Wednesday, 14 December 2011


ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ

ਫ਼ਰੀਦਕੋਟ, 14 ਦਸੰਬਰ --ਕਤਲ ਦੇ ਦੋਸ਼ 'ਚ  ਸਥਾਨਕ ਮਾਣਯੋਗ ਸੈਸ਼ਨ ਜੱਜ ਸ. ਫਤਹਿਦੀਪ ਸਿੰਘ ਦੀ ਅਦਾਲਤ ਨੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ ਦੋਸ਼ੀਆਂ ਨੂੰ ਇਕ-ਇਕ ਸਾਲ ਹੋਰ ਜੇਲ 'ਚ ਰਹਿਣਾ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਸਦਰ ਕੋਟਕਪੂਰਾ ਦੀ ਪੁਲਸ ਨੇ ਪ੍ਰੀਤਮ ਸਿੰਘ ਉਰਫ ਫੌਜੀ ਦੇ ਕਤਲ ਦੇ ਦੋਸ਼ 'ਚ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਸਮੇਤ ਤਿੰਨ ਵਿਅਕਤੀਆਂ, ਜਿਨ੍ਹਾਂ 'ਚ ਰਣਜੀਤ ਕੁਮਾਰ ਉਰਫ ਰਾਜੂ ਵਾਸੀ ਡੋਗਰ ਬਸਤੀ, ਪ੍ਰਭਦੀਪ ਸਿੰਘ ਉਰਫ ਪ੍ਰਿੰਸ ਅਤੇ ਮੋਹਿਤ ਕੁਮਾਰ ਉਰਫ ਮੋਨੂੰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਜਿਸ 'ਚ ਮ੍ਰਿਤਕ ਪ੍ਰੀਤਮ ਸਿੰਘ ਉਰਫ ਫੌਜੀ ਦੇ ਭਤੀਜੇ ਵੀਰਪਾਲ ਸਿੰਘ ਉਰਫ ਪਾਲਾ ਸਿੰਘ ਵਾਸੀ ਕੋਟਸੁਖੀਆ ਨੇ ਦੋਸ਼ ਲਾਇਆ ਸੀ ਕਿ ਮ੍ਰਿਤਕ ਪ੍ਰੀਤਮ ਸਿੰਘ ਉਰਫ ਫੌਜੀ ਨਜ਼ਦੀਕੀ ਪਿੰਡ ਪੱਖੀ ਕਲਾਂ ਸਕੂਲ 'ਚ ਪੀਅਨ ਲੱਗਾ ਹੋਇਆ ਸੀ, ਜਿਸ ਦੀ ਸ਼ਾਦੀ ਘਟਨਾ ਦੇ ਕਰੀਬ 14 ਸਾਲ ਪਹਿਲਾਂ ਸੁਖਜੀਤ ਕੌਰ ਨਾਲ ਹੋਈ ਸੀ। ਸ਼ਿਕਾਇਤਕਰਤਾ ਨੇ ਮੁਕੱਦਮੇ 'ਚ ਦੋਸ਼ ਲਾਇਆ ਕਿ ਉਸਦੀ ਚਾਚੀ ਸੁਖਜੀਤ ਕੌਰ ਅਤੇ ਉਸਦੇ ਚਾਚੇ ਪ੍ਰੀਤਮ ਸਿੰਘ ਦੀ ਆਪਸ 'ਚ ਅਣਬਣ ਸੀ ਅਤੇ ਦੋਹਾਂ ਦੇ ਤਲਾਕ ਦਾ ਫ਼ਰੀਦਕੋਟ ਅਦਾਲਤਾਂ 'ਚ ਕੇਸ ਚੱਲਦਾ ਸੀ। ਘਟਨਾ ਦੇ ਦਿਨ 14 ਅਕਤੂਬਰ 2010 ਨੂੰ ਸ਼ਿਕਾਇਤਕਰਤਾ ਨੂੰ ਫੋਨ ਆਇਆ ਕਿ ਉਸਦੇ ਚਾਚੇ ਪ੍ਰੀਤਮ ਸਿੰਘ ਦੀ ਲਾਸ਼ ਬੀੜ ਚਹਿਲ ਵਿਖੇ ਪਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸਦੀ ਚਾਚੀ ਦੇ ਮੋਹਿਤ ਕੁਮਾਰ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਜਿਸ ਦੀ ਰੰਜਿਸ਼ ਦੇ ਚੱਲਦਿਆਂ ਮੋਹਿਤ ਕੁਮਾਰ ਨੇ ਆਪਣੇ ਉਕਤ ਸਾਥੀਆਂ ਨਾਲ ਮਿਲ ਕੇ ਪ੍ਰੀਤਮ ਸਿੰਘ ਦਾ ਕਤਲ ਕਰ ਦਿੱਤਾ।

No comments:

Post a Comment