ਜਨਾਬ ਆਰਾਮ ਅਵਸਥਾ 'ਚ ਹੈ ਪੁਲਸ ਵਿਭਾਗ ਦੀ ਗੱਡੀ!

ਮੇਹਟੀਆਣਾ, 10 ਦਸੰਬਰ --ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਥਾਣਾ ਮੇਹਟੀਆਣਾ ਪੁਲਸ ਦੀ ਸਰਕਾਰੀ ਗੱਡੀ ਪਿੰਡਾਂ ਵਿਚ ਘੁੰਮਦੀ ਨਜ਼ਰ ਨਹੀਂ ਆ ਰਹੀ ਅਤੇ ਇਸ ਸੰਬੰਧ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਇਕ ਪੁਲਸ ਮੁਲਾਜ਼ਮ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਕਰੀਬ 2-3 ਮਹੀਨੇ ਤੋਂ ਸਰਕਾਰ ਵਲੋਂ ਪ੍ਰਾਈਵੇਟ ਪੈਟਰੋਲ ਪੰਪਾਂ ਤੋਂ ਪੈਟਰੋਲਿੰਗ ਵਾਲੇ ਵਾਹਨ ਲਈ ਦਿੱਤੇ ਜਾ ਰਹੇ ਡੀਜ਼ਲ ਦੇ ਪੈਸੇ ਅਜੇ ਤੱਕ ਨਹੀਂ ਦਿੱਤੇ , ਜਿਸ ਕਾਰਨ ਪੈਟਰੋਲ ਪੰਪਾਂ ਵਾਲੇ ਪੁਲਸ ਦੀਆਂ ਗੱਡੀਆਂ 'ਚ ਤੇਲ ਪਵਾਉਣ ਤੋਂ ਕੰਨੀ ਕਤਰਾ ਰਹੇ ਹਨ। ਜਦਕਿ ਦੂਜੇ ਪਾਸੇ ਕੁੱਝ ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਐਮਰਜੈਂਸੀ ਸਮੇਂ ਗੱਡੀ ਦੀ ਵਰਤੋਂ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਤੇਲ ਆਪਣੇ ਪੱਲਿਓਂ ਪਵਾਉਣਾ ਪੈਂਦਾ ਹੈ।
No comments:
Post a Comment