Sunday, 11 December 2011


ਇੰਟਰਨੈੱਟ, ਕੈਫੇਜ਼ ਬਣੇ ਵਿਗੜੇ ਨੌਜਵਾਨਾਂ ਦੇ ਅੱਯਾਸ਼ੀ ਦੇ ਅੱਡੇ

ਸੰਗਤ ਮੰਡੀ, 10 ਦਸੰਬਰ --ਇੰਟਰਨੈੱਟ ਦੀ ਦੁਨੀਆ 'ਚ ਲੋਕਾਂ ਨੂੰ ਵਿਸ਼ਵ ਦੀ ਲਗਭਗ ਹਰ ਜਾਣਕਾਰੀ ਇਕ ਸਕਰੀਨ 'ਤੇ ਦੇਖਣ ਨੂੰ ਮਿਲਦੀ ਹੈ ਤੇ ਇੰਟਰਨੈੱਟ ਸਿਸਟਮ ਜੋ ਇਕ ਜ਼ਰੂਰਤਮੰਦ ਚੀਜ਼ ਵਜੋਂ ਕੰਮਕਾਜ ਲਈ ਬਣਾਇਆ ਗਿਆ ਸੀ, ਉਸ ਨੂੰ ਅੱਜ ਸਭ ਤੋਂ ਜ਼ਿਆਦਾ ਨੌਜਵਾਨ ਲੜਕੇ-ਲੜਕੀਆਂ ਫੇਸਬੁੱਕ 'ਤੇ ਇਕ-ਦੂਜੇ ਨਾਲ ਚੈਟਿੰਗ ਕਰਨ ਦੇ ਸਵਾਦ ਹੇਠ ਵਰਤਦੇ ਹਨ, ਕਿਉਂਕਿ ਇੰਟਰਨੈੱਟ 'ਤੇ ਕੋਈ ਵੀ ਆਪਣੀ ਮਨਮਰਜ਼ੀ ਮੁਤਾਬਿਕ ਐਕਸ਼ਨ ਮੂਵੀਜ਼ ਤੇ ਬਲਿਊ ਫਿਲਮਾਂ ਦੇ ਭੜਕਾਊ ਦ੍ਰਿਸ਼ ਤੱਕ ਜਦ ਚਾਹੇ ਦੇਖ ਸਕਦਾ ਹੈ। ਜਿਨ੍ਹਾਂ ਨੂੰ ਲੁਭਾਉਣ ਲਈ ਸ਼ਹਿਰਾਂ ਵਿਚ ਹਰ ਛੋਟੀ ਜਾਂ ਵੱਡੀ ਮਾਰਕਿਟ ਵਿਚ ਇੰਟਰਨੈੱਟ, ਕੈਫੇਜ਼ ਧੜਾਧੜ ਖੁਲ੍ਹ ਰਹੇ ਹਨ ਪਰ ਹੁਣ ਨੌਜਵਾਨ ਲੜਕੇ/ਲੜਕੀਆਂ ਨੇ ਇੰਟਰਨੈੱਟ ਕੈਫੇਜ਼ ਆਪਣੀ ਅੱਯਾਸ਼ੀਆਂ ਦੇ ਅੱਡੇ ਬਣਾ ਲਏ ਹਨ, ਅਜਿਹਾ ਹੀ ਨਹੀਂ ਬਹੁਤੇ ਪ੍ਰੇਮੀ-ਪ੍ਰੇਮਿਕਾ ਇਕ-ਦੂਜੇ ਨੂੰ ਮਿਲਣ ਦੇ ਬਹਾਨੇ ਹੇਠ ਇੰਟਰਨੈੱਟ 'ਤੇ ਪੜ੍ਹਾਈ ਜਾਂ ਨੌਕਰੀ ਦੀ ਜਾਣਕਾਰੀ ਹਾਸਲ ਕਰਨ ਦੀ ਆੜ ਹੇਠ ਆਪਣੇ ਮਾਪਿਆਂ ਦੇ ਵਿਸ਼ਵਾਸ ਨੂੰ ਮਿੱਟੀ ਦੀ ਧੂੜ ਵਾਂਗ ਉੱਡਾ ਰਹੇ ਹਨ। ਬਠਿੰਡਾ ਜ਼ਿਲੇ ਅੰਦਰ ਧੜਾਧੜ ਖੁਲ੍ਹੇ ਇੰਟਰਨੈੱਟ, ਕੈਫੇਜ਼ਾਂ ਦਾ ਗਹਿਰਾਈ ਨਾਲ ਦੌਰਾ ਕਰਨ 'ਤੇ ਹੈਰਾਨੀਜਨਕ ਖੁਲਾਸਾ ਹੋਇਆ ਕਿ ਕੈਫੇਜ਼ 'ਤੇ 13 ਤੋਂ ਲੈ ਕੇ 28 ਸਾਲਾਂ ਤੱਕ ਦੇ ਨੌਜਵਾਨ ਲੜਕੀਆਂ ਤੇ ਲੜਕੇ ਫੇਸਬੁੱਕ ਖੋਲ੍ਹ ਕੇ ਚੈਟਿੰਗ ਵਗੈਰਾ ਕਰ ਰਹੇ ਸਨ। ਹੈਰਾਨੀ ਤਾਂ ਉਸ ਸਮੇਂ ਵੇਖਣ ਨੂੰ ਮਿਲੀ ਕਿ ਜਦੋਂ ਬਹੁਤੇ ਇੰਟਰਨੈੱਟ, ਕੈਫੇਜ਼ ਮਾਲਕਾਂ ਵਲੋਂ ਇਸ ਤਰ੍ਹਾਂ ਕੈਬਿਨ ਡਿਜ਼ਾਈਨ ਕੀਤੇ ਗਏ ਹਨ ਕਿ ਬਾਹਰੋਂ ਅੰਦਰ ਕੁਝ ਵੀ ਵਿਖਾਈ ਨਹੀਂ ਦਿੰਦਾ ਤੇ ਇਨ੍ਹਾਂ ਕੈਬਿਨਾਂ 'ਚ ਬੈਠੇ ਯੂਥ ਆਸ਼ਿਕ ਜੋੜੀਆਂ ਸ਼ਰੇਆਮ ਅਸ਼ਲੀਲ ਹਰਕਤਾਂ ਕਰਦੀਆਂ ਆਮ ਮੰਡਰਾਉਂਦੀਆਂ ਰਹਿੰਦੀਆਂ ਹਨ ਤੇ ਕੈਬਿਨ ਮਾਲਕ ਸਭ ਕੁਝ ਜਾਣਦੇ ਹੋਏ ਵੀ ਆਪਣੇ ਲਾਲਚ ਹੇਠ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਬੈਠੇ ਹਨ

No comments:

Post a Comment