ਅਹਿਮਦਾਬਾਦ ਦੀ ਰਹਿਣ ਵਾਲੀ ਦੀਪਾਲੀ ਦੀ ਜਿਸ ਬੇਟੀ ਦੀ ਪਰਵਰਿਸ਼ ਨਵਨੀਤ ਅਤੇ ਹਿਨਾ ਨੇ ਬੜੀ ਮੁਸ਼ਕਿਲਾਂ ਨਾਲ ਕੀਤੀ ਸੀ। ਕਦੇ ਉਸ ਨੂੰ ਝਿੜਕਿਆ ਤੱਕ ਨਹੀਂ। ਅਚਾਨਕ ਉਹ ਬੇਟੀ ਹਮੇਸ਼ਾ ਲਈ ਸਭ ਕੁਝ ਛੱਡ ਕੇ ਚਲੀ ਗਈ। ਦੀਪਾਲੀ ਨੇ ਖੁਦਕੁਸ਼ੀ ਕਰ ਲਈ ਅਤੇ ਪਿੱਛੇ ਛੱਡ ਦਿੱਤਾ ਸੁਸਾਇਟ ਨੋਟ। ਅਸਲ 'ਚ ਜਿਸ ਵਿਅਕਤੀ 'ਤੇ ਦੀਪਾਲੀ ਨੂੰ ਭਰੋਸਾ ਸੀ। ਜਿਸ ਸ਼ਖਸ ਨੇ ਦੀਪਾਲੀ ਨੂੰ ਇਕ ਨਹੀਂ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੇ ਸੁਪਨੇ ਦਿਖਾਏ ਉਹੀ ਉਸਦੀ ਜਾਨ ਦਾ ਦੁਸ਼ਮਣ ਬਣ ਗਿਆ। ਦੀਪਾਲੀ ਠਾਕਰ ਦੀ ਮੰਗਣੀ 10 ਮਹੀਨੇ ਪਹਿਲਾਂ ਭਾਵਨਗਰ ਦੇ ਵੀਰੇਂਦਰ ਠਾਕੁਰ ਨਾਲ ਹੋਈ ਸੀ। ਵੀਰੇਂਦਰ ਦਾ ਪਰਿਵਾਰ ਦੀਪਾਲੀ ਦੇ ਪਰਿਵਾਰ ਤੋਂ ਜ਼ਿਆਦਾ ਸੁਖੀ ਸੀ। ਇਸ ਲਈ ਰਿਸ਼ਤੇ ਤੋਂ ਦੀਪਾਲੀ ਦੇ ਘਰ ਵਾਲੇ ਬਹੁਤ ਖੁਸ਼ ਸਨ। ਮੰਗਣੀ ਤੈਅ ਹੋਣ ਤੋਂ ਬਾਅਦ ਵਿਆਹ ਲਈ 29 ਜਨਵਰੀ 2012 ਦੀ ਤਰੀਖ ਵੀ ਤੈਅ ਹੋ ਗਈ। ਤਰੀਖ ਤੈਅ ਹੋਣ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਦੋਵੇਂ ਪਰਿਵਾਰ ਇਕ-ਦੂਜੇ ਨੂੰ ਮਿਲਣ ਆਉਣ-ਜਾਣ ਲੱਗੇ। ਵੀਰੇਂਦਰ ਵੀ ਮਿਲਣ ਲਈ ਦੀਪਾਲੀ ਨੂੰ ਅਕਸਰ ਬੁਲਾਉਣ ਲੱਗਾ। ਦੋਵੇਂ ਹਮੇਸ਼ਾ ਨਾਲ-ਨਾਲ ਘੁੰਮਣ ਜਾਂਦੇ, ਪਰ ਇਸ ਵਿਚਾਲੇ 3 ਨਵੰਬਰ ਨੂੰ ਵੀਰੇਂਦਰ ਦੇ ਮਾਂ-ਪਿਓ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਵੀਰੇਂਦਰ ਦੇ ਪਰਿਵਾਰ ਦੇ ਇਸ ਫੈਸਲੇ ਤੋਂ ਬਾਅਦ ਦੀਪਾਲੀ ਦਾ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਦੀਪਾਲੀ ਨੂੰ ਜਦੋਂ ਵੀਰੇਂਦਰ ਦੇ ਪਰਿਵਾਰ ਦੇ ਇਸ ਫੈਸਲੇ ਬਾਰੇ ਪਤਾ ਚੱਲਿਆ ਤਾਂ ਉਸਨੂੰ ਯਕੀਨ ਨਹੀਂ ਹੋਇਆ। ਉਸਨੇ ਪਿਤਾ ਤੋਂ ਵੀਰੇਂਦਰ ਨੂੰ ਮਿਲਣ ਦੀ ਜ਼ਿੱਦ ਕੀਤੀ। ਪਰ ਜਦੋਂ ਵੀਰੇਂਦਰ ਤੇ ਦੀਪਾਲੀ ਦੀ ਮੁਲਾਕਾਤ ਹੋਈ ਤਾਂ ਉਹ ਬਿਲਕੁਲ ਟੁੱਟ ਗਈ। ਵੀਰੇਂਦਰ ਨੇ ਵੀ ਉਸ ਨਾਲ ਵਿਆਹ ਤੋਂ ਮਨ੍ਹਾ ਕਰ ਦਿੱਤਾ। ਵੀਰੇਂਦਰ ਦੇ ਫੈਸਲੇ ਨੇ ਦੀਪਾਲੀ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਉਹ ਹਤਾਸ਼ ਹ ਗਈ ਅਤੇ ਕੁਝ ਦਿਨ ਬਾਅਦ ਉਸਨੇ ਘਰ ਦੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਦੀਪਾਲੀ ਨੇ ਇਕ ਸੁਸਾਇਡ ਨੋਟ 'ਚ ਇਸ ਗੱਲ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਸੁਸਾਇਡ ਨੋਟ 'ਚ ਦੀਪਾਲੀ ਨੇ ਇਹ ਲਿਖਿਆ :
ਡੀਅਰ ਮੰਨੀ-ਪਾਪਾ,
ਮੈਨੂੰ ਮਾਫ ਕਰਨਾ... ਮੈਂ ਜਿਉਣਾ ਚਾਹੁੰਦੀ ਸੀ ਅਤੇ ਆਪਣੇ ਸਾਰੇ ਸੁਪਨੇ ਵੀ ਪੂਰੇ ਕਰਨਾ ਚਾਹੁੰਦੀ ਸੀ। ਪਰ ਵੀਰੇਂਦਰ ਨੇ ਮੇਰੇ ਸੁਪਨਿਆਂ ਨੂੰ ਰੌਂਦ ਦਿੱਤਾ। ਮੈਂ ਤੁਹਾਡੇ ਤੋਂ ਇਕ ਗੱਲ ਲੁਕਾਈ ਸੀ। ਵੀਰੇਂਦਰ ਮੈਨੂੰ ਜਦੋਂ ਵੀ ਭਾਵਨਗਰ ਆਪਣੇ ਘਰ ਬੁਲਾਉਂਦਾ ਸੀ ਤਾਂ ਜ਼ਬਰਦਸਤੀ ਮੇਰੇ ਨਾਲ ਬਲਾਤਕਾਰ ਕਰਦਾ ਸੀ। ਮੈਨੂੰ ਉਸਨੇ ਕਿਹਾ ਸੀ ਕਿ ਜੇਕਰ ਮੈਂ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਵਿਆਹ ਤੋਂ ਇਨਕਾਰ ਕਰ ਦੇਵੇਗਾ। ਪਰ ਮੇਰੇ ਨਾਲ ਧੋਖਾ ਕਰਕੇ ਉਸਨੇ ਆਖਰਕਾਰ ਇਹੀ ਕੀਤਾ। ਮੇਰੀ ਮੌਤ ਲਈ ਮੇਰੇ ਸੱਸ-ਸਹੁਰਾ ਅਤੇ ਵੀਰੇਂਦਰ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣਾ। 

ਇਹੀ ਨਹੀਂ ਦੀਪਾਲੀ ਦੇ ਪਿਤਾ ਵੀ ਮੰਨਦੇ ਹਨ ਕਿ ਮੰਗਣੀ ਤੋਂ ਬਾਅਦ ਦੀਪਾਲੀ ਨੂੰ ਵੀਰੇਂਦਰ ਨੇ ਕਈ ਵਾਰ ਭਾਵਨਗਰ ਬੁਲਾਇਆ। ਯਾਨੀ ਵੀਰੇਂਦਰ 'ਤੇ ਬੇਹੱਦ ਗੰਭੀਰ ਦੋਸ਼ ਹਨ। ਵੀਰੇਂਦਰ 'ਤੇ ਮੰਗਣੀ ਤੋਂ ਪਹਿਲਾਂ ਮੰਗੇਤਰ ਨਾਲ ਸੰਬੰਧ ਬਣਾਉਣ ਦਾ ਦੋਸ਼ ਹੈ। ਕਾਨੂੰਨ ਦੇ ਨਜ਼ਰੀਏ ਨਾਲ ਬਲਾਤਕਾਰ ਦਾ ਦੋਸ਼ ਹੈ। ਉਧਰ ਦੀਪਾਲੀ ਦੇ ਘਰ ਵਾਲਿਆਂ ਦਾ ਦਾਅਵਾ ਹੈ ਕਿ ਦੀਪਾਲੀ ਤੋਂ ਪਹਿਲਾਂ ਵੀ ਵੀਰੇਂਦਰ ਨੇ ਦੋ ਹੋਰ ਲੜਕੀਆਂ ਨਾਲ ਅਜਿਹਾ ਹੀ ਕੀਤਾ ਸੀ। ਮੰਗਣੀ ਤੈਅ ਹੋਣ ਤੋਂ ਬਾਅਦ ਉਸਨੇ ਉਨ੍ਹਾਂ ਨਾਲ ਸੰਬੰਧ ਬਣਾਏ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਹੁਣ ਦੀਪਾਲੀ ਦਾ ਪਰਿਵਾਰ ਚਾਹੁੰਦਾ ਹੈ ਕਿ ਜੋ ਵੀ ਦੀਪਾਲੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਹੈ ਉਸ ਨੂੰ ਸਖਤ ਸਜ਼ਾ ਮਿਲੇ।