ਥੱਪੜ ਮਾਰਨ ਨਾਲ ਜੇ ਮਹਿੰਗਾਈ ਰੁਕਦੀ ਹੈ ਤਾਂ ਮੈਨੂੰ ਵੀ ਮਾਰ ਲਓ

ਫਗਵਾੜਾ, 8 ਦਸੰਬਰ -- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੀ ਸਿਆਸਤ ਅਤੇ ਗਠਜੋੜ ਸਰਕਾਰ ਦੇ ਕੇਂਦਰ ਨਾਲ ਰਿਸ਼ਤਿਆਂ, ਐੱਫ. ਡੀ. ਆਈ. ਸਮੇਤ ਕਈ ਅਹਿਮ ਵਿਸ਼ਿਆਂ 'ਤੇ ਬੇਝਿਜਕ ਆਪਣੇ ਵਿਚਾਰ ਪ੍ਰਗਟ ਕੀਤੇ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼ :
ਸ : ਤੁਹਾਡੇ ਭਰਾ ਗੁਰਦਾਸ ਬਾਦਲ ਤੁਹਾਨੂੰ ਪੁੱਤਰ ਮੋਹ 'ਚ ਫਸਿਆ 'ਧ੍ਰਿਤਰਾਸ਼ਟਰ' ਦੱਸ ਰਹੇ ਹਨ?
ਜ :” ਗੁਰਦਾਸ ਬਾਦਲ ਹਲਕੀਆਂ ਗੱਲਾਂ ਕਰ ਰਹੇ ਹਨ। ਇਨਸਾਨ ਨੂੰ ਸਮੇਂ ਦੇ ਨਾਲ ਆਪਣਾ ਸਟੇਟਸ ਉੱਚਾ ਕਰ ਲੈਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਹੈ।
ਸ : ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ?
ਜ : ਮੈਂ ਪੰਜਾਬ ਨੂੰ ਫੁੱਲਪਰੂਫ ਨਹੀਂ ਬਣਾ ਸਕਦਾ। ਅੱਜ ਅੱਧਾ ਦੇਸ਼ ਨਕਸਲੀਆਂ ਦੇ ਕਬਜ਼ੇ 'ਚ ਹੈ। ਕੌਮਾਂਤਰੀ ਪੱਧਰ 'ਤੇ ਹਾਲਾਤ ਖਰਾਬ ਹਨ। ਉਸ ਲਿਹਾਜ਼ ਨਾਲ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਤਸੱਲੀਬਖਸ਼ ਹੈ।
ਸ : ਪੰਜਾਬ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਤੁਹਾਡੀ ਸਰਕਾਰ ਅਤੇ ਪਾਰਟੀ ਦਾ ਏਜੰਡਾ ਕੀ ਹੈ?
ਜ : ਵਿਕਾਸ ਅਤੇ ਸਿਰਫ ਵਿਕਾਸ ਇਹੀ ਸਾਡਾ ਨਾਅਰਾ ਹੈ। ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਹਰ ਪੱਧਰ 'ਤੇ ਹੇਠਾਂ ਧੱਕ ਦਿੱਤਾ ਹੈ।
ਸ : ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਂਗਰਸ ਸਰਕਾਰ ਲਿਆਉਣ ਦਾ ਦਾਅਵਾ ਕਰ ਰਹੇ ਹਨ?
ਜ : ਦਾਅਵਿਆਂ 'ਚ ਕੀ ਰੱਖਿਆ ਹੈ ਉਂਝ ਵੀ ਕਾਂਗਰਸ ਪਾਰਟੀ ਦੀਆਂ ਸਟੇਜਾਂ 'ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਪੰਜਾਬ ਨੂੰ 'ਖੂੰਡੇ' ਦੇ ਜ਼ੋਰ 'ਤੇ ਚਲਾਉਣ ਦੀ ਗੱਲ ਕਰਦੇ ਹਨ। ਮੈਂ ਸਿਆਸਤ 'ਚ ਅਭੱਦਰ ਭਾਸ਼ਾ ਬੋਲਣ ਵਾਲਿਆਂ, ਫਿਰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਦੀ ਸਖਤ ਨਿੰਦਾ ਕਰਦਾ ਹਾਂ। ਕੈਪਟਨ ਦੇ ਸਦਕੇ ਕਾਂਗਰਸ ਪਾਰਟੀ ਦਾ ਏਜੰਡਾ ਵਿਕਾਸ ਦਾ ਨਾ ਹੋ ਕੇ ਖੂੰਡੇ ਦੀ ਸਿਆਸਤ ਦਾ ਰਹਿ ਗਿਆ ਹੈ। ਮੇਰੀ ਇੱਛਾ ਹੈ ਕਿ ਮੈਂ ਕੈਪਟਨ ਨੂੰ ਨਿੱਜੀ ਤੌਰ 'ਤੇ ਮਿਲ ਕੇ 2 ਖੂੰਡੇ ਭੇਟ ਕਰਾਂ। ਅਜਿਹਾ ਇਸ ਲਈ ਕਿ ਜਦੋਂ ਕੈਪਟਨ ਦਾ ਇਕ ਖੂੰਡਾ ਟੁੱਟ ਜਾਵੇ ਤਾਂ ਉਹ ਦੂਜੇ ਦੀ ਵਰਤੋਂ ਕਰ ਲੈਣ।
ਸ : ਚਰਚਾ ਹੈ ਕਿ ਆਟਾ-ਦਾਲ ਸਕੀਮ ਦਾ ਤੁਸੀਂ ਸਰਕਾਰੀ ਪੱਧਰ 'ਤੇ ਵਿਸਥਾਰ ਕਰ ਰਹੇ ਹੋ?
