Sunday, 11 December 2011

Manpreet Badel

ਮਨਪ੍ਰੀਤ ਬਾਦਲ ਗ੍ਰਿਫਤਾਰ!

Text size Increase Font  Decrease Font

ਮਜਬੂਤ ਲੋਕਪਾਲ ਬਿੱਲ ਦੀ ਮੰਗ ਕਰ ਰਹੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਮਰਥਨ 'ਚ ਚੰਡੀਗੜ੍ਹ 'ਚ ਧਰਨਾ ਦੇਣ ਜਾ ਰਹੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਲ ਅਤੇ ਪਾਰਟੀ ਵਰਕਰਾਂ ਨੂੰ ਐਤਵਾਰ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮਨਪ੍ਰੀਤ ਅਤੇ ਉਸਦੇ ਸਾਥੀਆਂ ਨੂੰ ਤਿੰਨ ਘੰਟੇ ਹਿਰਾਸਤ 'ਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ। ਮਨਪ੍ਰੀਤ ਨੇ ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਇਸ ਧਰਨੇ ਲਈ ਚੰਡੀਗੜ੍ਹ ਪ੍ਰਸ਼ਾਸਨ ਤੋਂ ਲਿਖਤ ਤੌਰ 'ਤੇ ਇਜਾਜ਼ਤ ਲਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਲਿਹਾਜ਼ਾ ਇਸ ਮਾਮਲੇ 'ਚ ਗ੍ਰਿਫਤਾਰੀ ਦੇ ਰਹੇ ਹਨ।
ਮਨਪ੍ਰੀਤ ਨੇ ਕਿਹਾ ਕਿ ਉਹ ਅੰਨਾ ਹਜ਼ਾਰੇ ਵਲੋਂ ਪ੍ਰਸਤਾਵਿਤ ਜਨ ਲੋਕਪਾਲ ਬਿੱਲ ਦੇ ਪੱਖ 'ਚ ਹਨ ਅਤੇ ਅੰਨਾ ਹਜ਼ਾਰੇ ਵਲੋਂ ਪ੍ਰਸਤਾਵਿਤ ਲੋਕਪਾਲ ਬਿੱਲ ਹੂ-ਬ-ਹੂ ਲਾਗੂ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਜਬੂਤ ਜਨ ਲੋਕਪਾਲ ਬਿੱਲ ਨੂੰ ਲੈ ਕੇ ਅੰਨਾ ਹਜ਼ਾਰੇ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਪੂਰਾ ਦਿਨ ਧਰਨਾ ਦਿੱਤਾ। ਅੰਨਾ ਦੇ ਇਸ ਧਰਨੇ 'ਚ ਭਾਜਪਾ, ਮਾਕਪਾ, ਟੀ. ਡੀ. ਪੀ., ਜੇ. ਡੀ. ਯੂ. ਸਣੇ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਆਪਣਾ ਪੱਖ ਰੱਖਿਆ ਹੈ। ਮਨਪ੍ਰੀਤ ਵੀ ਅੰਨ ਦੇ ਸਮਰਥਨ 'ਚ ਧਰਨਾ ਦੇਣ ਜਾ ਰਹੇ ਸਨ ਪਰ ਚੰਡੀਗੜ੍ਹ ਪ੍ਰਸ਼ੰਸਾਨ ਨੇ ਉਨ੍ਹਾਂ ਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ।

No comments:

Post a Comment