
Text size



ਮੇਹਟੀਆਣਾ, 14 ਦਸੰਬਰ (ਇੰਦਰਜੀਤ)-ਅਕਸਰ ਹੀ ਲੋਕਾਂ ਨੂੰ ਰਸੋਈ ਗੈਸ ਲੈਣ ਵਾਸਤੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣਾ ਪੈਂਦਾ ਹੈ ਅਤੇ ਸਾਰਾ-ਸਾਰਾ ਦਿਨ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਦੌਰਾਨ ਜਦੋਂ ਗੈਸ ਸਿਲੰਡਰਾਂ ਦੀ ਡਲਿਵਰੀ ਕਰਨ ਵਾਲੀ ਗੱਡੀ ਆਉਂਦੀ ਹੈ ਤਾਂ ਉਸ ਦੁਆਲੇ ਲੋਕਾਂ ਦਾ ਝੁੰਡ ਇਕੱਠਾ ਹੋ ਜਾਂਦਾ ਹੈ ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਬਣ ਜਾਂਦਾ ਹੈ। ਜ਼ਿਆਦਾਤਰ ਗੱਡੀਆਂ ਮੁੱਖ ਸੜਕਾਂ ਦੇ ਕਿਨਾਰੇ ਹੀ ਗੈਸ ਸਿਲੰਡਰਾਂ ਦੀ ਡਲਿਵਰੀ ਕਰਦੀਆਂ ਹਨ ਜਿਸ ਕਾਰਨ ਮੁੱਖ ਸੜਕਾਂ 'ਤੇ ਭੀੜ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਦੀ ਉਦਾਹਰਣ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਅਹਿਰਾਣਾ ਖੁਰਦ ਵਿਖੇ ਵੀ ਦੇਖਣ ਨੂੰ ਮਿਲੀ ਜਿਥੇ ਮੁੱਖ ਸੜਕ 'ਤੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੇ ਔਰਤਾਂ ਸਿਲੰਡਰ ਲੈਣ ਲਈ ਪਹੁੰਚੇ ਹੋਏ ਸਨ ਤੇ ਗੈਸ ਸਿਲੰਡਰਾਂ ਵਾਲੀ ਗੱਡੀ ਆਉਂਦਿਆਂ ਹੀ ਸੜਕ 'ਤੇ ਇੱਧਰ-ਉੱਧਰ ਭੱਜਦੌੜ ਵਾਲਾ ਮਾਹੌਲ ਬਣ ਜਾਣ ਕਾਰਨ ਮੁੱਖ ਮਾਰਗ 'ਤੇ ਜਾ ਰਹੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਬੁੱਧੀਜੀਵੀ ਵਰਗ ਦੀ ਮੰਗ ਹੈ ਕਿ ਗੈਸ ਏਜੰਸੀਆਂ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਗੈਸ ਸਿਲੰਡਰਾਂ ਦੀ ਡਲਿਵਰੀ ਮੁੱਖ ਮਾਰਗਾਂ ਤੋਂ ਪਾਸੇ ਹਟ ਕੇ ਜਾਂ ਫਿਰ ਕਿਸੇ ਗਰਾਊਂਡ ਜਾਂ ਖੁੱਲ੍ਹੀ ਪੰਚਾਇਤੀ ਜਗ੍ਹਾ 'ਤੇ ਕੀਤੀ ਜਾਵੇ ਤਾਂ ਜੋ ਸੜਕ ਹਾਦਸੇ ਵਾਪਰਨ ਦਾ ਡਰ ਨਾ ਰਹੇ।

ਹਾਦਸਿਆਂ ਨੂੰ ਸੱਦਾ ਦੇ ਰਹੀਆਂ ਨੇ ਗੈਸ ਸਿਲੰਡਰ ਵਾਲੀਆਂ ਗੱਡੀਆਂ

ਮੇਹਟੀਆਣਾ, 14 ਦਸੰਬਰ--ਅਕਸਰ ਹੀ ਲੋਕਾਂ ਨੂੰ ਰਸੋਈ ਗੈਸ ਲੈਣ ਵਾਸਤੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣਾ ਪੈਂਦਾ ਹੈ ਅਤੇ ਸਾਰਾ-ਸਾਰਾ ਦਿਨ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਦੌਰਾਨ ਜਦੋਂ ਗੈਸ ਸਿਲੰਡਰਾਂ ਦੀ ਡਲਿਵਰੀ ਕਰਨ ਵਾਲੀ ਗੱਡੀ ਆਉਂਦੀ ਹੈ ਤਾਂ ਉਸ ਦੁਆਲੇ ਲੋਕਾਂ ਦਾ ਝੁੰਡ ਇਕੱਠਾ ਹੋ ਜਾਂਦਾ ਹੈ ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਬਣ ਜਾਂਦਾ ਹੈ। ਜ਼ਿਆਦਾਤਰ ਗੱਡੀਆਂ ਮੁੱਖ ਸੜਕਾਂ ਦੇ ਕਿਨਾਰੇ ਹੀ ਗੈਸ ਸਿਲੰਡਰਾਂ ਦੀ ਡਲਿਵਰੀ ਕਰਦੀਆਂ ਹਨ ਜਿਸ ਕਾਰਨ ਮੁੱਖ ਸੜਕਾਂ 'ਤੇ ਭੀੜ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਦੀ ਉਦਾਹਰਣ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਅਹਿਰਾਣਾ ਖੁਰਦ ਵਿਖੇ ਵੀ ਦੇਖਣ ਨੂੰ ਮਿਲੀ ਜਿਥੇ ਮੁੱਖ ਸੜਕ 'ਤੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੇ ਔਰਤਾਂ ਸਿਲੰਡਰ ਲੈਣ ਲਈ ਪਹੁੰਚੇ ਹੋਏ ਸਨ ਤੇ ਗੈਸ ਸਿਲੰਡਰਾਂ ਵਾਲੀ ਗੱਡੀ ਆਉਂਦਿਆਂ ਹੀ ਸੜਕ 'ਤੇ ਇੱਧਰ-ਉੱਧਰ ਭੱਜਦੌੜ ਵਾਲਾ ਮਾਹੌਲ ਬਣ ਜਾਣ ਕਾਰਨ ਮੁੱਖ ਮਾਰਗ 'ਤੇ ਜਾ ਰਹੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਬੁੱਧੀਜੀਵੀ ਵਰਗ ਦੀ ਮੰਗ ਹੈ ਕਿ ਗੈਸ ਏਜੰਸੀਆਂ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਗੈਸ ਸਿਲੰਡਰਾਂ ਦੀ ਡਲਿਵਰੀ ਮੁੱਖ ਮਾਰਗਾਂ ਤੋਂ ਪਾਸੇ ਹਟ ਕੇ ਜਾਂ ਫਿਰ ਕਿਸੇ ਗਰਾਊਂਡ ਜਾਂ ਖੁੱਲ੍ਹੀ ਪੰਚਾਇਤੀ ਜਗ੍ਹਾ 'ਤੇ ਕੀਤੀ ਜਾਵੇ ਤਾਂ ਜੋ ਸੜਕ ਹਾਦਸੇ ਵਾਪਰਨ ਦਾ ਡਰ ਨਾ ਰਹੇ।
No comments:
Post a Comment