ਸੰਤ ਨਿਰੰਜਣ ਦਾਸ ਦੀ ਅਗਵਾਈ 'ਚ ਗੁਰਦਾਸ ਰਾਮ ਨੂੰ ਸ਼ਰਧਾਂਜਲੀਆਂ

ਜਲੰਧਰ, 14 ਦਸੰਬਰ -- ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਦੀ ਅਗਵਾਈ 'ਚ ਅੱਜ ਗੁਰਦਾਸ ਰਾਮ ਬੱਧਣ ਨੂੰ ਸ਼ਰਧਾਂਜਲੀਆਂ ਸੁੱਚੀ ਪਿੰਡ 'ਚ ਦਿੱਤੀਆਂ ਗਈਆਂ। ਸਵ. ਗੁਰਦਾਸ ਰਾਮ ਸੰਤ ਸੁਰਿੰਦਰ ਦਾਸ ਬਾਵਾ ਦੇ ਪਿਤਾ ਸਨ। ਇਸ ਮੌਕੇ ਦਲਿਤ ਕਾਂਗਰਸ ਨੇਤਾ ਸੇਠ ਸਤਪਾਲ ਮਲ, ਰਾਜੇਸ਼ ਬਾਘਾ, ਸੁਖਵਿੰਦਰ ਕੋਟਲੀ, ਅਜੇ ਯਾਦਵ, ਦਰਸ਼ਨ ਲਾਲ ਜੇਠੂ ਮਜਾਰਾ, ਵਿਧਾਇਕ ਕੇ. ਡੀ. ਭੰਡਾਰੀ, ਹੰਸ ਰਾਜ ਰਾਣਾ, ਸਤੀਸ਼ ਭਾਰਤੀ, ਪ੍ਰਮੋਦ ਮਹੇ ਅਤੇ ਹੋਰ ਸ਼ਾਮਲ ਸਨ। ਸਮਾਰੋਹ 'ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਭਾਗ ਲਿਆ।
No comments:
Post a Comment