Friday, 9 December 2011


ਦਿਨ-ਦਿਹਾੜੇ ਵਿਦਿਆਰਥੀ 'ਤੇ ਜਾਨਲੇਵਾ ਹਮਲਾ

ਦਿਨ-ਦਿਹਾੜੇ ਵਿਦਿਆਰਥੀ 'ਤੇ ਜਾਨਲੇਵਾ ਹਮਲਾ

``ਫਗਵਾੜਾ, 9 ਦਸੰਬਰ--ਇਥੋਂ ਦੇ ਨਜ਼ਦੀਕੀ ਪਿੰਡ ਭਬਿਆਣਾ 'ਚ ਵਾਪਰੀ ਸਨਸਨੀਖੇਜ ਘਟਨਾ 'ਚ ਸ਼ਹਿਰ ਦੇ ਇਕ ਕਾਲਜ 'ਚ ਆਈ. ਟੀ. ਆਈ. ਦਾ ਕੋਰਸ ਕਰ ਰਹੇ ਇਕ ਕਾਲਜ ਵਿਦਿਆਰਥੀ ਜਿਸਦੀ ਪਛਾਣ ਪ੍ਰਿਤਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਭੂੰਗਰਨੀ ਹੈ, 'ਤੇ ਡੇਢ ਦਰਜ਼ਨ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਦੀ ਟੋਲੀ ਨੇ ਜਾਨ-ਲੇਵਾ ਹਮਲਾ ਕਰਕੇ ਉਸ ਤੋਂ ਉਸ ਦਾ ਮੋਬਾਈਲ ਫੋਨ ਜ਼ਬਰਦਸਤੀ ਖੋਹ ਲੈਣ ਦਾ ਸਮਾਚਾਰ ਮਿਲਿਆ ਹੈ। ਮਾਮਲਾ ਕਾਲਜ ਵਿਦਿਆਰਥੀਆਂ 'ਚ ਹੋਈ ਆਪਸੀ ਗੈਂਗਵਾਰ ਦਾ ਨਤੀਜਾ ਦਸਿਆ ਜਾ ਰਿਹਾ ਹੈ। ਪੀੜਤ ਵਿਦਿਆਰਥੀ ਪ੍ਰਿਤਪਾਲ ਸਿੰਘ ਨੂੰ ਗੰਭੀਰ ਹਾਲਤ 'ਚ ਇਲਾਜ ਵਾਸਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਨੇ ਦਸਿਆ ਕਿ ਉਹ ਪ੍ਰਾਈਵੇਟ ਬੱਸ 'ਚ ਫਗਵਾੜਾ ਤੋਂ ਪਿੰਡ ਭੁੰਗਰਨੀ ਜਾ ਰਿਹਾ ਸੀ ਕਿ  15 ਤੋਂ 16 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ, ਜਿਸ 'ਚ ਹੋਰ ਕਾਲਜ ਦੇ ਵਿਦਿਆਰਥੀ ਸ਼ਾਮਲ ਹਨ, ਨੇ ਬੱਸ ਨੂੰ ਵਿਚਕਾਰ ਰਸਤਾ ਰੋਕ ਕੇ ਉਸਨੂੰ ਬੱਸ ਤੋਂ ਥੱਲੇ ਸੁੱਟ ਕੇ ਉਸਦੇ ਸਿਰ 'ਤੇ ਤੇਜ਼ਧਾਰ ਗੰਡਾਸੇ ਆਦਿ ਦੇ ਨਾਲ ਜਾਨਲੇਵਾ ਵਾਰ ਕਰਕੇ ਉਸਦੀ ਜਮ ਕੇ ਕੁੱਟਮਾਰ ਕੀਤੀ ਅਤੇ ਜਾਂਦੇ ਹੋਏ ਉਸਦਾ ਮੋਬਾਈਲ ਫੋਨ ਜ਼ਬਰਦਸਤੀ ਖੋਹ ਲਿਆ। ਪੀੜਤ ਨੇ ਦਸਿਆ ਕਿ ਹਮਲਾਵਰਾਂ ਨੇ ਜ਼ਿਆਦਾਤਰ ਆਪਣੇ ਮੂੰਹ ਕਪੜੇ ਨਾਲ ਢੱਕ ਰੱਖੇ ਸੀ, ਹਾਲਾਂਕਿ ਇਕ ਦੋਸ਼ੀ ਦਾ ਮੂੰਹ ਉਸਨੇ ਦੇਖਿਆ ਹੈ ਜਿਸਨੂੰ ਉੁਹ ਸਾਹਮਣੇ ਆਉਣ 'ਤੇ ਪਛਾਣ ਸਕਦਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦਸਿਆ ਕਿ ਮਾਮਲਾ ਪੀੜਤ ਵਿਦਿਆਰਥੀ ਅਤੇ ਦੂਸਰੇ ਗਰੁੱਪ ਦੇ ਦੋਸ਼ੀਆਂ ਦੇ ਵਿਚ ਆਪਸੀ ਪੁਰਾਣੀ ਰੰਜਿਸ਼ ਦੇ ਕਾਰਨ ਵਾਪਰਿਆ ਹੈ।

No comments:

Post a Comment