ਮਿਸਰ 'ਚ ਬੁਰਕੇ ਦੇ ਵਿਰੋਧ 'ਚ ਬਲਾਗਰ ਨੇ ਪਾਈਆਂ ਆਪਣੀਆਂ ਨਗਨ ਤਸਵੀਰਾਂ

ਕਾਹਿਰਾ, 18 ਨਵੰਬਰ— ਮਿਸਰ ਦੀ ਇਕ ਬਲਾਗਰ ਨੇ ਮਹਿਲਾਵਾਂ ਖਿਲਾਫ ਸਖਤੀ ਦਾ ਵਿਰੋਧ ਕਰਦੇ ਹੋਏ ਆਪਣੀਆਂ ਨਿਊਡ ਤਸਵੀਰਾਂ ਬਲਾਗ 'ਤੇ ਪ੍ਰਕਾਸ਼ਤ ਕਰ ਦਿੱਤੀਆਂ ਹਨ ਜਿਸ 'ਚ ਟਵਿਟਰ 'ਤੇ ਗੰਭੀਰ ਬਹਿਸ ਸ਼ੁਰੂ ਹੋਗਈ ਹੈ। ਆਲੀਆ ਮਾਗਦਾ ਅਲਮਾਦੀ ਨਾਂ ਦੀ ਇਸ ਬਲਾਗਰ ਦੀਆਂ ਨਿਊਡ ਤਸਵੀਰਾਂ ਟਵਿਟਰ 'ਤੇ ਆਉਂਦੇ ਹੀ ਸਨਸਨੀ ਫੈਲ ਗਈ ਅਤੇ ਹੈਸ਼ਟੈਗ ਨਿਊਡ ਫੋਟੋ ਰਿਵੋਲਯੂਸ਼ਨਰੀ (ਨਗਨ ਪੋਟੋ ਵਾਲੀ ਕ੍ਰਾਂਤੀਕਾਰੀ) ਟਵਿਟਰ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਵਿਸ਼ਵ ਭਰ ਤੋਂ ਲੋਕ ਇਸ 'ਤੇ ਪ੍ਰਤੀਕਿਰਿਆ ਦੇਣ ਲੱਗੇ। ਆਲੀਆ ਨੇ ਆਪਣੀਆਂ 8 ਨਗਨ ਤਸਵੀਰਾਂ ਬਲਾਗ 'ਤੇ ਪ੍ਰਕਾਸ਼ਤ ਕੀਤੀਆਂ ਹਨ। ਹੁਣ ਤੱਕ ਉਸਦੇ ਬਲਾਗ ਨੂੰ ਕਰੀਬ 21 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਆਲੀਆ ਦਾ ਕਹਿਣਾ ਹੈ ਕਿ ਉਹ ਇਹ ਤਸਵੀਰਾਂ ਇਕ ਹਿੰਸਕ, ਜਾਤੀਵਾਦੀ, ਸੈਕਸ ਅਪਰਾਧਾਂ ਤੋਂ ਪ੍ਰਭਾਵਿਤ, ਮਹਿਲਾਵਾਂ 'ਤੇ ਜੁਲਮ ਕਰਨ ਵਾਲੇ ਸਮਾਜ ਖਿਲਾਫ ਆਵਾਜ਼ ਉਠਾਉਣ ਲਈ ਪੋਸਟ ਕਰ ਰਹੀ ਹੈ। 23 ਅਕਤੂਬਰ ਨੂੰ ਆਪਣੀ ਨਿਊਡ ਤਸਵੀਰ ਪੋਸਟ ਕਰਨ ਵਾਲੀ ਇਸ 20 ਸਾਲ ਦੀ ਬਲਾਗਰ ਦਾ ਕਹਿਣਾ ਹੈ ਕਿ ਉਹ 16 ਸਾਲ ਦੀ ਉਮਰ ਤੋਂ ਧਰਮ 'ਤੇ ਯਕੀਨ ਨਹੀਂ ਰੱਖਦੀ ਹੈ ਅਤੇ ਉਸਨੇ ਇਹ ਤਸਵੀਰਾਂ ਆਪਣੇ ਪ੍ਰੇਮੀ ਨੂੰ ਮਿਲਣ ਤੋਂ ਪਹਿਲਾਂ ਹੀ ਆਪਣੇ ਮਾਂ-ਬਾਪ ਦੇ ਘਰ 'ਚ ਖਿੱਚੀਆਂ ਸਨ। ਆਲੀਆ ਨੇ ਫੇਸਬੁੱਕ 'ਤੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਬੁਰਕਾ ਮਿਸਰ 'ਚ ਮਹਿਲਾਵਾਂ ਦੀ ਨਿਜੀ ਪਸੰਦ ਨਹੀਂ ਸਗੋਂ ਸਮਾਜਿਕ ਅਤੇ ਪਰਿਵਾਰਕ ਦਬਾਅ 'ਚ ਪਹਿਨਿਆ ਜਾਂਦਾ ਹੈ।
No comments:
Post a Comment