ਇਕ ਪਾਸੇ ਜਿਥੇ ਪਿੰਡ ਦੇ ਕੁਝ ਲੋਕ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨਾ ਮਿਲਣ ਕਾਰਨ ਨਾਰਾਜ਼ ਸਨ, ਉਥੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਦਾ ਮੁਖ ਸੰਸਦੀ ਸਕੱਤਰ ਪ੍ਰਤੀ ਇਸ ਕਰਕੇ ਵੀ ਰੋਸ ਸੀ ਕਿ ਉਸਨੇ ਵਾਲਮੀਕਿ  ਮੰਦਰ ਵਿਚ ਹੁੰਦੇ ਹੋਏ ਵੀ ਅੰਦਰ ਮੱਥਾ ਨਹੀਂ ਟੇਕਿਆ। ਭਗਵਾਨ ਵਾਲਮੀਕਿ ਮੰਦਰ ਕਮੇਟੀ ਪ੍ਰਧਾਨ ਸਰਬਜੀਤ ਤੇ ਜਨਰਲ ਸਕੱਤਰ ਗੁਰਮੇਜ ਥਾਪਰ ਅਤੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਅਸੀਂ ਭਗਵਾਨ ਵਾਲਮੀਕਿ ਮੰਦਰ ਦਾ ਦਰਵਾਜ਼ਾ ਖੁਲ੍ਹਵਾਇਆ ਸੀ ਪਰ ਮੁੱਖ ਸੰਸਦੀ ਸਕੱਤਰ ਨੇ ਅੰਦਰ ਮੱਥਾ ਟੇਕਣਾ ਵੀ ਉਚਿਤ ਨਹੀਂ ਸਮਝਿਆ। ਉਧਰ ਪਿੰਡਾਂ ਵਿਚ ਇਹ ਵੀ ਆਮ ਚਰਚਾ ਰਹੀ ਕਿ ਜਿਹੜੀਆਂ ਗਲੀਆਂ-ਨਾਲੀਆਂ ਦੀ ਰਿਪੇਅਰ ਕਰੀਬ 1 ਸਾਲ ਪਹਿਲਾਂ ਗ੍ਰਾਂਟਾਂ ਨਾਲ ਕੀਤੀ ਗਈ ਸੀ, ਉਸਦਾ 1 ਸਾਲ ਬਾਅਦ ਉਦਘਾਟਨ ਕਰਨਾ ਕੋਈ ਸਮਝ 'ਚ ਨਹੀਂ ਆ ਰਿਹਾ।  ਕਈ ਲੋਕਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਮੁਖ ਸੰਸਦੀ ਸਕੱਤਰ ਸਾਲਾਂ ਪਹਿਲਾਂ ਕੀਤੇ ਕੰਮਾਂ ਦੇ ਹੀ ਉਦਘਾਟਨੀ ਪੱਥਰ ਲਗਾਈ ਜਾ ਰਿਹਾ ਹੈ।
ਪਿੰਡ ਵਿਚ ਦੇਖਣ ਵਾਲੀ ਗੱਲ ਇਹ ਵੀ ਰਹੀ ਕਿ ਕੁਝ ਸਾਲ ਪਹਿਲਾਂ ਅਵਿਨਾਸ਼ ਚੰਦਰ ਦਾ ਉਦਘਾਟਨੀ ਨੀਂਹ ਪੱਥਰ ਜਿਹੜਾ ਕਿਸੇ ਸ਼ਰਾਰਤੀ ਜਾਂ ਅਣਜਾਣੇ ਵਿਚ ਡਿਗਿਆ ਪਿਆ ਸੀ, ਉਸਨੂੰ ਵੀ ਸੰਸਦੀ ਸਕੱਤਰ ਦੇ ਆਉਣ ਤੋਂ ਪਹਿਲਾਂ ਹੀ ਦੁਬਾਰਾ ਖੜ੍ਹਾ ਕਰ ਦਿੱਤਾ ਗਿਆ।
ਉਧਰ ਜਦੋਂ ਸਰਪੰਚ ਨਾਲ ਸੰਪਰਕ ਕੀਤਾ ਤਾਂ ਸਰਪੰਚ ਦੇ ਲੜਕੇ ਨੇ ਦੱਸਿਆ ਕਿ ਮੁਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਪਿੰਡ ਦੇ ਵਿਕਾਸ ਲਈ ਬਹੁਤ ਗ੍ਰਾਂਟਾਂ ਦਿੱਤੀਆਂ ਹਨ ਅਤੇ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਨੀਲੇ ਕਾਰਡ ਬਣਨ ਤੋਂ ਬਾਅਦ ਜਿਨ੍ਹਾਂ ਦੇ ਕੱਟੇ ਗਏ, ਉਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕਿਵੇਂ ਕੱਟੇ ਗਏ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੇ ਪੀਣ ਲਈ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਇਸ ਸੰਬੰਧੀ ਲਗਾਏ ਦੋਸ਼ ਬੇਬੁਨਿਆਦ ਹਨ।
ਉਨ੍ਹਾਂ ਦੱਸਿਆ ਕਿ ਮੁਖ ਸੰਸਦੀ ਸਕੱਤਰ ਅੱਗੇ ਸ਼ਿਕਾਇਤ ਲਾਉਣ ਵਾਲਾ ਇਕ ਵਿਅਕਤੀ ਨਸ਼ੇ ਦੀ ਹਾਲਤ ਵਿਚ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸੰਸਦੀ ਸਕੱਤਰ ਵਲੋਂ ਪਿੰਡ ਵਿਚ  ਹੀ ਨੀਲੇ ਕਾਰਡ ਬਣਾਉਣਾ ਅਤੇ ਲਾਗੂ ਕਰਨ ਸੰਬੰਧੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਰ ਲੋੜਵੰਦ ਲਾਭਪਾਤਰੀ ਦੇ ਨੀਲੇ ਕਾਰਡ ਫਾਰਮ ਭਰ ਕੇ ਜਲਦ ਬਣਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਪਿੰਡ ਵਿਚ ਹਰ ਲੜਕੀ ਦੀ ਸ਼ਾਦੀ 'ਤੇ ਉਨ੍ਹਾਂ ਵਲੋਂ ਨਿੱਜੀ  ਤੌਰ 'ਤੇ ਬਿਨਾਂ ਕਿਸੇ ਭੇਦਭਾਵ  ਦੇ 5100 ਰੁਪਏ ਦਾ ਸ਼ਗਨ ਵੀ ਦਿੱਤਾ ਜਾ ਰਿਹਾ ਹੈ।