Friday, 9 December 2011


ਕਾਂਗਰਸ ਦੀ ਵੈੱਬਸਾਈਟ 'ਤੇ ਸੋਨੀਆ ਗਾਂਧੀ ਦੀ ਅਸ਼ਲੀਲ ਤਸਵੀਰ

ਕਾਂਗਰਸ ਦੀ ਵੈੱਬਸਾਈਟ 'ਤੇ ਸੋਨੀਆ ਗਾਂਧੀ ਦੀ ਅਸ਼ਲੀਲ ਤਸਵੀਰ

`ਨਵੀਂ ਦਿੱਲੀ, 9 ਦਸੰਬਰ ```````ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਜਨਮ ਦਿਨ 'ਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਧਿਕਾਰਤ ਵੈੱਬਸਾਈਟ ਨੂੰ ਹੈਕ ਕਰ ਲਿਆ ਗਿਆ। ਹੈਕਰਾਂ ਨੇ ਵੈੱਬਸਾਈਟ 'ਤੇ ਸੋਨੀਆ ਗਾਂਧੀ ਦੀ ਤਸਵੀਰ ਨਾਲ ਵੀ ਛੇੜਛਾੜ ਕਰਕੇ ਉਸ 'ਤੇ ਅਸ਼ਲੀਲ ਸੰਦੇਸ਼ ਲਿਖ ਦਿੱਤਾ। ਸ਼ੁੱਕਰਵਾਰ ਨੂੰ ਸੋਨੀਆ ਗਾਂਧੀ 65 ਸਾਲ ਦੀ ਹੋਈ ਸੀ। ਦੱਸਣਯੋਗ ਹੈ ਕਿ ਹੁਣੇ ਜਿਹੇ ਹੀ ਸਰਕਾਰ ਨੇ ਇੰਟਰਨੈੱਟ 'ਤੇ ਪ੍ਰਸਾਰਿਤ ਸਮੱਗਰੀ 'ਤੇ ਨਜ਼ਰ ਰੱਖਣ ਲਈ ਇੰਟਰਨੈੱਟ ਕੰਪਨੀਆਂ ਨੂੰ ਕਿਹਾ ਸੀ। ਭਾਰਤ ਸਰਕਾਰ ਦੇ ਇਸ ਕਦਮ ਦਾ ਇੰਟਰਨੈੱਟ ਜਗਤ ਵਿਚ ਕਾਫੀ ਵਿਰੋਧ ਵੀ ਹੋਇਆ ਸੀ। ਖਾਸ ਤੌਰ 'ਤੇ ਕਾਂਗਰਸੀ ਨੇਤਾਵਾਂ ਦੀਆਂ ਤਸਵੀਰਾਂ ਨਾਲ ਹੋਣ ਵਾਲੀ ਛੇੜਛਾੜ ਪ੍ਰਤੀ ਸਰਕਾਰ ਨੇ ਨਾਰਾਜ਼ਗੀ ਪ੍ਰਗਟਾਈ ਸੀ। ਵੈੱਬਸਾਈਟ ਹੈਕ ਕਰਨ ਨੂੰ ਵੀ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਧਿਕਾਰਕ ਵੈੱਬਸਾਈਟ ਨੇ ਹੈਕ ਹੋਣ ਦੀ ਭਿਣਕ ਲੱਗਦਿਆਂ ਹੀ ਵੈੱਬਸਾਈਟ ਨੂੰ ਬੰਦ ਕਰ ਦਿੱਤਾ। ਕਾਂਗਰਸ ਦੀ ਵੈੱਬਸਾਈਟ ਨੂੰ ਪਾਕਿਸਤਾਨ ਸਾਈਬਰ ਆਰਮੀ ਨਾਂ ਦੇ ਗਰੁੱਪ ਨੇ ਹੈਕ ਕੀਤਾ ਹੈ। ਇਹ ਗਰੁੱਪ ਇਸ ਤੋਂ ਪਹਿਲਾਂ ਵੀ ਕਈ ਵੱਕਾਰੀ ਭਾਰਤੀ ਵੈੱਬਸਾਈਟਾਂ ਨੂੰ ਹੈਕ ਕਰ ਚੁੱਕਾ ਹੈ।

No comments:

Post a Comment