ਪੁੱਜ ਗਿਆ। ਆਪਣਾ ਜੁਰਮ ਕਬੂਲ ਕਰ ਲਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਗੁਲਰਿਹਾ ਥਾਣਾ ਖੇਤਰ ਦੇ ਨਾਰਾਇਣਪੁਰ 'ਚ ਇਕ ਨਾਬਾਲਗ ਲੜਕੀ ਪਿੰਡ ਦੇ ਹੀ ਇਕ ਲੜਕੇ ਨਾਲ ਪਿਆਰ ਕਰਦੀ ਸੀ। ਇਕ ਦਿਨ ਅੱਧੀ ਰਾਤ ਨੂੰ ਦੋਵੇਂ ਅਸ਼ਲੀਲ ਹਰਕਤਾਂ ਕਰ ਰਹੇ ਸਨ ਤਾਂ ਲਾਲਜੀ ਨਾਮਕ ਪਿਤਾ ਨੇ ਉਨ੍ਹਾਂ ਨੂੰ ਅਜਿਹੀ ਹਾਲਤ 'ਚ ਦੇਖ ਲਿਆ। ਉਸਨੇ ਕੁਹਾੜੀ ਨਾਲ ਦੋਹਾਂ ਨੂੰ ਵੱਢ ਦਿੱਤਾ ਅਤੇ ਖੂਨ ਨਾਲ ਲਿਬੜਿਆ ਹਥਿਆਰ ਲੈ ਕੇ ਥਾਣੇ ਪੁੱਜ ਗਿਆ। ਲਾਲਜੀ ਨੇ ਦੱਸਿਆ ਕਿ ਅੱਧੀ ਰਾਤ ਨੂੰ ਉਹ ਪਾਣੀ ਪੀਣ ਲਈ ਉਠਿਆ ਤਾਂ ਦੇਖਿਆ ਕਿ ਉਸਦੀ ਬੇਟੀ ਪਿੰਡ ਦੇ ਹੀ ਰਹਿਣ ਵਾਲੇ ਇਕ ਮੁੰਡੇ ਨਾਲ ਰੰਗਰਲੀਆਂ ਮਨਾ ਰਹੀ ਸੀ। ਇਹ ਦੇਖ ਕੇ ਉਸਨੇ ਆਪਣਾ ਆਪਾ ਗੁਆ ਦਿੱਤਾ। ਉਸਨੇ ਲੜਕੇ ਦਾ ਸਿਰ ਵੱਢ ਦਿੱਤਾ। ਪੁਲਸ ਮੁਤਾਬਕ ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਤੱਕ ਨੂੰ ਵੀ ਨਹੀਂ ਹੋਈ। ਸਵੇਰੇ ਲਾਲਜੀ ਅਤੇ ਪੁਲਸ ਨੂੰ ਦੇਖ ਪਿੰਡ ਵਾਲੇ ਸੁੰਨ ਰਹਿ ਗਏ। ਇਸ ਤੋਂ ਬਾਅਦ ਪੂਰੀ ਘਟਨਾ ਦੀ ਜਾਣਕਾਰੀ ਹੋਈ। ਲਾਲਜੀ 'ਤੇ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।