ਜ : ਬਿਲਕੁਲ ਸਹੀ ਸੁਣਿਆ ਹੈ। ਅਸੀਂ ਹਰ ਗਰੀਬ ਨੂੰ ਆਟਾ-ਦਾਲ ਸਕੀਮ ਦੇ ਦਾਇਰੇ 'ਚ ਲਿਆਉਣ ਲਈ ਅਧਿਕਾਰਕ ਤੌਰ 'ਤੇ ਸਰਕਾਰੀ ਪਹਿਲ ਕਰ ਰਹੇ ਹਾਂ। ਇਸ ਸੰਬੰਧੀ ਸਰਕਾਰ ਸਰਵੇ ਵੀ ਕਰਵਾ ਰਹੀ ਹੈ। ਸਰਵੇ ਰਿਪੋਰਟ ਆਉਣ ਤੋਂ ਬਾਅਦ ਇਸ ਦਾ ਦਾਇਰਾ ਹੋਰ ਵਧਾ ਦਿੱਤਾ ਜਾਵੇਗਾ।
ਸ : ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਹੈ ਕਿ ਅਡਵਾਨੀ ਦੀ ਅਗਵਾਈ 'ਚ ਆਈ ਭਾਜਪਾ ਦੀ ਜਨ ਚੇਤਨਾ ਰੱਥ ਯਾਤਰਾ ਦਾ ਢੰਗ ਨਾਲ ਸਵਾਗਤ ਨਹੀਂ ਹੋਇਆ?
²ਜ : ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਇਹ ਤਾਂ ਅਜਿਹਾ ਹੈ ਜਿਵੇਂ ਇਕ ਬੰਦ ਕਮਰੇ 'ਚ ਬੈਠ ਕੇ ਛੱਤ ਹੋਣ ਦੇ ਬਾਵਜੂਦ ਕਈ ਦੋਸ਼ ਲਗਾਏ ਕਿ ਭਾਰੀ ਵਰਖਾ ਹੋ ਰਹੀ ਹੈ। ਮੈਂ ਦੱਸਣਾ ਚਾਹਾਂਗਾ ਕਿ ਜੋ ਚਰਚਾ ਬਿਨਾਂ ਕਾਰਨ ਯਾਤਰਾ ਨੂੰ ਲੈ ਕੇ ਮੀਡੀਆ ਨੇ ਬਣਾਈ ਹੈ, ਉਸ 'ਚ ਕੋਈ ਸੱਚਾਈ ਨਹੀਂ ਹੈ। ਮੇਰੀ ਨੂੰਹ ਹਰਸਿਮਰਤ ਕੌਰ ਨੇ ਡੱਬਵਾਲੀ ਪੁੱਜੀ ਰੱਥ ਯਾਤਰਾ ਦਾ ਸਵਾਗਤ ਕੀਤਾ। ਫਿਰ ਮੈਂ ਲੁਧਿਆਣਾ ਪੁੱਜ ਕੇ ਯਾਤਰਾ 'ਚ ਹਿੱਸਾ ਲਿਆ ਅਤੇ ਮੇਰੇ ਪੁੱਤਰ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਤਕ ਯਾਤਰਾ ਦਾ ਸਾਥ ਦਿੱਤਾ ਅਤੇ ਕੀ ਰੱਥ ਯਾਤਰਾ ਨਾਲ 'ਮੰਜੀ' ਲਗਾ ਲੈਂਦੇ।
ਸ : ਤੁਹਾਡੀ ਸਰਕਾਰ ਖਿਲਾਫ ਸਰਕਾਰੀ ਕਰਮਚਾਰੀ ਲਗਭਗ ਰੋਜ਼ਾਨਾ ਕਿਤੇ ਨਾ ਕਿਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ?
