ਪੁਲਸ ਨੇ ਮ੍ਰਿਤਕ ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਟਰਮ ਦੇ ਲਈ ਭੇਜ ਦਿੱਤਾ। ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਰਾਧੇ ਸ਼ਾਮ ਨੇ ਦੱਸਿਆ ਕਿ ਉਸਦੀ ਬੇਟੀ ਨੂੰ ਅੱਜ ਸ਼ਗਨ ਲੱਗਣਾ ਸੀ, ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਥਾਣਾ ਇੰਚਾਰਜ ਨੇ ਪ੍ਰੇਮੀ ਤੋਂ ਮਿਲੇ ਨੋਟ ਸਬੰਧੀ ਦੱਸਿਆ ਕਿ ਉਸ ਦੇ ਵਿਚ ਵਿਦਿਆਰਥਣ ਨੇ ਲਿਖਿਆ ਹੈ ਕਿ ਉਸਦੇ ਘਰ ਵਾਲੇ ਉਸਦਾ ਵਿਆਹ ਕਰਨਾ ਚਾਹੁੰਦੇ ਹਨ ਪਰ ਉਹ ਹੋਰ ਪੜ੍ਹਨਾ ਚਾਹੁੰਦੀ ਹੈ। ਜੇਕਰ ਕੱਲ ਨੂੰ ਉਸ ਨੂੰ ਕੁਝ ਹੋ ਗਿਆ ਤਾਂ ਉਸਦੀ ਜ਼ਿੰਮੇਵਾਰੀ ਉਸਦੇ ਘਰ ਵਾਲਿਆਂ ਦੀ ਹੋਵੇਗੀ।
ਜਸਵਿੰਦਰ ਨੇ ਦੱਸਿਆ ਕਿ ਬਰਾਮਦ ਨੋਟ ਸ਼ੱਕੀ ਹੈ, ਉਸ 'ਤੇ ਸਭ ਕੁਝ ਲਿਖਣ ਦੇ ਬਾਅਦ ਕਾਫੀ ਹੇਠਾਂ ਜਾ ਕੇ ਹਸਤਾਖਰ ਕੀਤੇ ਹੋਏ ਹਨ। ਪੁਲਸ ਰਾਈਟਿੰਗ ਐਕਸਪਰਟ ਤੋਂ ਜਾਂਚ ਕਰਵਾਏਗੀ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਅੱਜ ਕੁੜਮਾਈ ਤੈਅ ਕੀਤੀ ਗਈ ਸੀ, ਅੱਜ ਚੰਡੀਗੜ੍ਹ ਤੋਂ ਲੋਕ ਸ਼ਗਨ ਲੈ ਕੇ ਆ ਰਹੇ ਸਨ। ਜਾਂਚ ਵਿਚ ਪਾਇਆ ਗਿਆ ਹੈ ਕਿ ਵਿਆਹ ਦੇ ਡਰ ਤੋਂ ਹੀ ਉਸਨੇ ਆਤਮ ਹੱਤਿਆ ਕੀਤੀ ਹੋਵੇਗੀ। ਫਿਲਹਾਲ ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।