ਇਕ ਇੰਟਰਵਿਊ ਦੌਰਾਨ ਗਿਲਾਨੀ ਨੇ ਕਿਹਾ ਕਿ ਹਮਲੇ ਪਿੱਛੋਂ ਪੁਲਸ ਹਨੇਰੇ ਵਿਚ ਟੱਕਰਾਂ ਮਾਰ ਰਹੀ ਸੀ ਪਰ ਅਸਲੀ ਹਮਲਾਵਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਪੁਲਸ ਨੂੰ ਕਿਸੇ ਦਾ ਨਾਂ ਇਸ ਹਮਲੇ ਨਾਲ ਜੋੜਣ ਦੀ ਲੋੜ ਸੀ, ਉਸਨੇ ਮੈਨੂੰ ਮਾਸਟਰਮਾਈਂਡ ਬਣਾ ਦਿੱਤਾ।
ਪ੍ਰੋ. ਗਿਲਾਨੀ ਨੇ ਕਿਹਾ ਕਿ ਇਸ ਘਟਨਾ ਪਿੱਛੋਂ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਮੈਂ ਪਹਿਲਾਂ ਇਕ ਆਮ ਆਦਮੀ ਸੀ, ਕਿਤੇ ਵੀ ਆ-ਜਾ ਸਕਦਾ ਸੀ ਪਰ ਹੁਣ ਲੱਗਦਾ ਹੈ ਕਿ ਮੈਂ ਬੱਝ ਗਿਆ ਹਾਂ। ਲੋਕਾਂ ਦੇ ਮਨ ਵਿਚ ਮੇਰਾ ਇਕ ਅਕਸ ਬਣ ਗਿਆ ਹੈ ਅਤੇ ਮੈਨੂੰ ਉਸੇ ਮੁਤਾਬਕ ਜ਼ਿੰਦਗੀ ਬਿਤਾਉਣੀ ਪਵੇਗੀ।