ਜ : (ਹੱਸਦੇ ਹੋਏ) ਪੰਜਾਬ 'ਚ ਸਿਆਪੇ ਕਰਨ ਦਾ ਤਾਂ ਫੈਸ਼ਨ ਅਤੇ ਟ੍ਰੈਂਡ ਬਣ ਚੁੱਕਾ ਹੈ। ਜਦੋਂ ਵੀ ਕੋਈ ਚੋਣ ਨੇੜੇ ਆਉਂਦੀ ਹੈ ਤਾਂ ਲੋਕ ਰੋਸ ਪ੍ਰਦਰਸ਼ਨਾਂ ਦਾ ਸਹਾਰਾ ਲੈ ਕੇ ਸਰਕਾਰ 'ਤੇ ਆਪਣੀਆਂ ਮੰਗਾਂ ਮਨਵਾਉਣ ਦਾ ਦਬਾਅ ਬਣਾਉਂਦੇ ਹਨ। ਜਿਹੜੀਆਂ ਮੰਗਾਂ ਸਵੀਕਾਰ ਕਰਨ ਯੋਗ ਹੁੰਦੀਆਂ ਹਨ, ਉਹ ਕਰ ਲਈਆਂ ਜਾਂਦੀਆਂ ਹਨ ਪਰ ਹਰ ਮੰਗ ਨੂੰ ਪੂਰਾ ਕਰਨਾ ਸਰਕਾਰ ਦੇ ਵੱਸ 'ਚ ਨਹੀਂ ਹੁੰਦਾ।
ਸ : ਪੰਜਾਬ 'ਚ ਗਠਜੋੜ ਜਿੱਤਦਾ ਹੈ ਤਾਂ ਕੀ ਅਗਲੇ ਸੀ. ਐੱਮ. ਵੀ ਤੁਸੀਂ ਹੋਵੋਗੇ?
ਜ : ਗਠਜੋੜ ਤਾਂ ਪੰਜਾਬ 'ਚ ਜਿੱਤੇਗਾ ਹੀ ਪਰ ਅਗਲਾ ਸੀ. ਐੱਮ. ਕੌਣ ਹੋਵੇਗਾ, ਇਸ ਦਾ ਫੈਸਲਾ ਪਾਰਟੀ ਕਰੇਗੀ ਅਤੇ ਪਾਰਟੀ ਦਾ ਜੋ ਫੈਸਲਾ ਹੋਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ।
ਸ : ਅਕਾਲੀ ਸਰਪੰਚ ਨੇ ਮਹਿਲਾ ਅਧਿਆਪਕ ਨੂੰ ਥੱਪੜ ਮਾਰਿਆ ਅਤੇ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਪਿਆ, ਤੁਹਾਡੀ ਕੀ ਟਿੱਪਣੀ ਹੈ?
ਜ : ਸਰਪੰਚ ਨੇ ਥੱਪੜ ਮਾਰ ਦਿੱਤਾ ਤਾਂ ਇਸ 'ਚ ਮੈਂ ਕੀ ਕਰ ਸਕਦਾ ਹਾਂ?
ਜੋ ਹੋਇਆ ਉਸ ਨੂੰ ਤਾਂ ਮੈਂ ਚੰਗਾ ਨਹੀਂ ਕਹਿ ਸਕਦਾ ਕਿਉਂਕਿ ਲੋਕਤੰਤਰ 'ਚ ਮਰਿਆਦਾ ਹੋਣੀ ਚਾਹੀਦੀ ਹੈ। ਲੋਕਤੰਤਰ ਦੀ ਗਰਿਮਾ ਨੂੰ ਇੰਨੀ ਵੀ ਸੱਟ ਨਾ ਪਹੁੰਚਾਈਏ ਕਿ ਲੋਕ ਦਫਤਰ 'ਚ ਆ ਕੇ ਤੁਹਾਡੇ ਨਾਲ ਅਭੱਦਰ ਵਤੀਰਾ ਕਰਨ ਲੱਗਣ। ਨੇਤਾ ਵਿਸ਼ੇਸ਼ ਨੂੰ ਥੱਪੜ ਮਾਰਨ ਨਾਲ ਨਾ ਤਾਂ ਮਹਿੰਗਾਈ ਘਟੇਗੀ ਅਤੇ ਨਾ ਹੀ ਸਮੱਸਿਆ ਦਾ ਹੱਲ ਨਿਕਲੇਗਾ। ਥੱਪੜ ਮਾਰਨ ਨਾਲ ਜੇ ਮਹਿੰਗਾਈ ਘੱਟਦੀ ਹੈ ਤਾਂ ਮੈਨੂੰ ਥੱਪੜ ਮਾਰ ਲਓ।
ਪੰਜਾਬ ਕਾਂਗਰਸ
