ਧਾਰਮਿਕ ਪੂਜਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕਣਾ ਪਿਆ ਮਹਿੰਗਾ
ਕਪੂਰਥਲਾ, 13 ਦਸੰਬਰ -- ਪੰਜਾਬ ਸਰਕਾਰ ਵਲੋਂ ਕੁਝ ਨੇਤਾਵਾਂ ਦੀ ਨਾਰਾਜ਼ਗੀ ਤੇ ਆਪਣੇ ਕੰਮਾਂ ਕਾਰਾਂ ਦੇ ਤੌਰ-ਤਰੀਕਿਆਂ ਕਾਰਨ ਹਮੇਸ਼ਾ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਕਪੂਰਥਲਾ ਦੇ ਡੀ. ਸੀ. ਡਾ. ਹਰਕੇਸ਼ ਸਿੰਘ ਸਿੱਧੂ ਨੂੰ ਲੰਬੀ ਛੁੱਟੀ ਭੇਜਣ ਤੋਂ ਬਾਅਦ ਪ੍ਰਸ਼ਾਸਨਿਕਤੰਤਰ 'ਚ ਆਏ ਖਾਲੀਪਨ ਨੂੰ ਭਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਪ੍ਰਿਯਾਂਕ ਭਾਰਤੀ ਨੂੰ ਕਪੂਰਥਲੇ ਦਾ ਚਾਰਜ ਦੇਣ ਨਾਲ ਸਾਰੀਆਂ ਪ੍ਰਸ਼ਾਸਕੀ ਅਟਕਲਬਾਜ਼ੀਆਂ ਨੂੰ ਵਿਰਾਮ ਚਿੰਨ੍ਹ ਲੱਗ ਗਿਆ ਹੈ।
ਨਵੇਂ ਡੀ. ਸੀ. ਵਲੋਂ ਬੁੱਧਵਾਰ ਨੂੰ ਚਾਰਜ ਸੰਭਾਲੇ ਜਾਣ ਦੀ ਸੰਭਾਵਨਾ ਹੈ। ਵਰਣਨਯੋਗ ਹੈ ਕਿ ਆਪਣੇ ਤੌਰ ਤਰੀਕਿਆਂ ਕਾਰਨ ਲੰਬੇ ਸਮੇਂ ਤੋਂ ਸੱਤਾ ਦਾ ਸੁੱਖ ਭੋਗ ਰਹੇ ਅਕਾਲੀ-ਭਾਜਪਾ ਗਠਜੋੜ ਦੇ ਕਈ ਸੀਨੀਅਰ ਆਗੂਆਂ ਦੀ ਅੱਖ ਦੇ ਕਿਰਕਰੀ ਬਣੇ ਡੀ. ਸੀ. ਡਾ. ਹਰਕੇਸ਼ ਸਿੰਘ ਸਿੱਧੂ ਨੂੰ ਪਿਛਲੇ ਦਿਨ ਪੰਜਾਬ ਸਰਕਾਰ ਨੇ ਲੰਬੀ ਛੁੱਟੀ 'ਤੇ ਭੇਜ ਦਿੱਤਾ ਸੀ, ਜਿਸ ਕਾਰਨ ਕਪੂਰਥਲੇ ਦਾ ਚਾਰਜ ਠੇਕੇ 'ਤੇ ਭਰਤੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਮੇਲ ਸਿੰਘ ਦੇ ਕੰਧਿਆਂ ਨੂੰ ਉਪਰ ਚਲ ਰਿਹਾ ਸੀ। ਚੋਣ ਕਮਿਸ਼ਨ ਵਲੋਂ ਠੇਕੇ 'ਤੇ ਰੱਖੇ ਪੀ. ਸੀ. ਐੱਸ ਅਧਿਕਾਰੀਆਂ ਨੂੰ ਕਿਸੇ ਵੀ ਚੋਣ ਪ੍ਰੀਕਿਰਿਆ 'ਚ ਸ਼ਾਮਲ ਨਾ ਕੀਤੇ ਜਾਣ ਦੇ ਹੁਕਮ ਕਰਕੇ ਪੂਰੇ ਪ੍ਰਸ਼ਾਸਨਿਕ ਢਾਂਚੇ 'ਚ ਹੀ ਖਲਲ ਪੈ ਗਿਆ ਸੀ, ਜਿਸ ਕਾਰਨ ਜਿੱਥੇ ਕਈ ਮਾਮਲਿਆਂ ਨਾਲ ਜੁੜੀਆਂ ਫਾਇਦਾ ਦਾ ਨਿਪਟਾਰਾ ਨਹੀਂ ਹੋ ਪਾ ਰਿਹਾ ਸੀ, ਉਥੇ ਹੀ ਆਮ ਲੋਕਾਂ ਨਾਲ ਜੁੜੇ ਸੈਂਕੜੇ ਕੰਮ ਪੈਂਡਿੰਗ ਪੈ ਗਏ ਸੀ। ਅਕਸਰ ਕਈ ਵਿਵਾਦਾਂ ਕਾਰਨ ਚਰਚਾ 'ਚ ਰਹੇ ਡੀ. ਸੀ. ਕਪੂਰਥਲਾ ਡਾ. ਹਰਕੇਸ਼ ਸਿੰਘ ਸਿੱਧੂ ਦੇ ਸਿਤਾਰੇ ਦੀਵਾਲੀ ਵਾਲੇ ਦਿਨ ਉਸ ਸਮੇਂ ਗਰਦਿਸ਼ 'ਚ ਜਾਣੇ ਸ਼ੁਰੂ ਹੋ ਗਏ, ਜਦੋਂ ਉਨ੍ਹਾਂ ਦੀ ਕੋਠੀ 'ਚ ਇਕ ਧਾਰਮਿਕ ਥਾਂ 'ਤੇ ਉਨ੍ਹਾਂ ਦੇ ਆਦੇਸ਼ਾਂ 'ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਭਗਤੀ ਕਰਨ ਆਏ ਸੈਂਕੜੇ ਲੋਕਾਂ ਨੂੰ ਰੋਕ ਦਿੱਤਾ। ਕਪੂਰਥਲਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਈ ਇਸ ਘਟਨਾ ਨੇ ਜਿੱਥੇ ਵਿਰੋਧੀ ਪਾਰਟੀ ਨੂੰ ਇਕ ਵੱਡਾ ਮੁੱਦਾ ਦੇ ਦਿੱਤਾ, ਉਥੇ ਹੀ ਡੀ. ਸੀ. ਸਿੱਧੂ ਦੀ ਪੁਜੀਸ਼ਨ ਚੰਡੀਗੜ੍ਹ, ਦਰਬਾਰ 'ਚ ਇਕਦਮ ਭੂੰਜੇ ਆ ਡਿੱਗੀ।
ਫਿਰ ਇਸ ਤੋਂ ਬਾਅਦ ਕਪੂਰਥਲਾ ਦੀ ਮਾਡਰਨ ਜੇਲ 'ਚ ਹੋਏ ਝਗੜੇ ਨੂੰ ਲੈ ਕੇ ਚੱਲੀ ਗੋਲੀਬਾਰੀ ਦੀ ਘਟਨਾ 'ਚ ਦਿੱਤੇ ਉਨ੍ਹਾਂ ਦੇ ਬਿਆਨ ਨੇ ਵੀ ਉਨ੍ਹਾਂ ਦੀ ਪੁਜੀਸ਼ਨ ਨੂੰ ਹੋਰ ਕਮਜ਼ੋਰ ਕੀਤਾ। ਜਿਸ ਤੋਂ ਜਲਦ ਬਾਅਦ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੁਝ ਰਾਜਨੇਤਾਵਾਂ ਦੀ ਸ਼ਿਕਾਇਤ 'ਤੇ ਇਕ ਵੱਡਾ ਫੈਸਲਾ ਲੈਂਦੇ ਹੋਏ ਲੰਬੀ ਛੁੱਟੀ 'ਤੇ ਜ਼ਿਲੇ ਤੋਂ ਬਾਹਰ ਭੇਜ ਦਿੱਤਾ। ਇਸ ਦੇ ਬਾਅਦ ਕਈ ਕਈ ਆਈ. ਏ. ਐੱਸ. ਅਧਿਕਾਰੀ ਕਪੂਰਥਲੇ 'ਚ ਡੀ. ਸੀ. ਲੱਗਣ ਦੀ ਦੌੜ 'ਚ ਲੱਗੇ ਹੋਏ ਸੀ ਪਰ ਪੰਜਾਬ ਸਰਕਾਰ ਨੇ ਜਲੰਧਰ ਦੇ ਡੀ. ਸੀ. ਪ੍ਰਿਯਾਂਕ ਭਾਰਤੀ ਨੂੰ ਕਪੂਰਥਲੇ ਦਾ ਵਾਧੂ ਚਾਰਜ ਦੇ ਕੇ ਉਨ੍ਹਾਂ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

No comments:
Post a Comment