ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਵਾਰਦਾਤ: ਉੱਧਰ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਵਿਚ ਚਾਰੇ ਪਾਸਿਆਂ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਉਧਰ ਹੁਣ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕੱਢਣ ਲੱਗੀ ਹੋਈ ਹੈ ਤਾਂ ਕਿ ਇਨ੍ਹਾਂ ਕੈਮਰਿਆਂ ਦੇ ਜ਼ਰੀਏ ਲੁਟੇਰਿਆਂ ਤੱਕ ਪਹੁੰਚਣ ਵਿਚ ਆਸਾਨੀ ਹੋਵੇ।  ਉਧਰ ਦੂਸਰੇ ਪਾਸੇ ਜਿਸ ਤਰ੍ਹਾਂ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਸਨੂੰ ਦੇਖ ਕੇ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਦੁਕਾਨ ਦੇਖੀ ਹੋਵੇਗੀ। ਸ਼ਾਇਦ ਲੁਟੇਰਿਆਂ ਨੂੰ ਇਸ ਗੱਲ ਦਾ ਅਨੁਮਾਨ ਸੀ ਕਿ ਰਾਤ ਨੂੰ ਜਿਊਲਰ ਦੁਕਾਨ 9 ਵਜੇ ਬੰਦ ਕਰਦਾ ਹੈ ਪਰ ਇਹ ਗੱਲ ਤਾਂ ਲੁਟੇਰਿਆਂ ਦੇ ਪਕੜੇ ਜਾਣ ਦੇ  ਬਾਅਦ ਹੀ ਪਤਾ ਚੱਲ ਸਕੇਗੀ। ਫਿਲਹਾਲ ਪੁਲਸ ਆਈ. ਟੀ. ਐਕਸਪਰਟ ਨੂੰ ਬੁਲਾ ਕੇ ਸੀ. ਸੀ. ਟੀ. ਵੀ. ਫੁਟੇਜ ਕੱਢਣ ਵਿਚ ਜੁਟੀ ਹੋਈ ਸੀ।
ਸੀ. ਸੀ. ਟੀ. ਵੀ. ਰਿਕਾਰਡਿੰਗ ਦੀ ਜਗ੍ਹਾ ਰਿਲਾਇੰਸ ਦਾ ਬਾਕਸ ਲੈ ਗਏ: ਜਿਸ ਤਰ੍ਹਾਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸਨੂੰ ਦੇਖ ਕੇ ਲੱਗ ਰਿਹਾ ਸੀ ਕਿ ਲੁਟੇਰੇ ਪ੍ਰੋਫੈਸ਼ਨਲ ਨਹੀਂ ਸਨ। ਉਧਰ ਜਿਊਲਰ ਮਾਲਕ ਰਮਨ ਨੇਗੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ  ਲੁਟੇਰੇ ਉਨ੍ਹਾਂ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵਾਲਾ ਬਕਸਾ ਦੇਣ ਨੂੰ ਕਹਿ ਰਹੇ ਸਨ ਪਰ ਜਲਦਬਾਜ਼ੀ ਵਿਚ ਉਹ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵਾਲੇ ਬਾਕਸ ਦੀ ਜਗ੍ਹਾ ਉਲਟਾ ਰਿਲਾਇੰਸ ਦਾ ਸੈੱਟਅਪ ਬਾਕਸ  ਚੁਰਾ ਕੇ ਲੈ ਗਏ, ਜਿਸ ਨੂੰ ਦੇਖ ਕੇ  ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰੇ ਅਣਜਾਣ ਸਨ।
ਕੰਟਰੋਲ ਰੂਮ ਦੇ 100 ਨੰਬਰ 'ਤੇ ਕਾਫੀ ਸਮੇਂ ਤੱਕ ਨਹੀਂ ਚੁੱਕਿਆ ਫੋਨ : ਉਧਰ ਜਿਊਲਰ ਮਾਲਕ ਰਮਨ ਨੇਗੀ ਨੇ ਇਲਜ਼ਾਮ ਲਗਾਇਆ ਕਿ ਘਟਨਾ ਦੇ ਬਾਅਦ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ ਦੇ 100 ਨੰ. 'ਤੇ ਫੋਨ ਕੀਤਾ ਪਰ ਕਾਫੀ ਸਮੇਂ ਤੱਕ ਪੁਲਸ ਕੰਟਰੋਲ ਰੂਮ ਵਿਚ ਕਿਸੇ ਨੇ ਫੋਨ ਨਹੀਂ ਚੁੱਕਿਆ। ਉਧਰ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਘਟਨਾ ਦੀ ਸੂਚਨਾ ਮਿਲਣ ਦੇ ਕਰੀਬ 20 ਮਿੰਟ ਬਾਅਦ ਪੁਲਸ ਮੌਕੇ 'ਤੇ ਪਹੁੰਚੀ।
