ਬਟਾਲਾ, 23 ਨਵੰਬਰ --ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਘੁਮਾਣ ਦੀ ਪੁਲਸ ਵਲੋਂ ਨਾਬਾਲਿਗਾ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 2 ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।  ਇਸ ਸਬੰਧੀ ਪੀੜਤਾ ਦੀ ਮਾਂ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਆਪਣੀ ਵੱਡੀ ਲੜਕੀ ਨੂੰ ਮਿਲਣ ਲਈ ਗਏ ਹੋਏ ਸਨ ਤੇ ਪਿੱਛੇ ਘਰ 'ਚ ਉਨ੍ਹਾਂ ਦੀ 14 ਸਾਲਾਂ ਲੜਕੀ ਮੀਨਾ ਕਾਲਪਨਿਕ ਨਾਮ ਘਰ 'ਚ ਇਕੱਲੀ ਸੀ। ਉਸ ਮੁਤਾਬਕ ਪਿੰਡ ਦਾ ਹੀ ਨੌਜਵਾਨ ਬੰਟੀ ਪੁੱਤਰ ਅਜੈਬ ਸਿੰਘ ਆਪਣੇ ਇਕ ਹੋਰ ਸਾਥੀ ਨਾਲ ਸਾਡੇ ਘਰ 'ਚ ਜ਼ਬਰਦਸਤੀ ਦਾਖਲ ਹੋਇਆ ਤੇ ਸਾਡੀ ਲੜਕੀ ਨੂੰ ਘਰ 'ਚ ਇਕੱਲਿਆਂ ਦੇਖ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।  ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਪੀੜਤਾ ਦੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਬੰਟੀ ਤੇ ਉਸ ਦੇ ਇਕ ਹੋਰ ਸਾਥੀ ਵਿਰੁੱਧ ਥਾਣਾ ਘੁਮਾਣ ਵਿਖੇ ਮੁਕੱਦਮਾ ਨੰ.116 ਧਾਰਾ 363, 376, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕਥਿਤ ਦੋਸ਼ੀਆਂ ਦੀ ਭਾਲ ਜੰਗੀ ਪੱਧਰ 'ਤੇ ਕਰਨੀ ਸ਼ੁਰੂ ਕਰ ਦਿੱਤੀ ਹੈ।