ਖੂਬਸੂਰਤ ਸਰੀਰ ਦਾ ਲਵਾਂਗੀ ਲਾਭ

ਲੰਦਨ, 13 ਦਸੰਬਰ --ਪਾਕਿਸਤਾਨ ਦੀ ਵਾਦ-ਵਿਵਾਦ ਵਾਲੀ ਅਭਿਨੇਤਰੀ ਤੇ ਮਾਡਲ ਵੀਨਾ ਮਲਿਕ ਨੇ ਨਿਊਡ ਤਸਵੀਰ ਨੂੰ ਲੈ ਕੇ ਆਪਣੇ ਦੇਸ਼ ਵਿਚ ਆਲੋਚਨਾ ਅਤੇ ਕਥਿਤ ਧਮਕੀਆਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ। ਮਰਦਾਂ ਦੇ ਇਕ ਫੈਸ਼ਨ ਰਸਾਲੇ ਦੇ ਦਸੰਬਰ ਅੰਕ ਦੇ ਕਵਰ 'ਤੇ ਵੀਨਾ ਦੀ ਇਕ ਨਿਊਡ ਤਸਵੀਰ ਛਪੀ ਹੈ, ਜਿਸ ਪਿੱਛੋਂ ਪਾਕਿਸਤਾਨ ਵਿਚ ਭਾਵੇਂ ਵਿਰੋਧਤਾ ਹੋਈ ਹੈ ਪਰ ਵੀਨਾ ਮਲਿਕ ਆਪਣੇ ਰੁਖ 'ਤੇ ਕਾਇਮ ਹੈ। ਉਸਨੇ ਇਕ ਬਰਤਾਨਵੀ ਅਖਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਇਹ ਮੇਰਾ ਸਰੀਰ ਹੈ ਅਤੇ ਮੇਰੀ ਜ਼ਿੰਦਗੀ ਹੈ। ਮੇਰਾ ਸਰੀਰ ਬਹੁਤ ਖੂਬਸੂਰਤ ਹੈ ਅਤੇ ਜੇ ਮੈਨੂੰ ਚੰਗਾ ਲੱਗੇਗਾ ਤਾਂ ਮੈਂ ਆਪਣੇ ਸਰੀਰ ਤੋਂ ਲਾਭ ਵੀ ਉਠਾਵਾਂਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਕਿਸੇ ਮੈਗਜ਼ੀਨ ਦੇ ਕਵਰ 'ਤੇ ਪ੍ਰਕਾਸ਼ਿਤ ਕਰਨ ਦੀ ਆਗਿਆ ਦੇਵਾਂਗੀ। ਵੀਨਾ ਨੇ ਕਿਹਾ ਕਿ ਮੇਰੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਮੈਗਜ਼ੀਨ ਦੀ ਵਿਕਰੀ ਵਧਾਈ ਗਈ। ਲਾਭ ਮੈਗਜ਼ੀਨ ਨੂੰ ਹੋਇਆ ਤੇ ਨੁਕਸਾਨ ਮੈਨੂੰ ਹੋਇਆ।
No comments:
Post a Comment