ਕਮਿਸ਼ਨਰੇਟ ਪ੍ਰਣਾਲੀ 'ਤੇ ਫਿਰ ਲੱਗਿਆ ਸਵਾਲੀਆ ਨਿਸ਼ਾਨ : ਉਧਰ  ਇਸ ਘਟਨਾ ਦੇ ਬਾਅਦ ਇਕ ਵਾਰ ਫਿਰ ਕਮਿਸ਼ਨਰੇਟ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਅੱਜ ਬੀਤੇ ਦਿਨ ਜੇਲ ਰੋਡ 'ਤੇ ਗੰਨ ਪੁਆਇੰਟ 'ਤੇ ਔਰਤ ਦੇ ਹੱਥ ਵਿਚੋਂ ਉਸਦਾ ਪਰਸ ਅਤੇ ਚੇਨ ਝਪਟ ਕੇ ਭੱਜੇ ਲੁਟੇਰਿਆਂ ਦਾ ਪੁਲਸ ਸੁਰਾਗ ਨਹੀਂ ਲਾ ਸਕੀ ਕਿ ਇਕ ਵਾਰ ਫਿਰ ਲੁਟੇਰਿਆਂ ਨੇ ਸ਼ਹਿਰ ਦੇ ਮੁੱਖ ਭੀੜ-ਭਾੜ ਵਾਲੇ ਜੋਤੀ ਚੌਕ ਸਥਿਤ ਰੈੱਡ ਕ੍ਰਾਸ ਮਾਰਕੀਟ ਵਿਚ  ਹਮਲਾ ਕਰਕੇ ਜਿਊਲਰ ਦੀ ਦੁਕਾਨ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਯਾਦ ਰਹੇ ਕਿ ਪਿਛਲੇ ਕਈ ਦਿਨਾਂ ਤੋਂ ਲੁਟੇਰਿਆਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਦਿਨ ਚੜ੍ਹਦੇ ਹੀ ਕਦੇ ਔਰਤਾਂ ਦਾ ਪਰਸ ਖੋ ਲਿਆ ਜਾਂਦਾ ਹੈ ਜਿਸ ਕਾਰਨ ਲੁਟੇਰਿਆਂ ਦੇ ਖੌਫ ਕਾਰਨ ਔਰਤਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋਇਆ ਹੈ। ਲੁਟੇਰੇ ਲਗਾਤਾਰ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਇਕ  ਤੋਂ ਬਾਅਦ ਇਕ ਲਗਾਤਾਰ  ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਪਰ ਉਸਦੇ ਬਾਵਜੂਦ ਜ਼ਿਲਾ ਪੁਲਸ ਲੁਟੇਰਿਆਂ ਨੂੰ ਫੜਨ ਦੀ  ਬਜਾਏ ਸਿਰਫ ਆਮ ਲੋਕਾਂ ਦੇ ਚਲਾਨ ਕੱਟਣ ਵਿਚ ਜੁਟੀ ਹੋਈ ਹੈ। ਯਾਦ ਰਹੇ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਲਈ ਪੀ. ਸੀ. ਆਰ. ਕਰਮਚਾਰੀਆਂ ਦੇ ਕੋਲ ਕਰੀਬ 42 ਮੋਟਰਸਾਈਕਲ ਅਤੇ ਕਰੀਬ 14 ਜੂਲੋ ਗੱਡੀਆਂ ਹਨ ਤੇ ਜੇਕਰ ਸ਼ਹਿਰ ਦੇ ਚੌਰਾਹਿਆਂ ਦੀ ਗਿਣਤੀ  ਕੀਤੀ ਜਾਵੇ ਤਾਂ ਪੀ. ਸੀ. ਆਰ. ਵਾਹਨਾਂ ਦੀ ਕਿਧਰੇ ਜ਼ਿਆਦਾ ਸ਼ਹਿਰ ਦੇ ਚੌਕਾਂ ਦੀ ਗਿਣਤੀ ਹੋਵੇਗੀ ਪਰ ਉਸਦੇ ਬਾਵਜੂਦ ਵੀ ਪੀ. ਸੀ. ਆਰ. ਦੀ ਸੁਸਤ ਕਾਰਗੁਜ਼ਾਰੀ ਦੇ ਚਲਦੇ ਲੁਟੇਰੇ ਸ਼ਹਿਰ ਵਿਚ  ਮਾੜੀਆਂ  ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇਗਾ ਜਾਂ ਨਹੀਂ?