Sunday, 11 December 2011

Lover


ਘਰਦਿਆਂ ਨੂੰ ਨਸ਼ੀਲੀ ਚਾਹ ਪਿਲਾਕੇ ਬੇਹੋਸ਼ ਕਰਨ ਵਾਲੀ ਪ੍ਰੇਮੀ ਨਾਲ ਫਰਾਰ

ਮੋਗਾ, 10 ਦਸੰਬਰ --ਮੋਗਾ ਨਿਵਾਸੀ ਇਕ ਲੜਕੀ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਚਾਹ ਵਿਚ ਕੋਈ ਨਸ਼ੀਲੀ ਦਵਾਈ ਮਿਲਾਕੇ ਬੇਹੋਸ਼ ਕਰਨ ਉਪਰੰਤ ਘਰੋਂ ਸੋਨਾ ਅਤੇ 40 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਮੁਹੱਲੇ ਦੇ ਹੀ ਇਕ ਲੜਕੇ ਨਾਲ ਫਰਾਰ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵਲੋਂ ਲੜਕੀ ਦੀ ਮਾਂ ਚਰਨਜੀਤ ਕੌਰ ਦੇ ਬਿਆਨਾਂ 'ਤੇ ਉਸਦੀ ਲੜਕੀ ਦੇ ਇਲਾਵਾ ਲੜਕੀ ਨੂੰ ਫੁਸਲਾ ਕੇ ਲੈ ਜਾਣ ਵਾਲੇ ਲੜਕੇ ਮਨੀ ਨਿਵਾਸੀ ਮੋਗਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਬੇਹੋਸ਼ ਹੋਣ ਉਪਰੰਤ ਸਿਵਲ ਹਸਪਤਾਲ ਦਾਖਲ ਚਰਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਬੀਤੇ ਦਿਨੀਂ ਉਸਦਾ ਜਵਾਈ ਲੁਧਿਆਣਾ ਤੋਂ ਮੇਰੀ ਵੱਡੀ ਵਿਆਹੁਤਾ ਲੜਕੀ ਨੂੰ ਲੈਣ ਆਇਆ ਸੀ, ਕਿਉਂਕਿ ਬੱਚਾ ਹੋਣ ਕਰਕੇ ਉਹ ਮੋਗਾ ਮੇਰੇ ਕੋਲ ਆਈ ਸੀ। ਮੈਂ ਆਪਣੀ ਛੋਟੀ ਲੜਕੀ ਨੂੰ ਦੁਪਹਿਰ ਸਮੇਂ ਉਸਦੇ ਆਉਣ 'ਤੇ ਚਾਹ ਬਣਾਉਣ ਲਈ ਕਿਹਾ। ਚਾਹ ਪੀਣ ਦੇ ਬਾਅਦ ਮੈਂ, ਮੇਰਾ ਪਤੀ ਤੇ ਧੀ ਜਵਾਈ ਬੇਹੋਸ਼ ਹੋ ਗਏ। ਉਕਤ ਤਿੰਨਾਂ ਨੂੰ ਥੋੜ੍ਹੇ ਸਮੇਂ ਬਾਅਦ ਹੋਸ਼ ਆ ਗਈ। ਲੇਕਿਨ ਮੇਰੀ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਮੈਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ। ਉਸਨੇ ਕਿਹਾ ਸਾਨੂੰ ਬੇਹੋਸ਼ ਕਰਕੇ ਮੇਰੀ ਲੜਕੀ ਨੇ 4 ਤੋਲੇ ਸੋਨੇ ਦੇ ਗਹਿਣੇ ਤੇ 40 ਹਜ਼ਾਰ ਰੁਪਏ ਨਕਦ ਤੇ ਕੁਝ ਕਪੜੇ ਚੁੱਕੇ ਤੇ ਘਰੋਂ ਗਾਇਬ ਹੋ ਗਈ। ਚਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਸਾਡੇ ਮੁਹੱਲੇ 'ਚ ਰਹਿਣ ਵਾਲਾ ਸੰਨੀ, ਜੋ ਨਾਈ ਦਾ ਕੰਮ ਕਰਦਾ ਹੈ, ਸਾਡੀ ਲੜਕੀ ਨੂੰ ਵਰਗਲਾਕੇ ਤੇ ਫੁਸਲਾਕੇ ਕਿੱਧਰੇ ਲੈ ਗਿਆ ਹੈ। ਜਿਸ 'ਤੇ ਅਸੀਂ ਆਪਣੀ ਲੜਕੀ ਤੇ ਉਸ ਲੜਕੇ ਦੀ ਬਹੁਤ ਤਲਾਸ਼ ਕੀਤੀ ਲੇਕਿਨ ਸਾਨੂੰ ਕੋਈ ਸੁਰਾਗ ਨਹੀਂ ਮਿਲਿਆ। ਚਰਨਜੀਤ ਕੌਰ ਨੇ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਇਨਸਾਫ਼ ਦੀ ਮੰਗ ਕਰਦਿਆਂ ਉਸਦੀ ਲੜਕੀ ਨੂੰ ਫੁਸਲਾਕੇ ਲੈ ਜਾਣ ਵਾਲੇ ਲੜਕੇ ਤੇ ਉਸਨੂੰ ਸਹਿਯੋਗ ਦੇਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦਾ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਿੱਕਰ ਸਿੰਘ ਨੇ ਕਿਹਾ ਅਸੀਂ ਪੁਲਸ ਪਾਰਟੀ ਸਹਿਤ ਲੜਕੀ ਤੇ ਲੜਕੇ ਨੂੰ ਕਾਬੂ ਕਰਨ ਲਈ ਸ਼ੱਕੀ ਠਿਕਾਣਿਆਂ 'ਤੇ ਛਾਪਾਮਾਰੀ ਕਰ ਰਹੇ ਹਾਂ, ਲੇਕਿਨ ਅਜੇ ਤਕ ਦੋਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿਆਸ ਹੈ ਜਲਦੀ ਹੀ ਦੋਵੇਂ ਪੁਲਸ ਦੇ ਅੜਿੱਕੇ ਆ ਜਾਣਗੇ।

No comments:

Post a Comment