ਪੰਜਾਬ ਕਾਂਗਰਸ 'ਚ ਵੀ ਪਿੱਛਲਗੂਆਂ ਦਾ ਬੋਲਬਾਲਾ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਆਲੇ-ਦੁਆਲੇ ਸੰਗਰੂਰ ਨਾਲ ਸੰਬੰਧ ਰੱਖਦੇ ਇਕ ਨੇਤਾ ਨੇ ਘੇਰਾ ਪਾਇਆ ਹੋਇਆ ਹੈ ਜਿਸ ਕਾਰਨ ਪਾਰਟੀ ਦੇ ਰਹਿੰਦੇ ਨੇਤਾਵਾਂ ਨੂੰ ਕੈਪਟਨ ਤਕ ਪੁੱਜਣ ਲਈ ਉਕਤ ਨੇਤਾ ਦਾ ਸਹਾਰਾ ਲੈਣਾ ਪੈ ਰਿਹਾ ਹੈ ਜਦਕਿ ਕਈ ਸੀਨੀਅਰ ਅਤੇ ਤਜਰਬੇਕਾਰ ਨੇਤਾ ਆਪਣੀ ਅਣਦੇਖੀ ਤੋਂ ਨਾਰਾਜ਼ ਹਨ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਆਪਣੇ ਸੂਬਾ ਪ੍ਰਧਾਨ ਨੂੰ ਮਿਲਣ ਲਈ ਜਾਂ ਪਾਰਟੀ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਮਹੀਨੇ ਲੱਗ ਜਾਂਦੇ ਹਨ ਜਦਕਿ ਉਕਤ ਕਾਂਗਰਸੀ ਨੇਤਾ ਹਮੇਸ਼ਾ ਸੂਬਾ ਪ੍ਰਧਾਨ ਉਕਤ ਨੇਤਾ ਆਪਣੀ ਮਨਮਰਜ਼ੀ 'ਤੇ ਉਤਰ ਆਉਂਦਾ ਹੈ ਅਤੇ ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਵੀ ਕੈਪਟਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਸ ਦੀ ਚਾਂਦੀ ਰਹੇ।
ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਟੀਮ 'ਚ ਕੁਝ ਅਜਿਹੇ ਨੇਤਾ ਸ਼ਾਮਿਲ ਹੋ ਗਏ ਹਨ ਜੋ ਸਿਰਫ ਜੀ ਹਜ਼ੂਰੀ ਕਾਰਨ ਅੱਗੇ ਆਏ ਹਨ। ਇਨ੍ਹਾਂ ਵਿਅਕਤੀਆਂ 'ਚ ਉਪ ਮੁੱਖ ਮੰਤਰੀ ਦੇ ਇਕ ਸਕੱਤਰ ਅਤੇ ਇਕ ਸਲਾਹਕਾਰ ਜੋ ਪੁਲਸ ਦਾ ਸਾਬਕਾ ਅਧਿਕਾਰੀ ਹੈ, ਸ਼ਾਮਿਲ ਹਨ। ਇਨ੍ਹਾਂ ਦੇ ਕਾਰਨ ਪਾਰਟੀ ਦੇ ਕਈ ਸੀਨੀਅਰ ਨੇਤਾ ਪਿੱਛੇ ਰਹਿ ਗਏ ਹਨ ਜਿਨ੍ਹਾਂ 'ਚ ਕਈ ਚੁਣੇ ਹੋਏ ਵਿਧਾਇਕ ਸ਼ਾਮਿਲ ਹਨ।
ਉਪ ਮੁੱਖ ਮੰਤਰੀ ਨੂੰ ਮਿਲਣ ਲਈ ਕਈ ਵਾਰ ਤਾਂ ਸੂਚੀਆਂ ਵੀ ਉਕਤ ਵਿਅਕਤੀਆਂ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਪਾਰਟੀ ਦੇ ਸੀਨੀਅਰ ਨੇਤਾਵਾਂ 'ਚ ਰੋਸ ਵੱਧ ਰਿਹਾ ਹੈ। ਸੀਨੀਅਰ ਨੇਤਾਵਾਂ ਨੂੰ ਸਮਾਂ ਲੈਣ ਲਈ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ ਮੰਤਰੀ ਅਤੇ ਵਿਧਾਇਕ ਬਾਹਰ ਬੈਠੇ ਹੁੰਦੇ ਹਨ ਜਦਕਿ ਉਕਤ ਟੀਮ ਅੰਦਰ ਹੁੰਦੀ ਹੈ।

No comments:
Post a Comment