ਨਸ਼ਾ ਦੇ ਕੇ ਭਿਖਾਰੀ ਬਣਾਏ ਗਏ 300 ਬੱਚੇ ਛੁਡਾਏ

ਬੰਗਲੌਰ, 15 ਦਸੰਬਰ— ਬੰਗਲੌਰ 'ਚ ਭਿਖਾਰੀਆਂ ਦੇ ਗਿਰੋਹ ਦਾ ਭੰਡਾ ਫੋੜ ਕਰਕੇ ਪੁਲਸ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ। ਪੁਲਸ ਦੀ ਮੰਨੀਏ ਤਾਂ ਬੰਗਲੌਰ 'ਚ ਇਕ ਹਜ਼ਾਰ ਤੋਂ ਵੱਧ ਬੱਚਿਆਂ ਨੂੰ ਨਸ਼ਾ ਦੇ ਕੇ ਭਿਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ। ਇਨ੍ਹਾਂ 'ਚੋਂ 300 ਬੱਚਿਆਂ ਨੂੰ ਪੁਲਸ ਨੇ ਛੁਡਾ ਲਿਆ ਹੈ। ਭੀਖ ਮੰਗਣ ਵਾਲੀਆਂ ਮਹਿਲਾਵਾਂ ਇਨ੍ਹਾਂ ਬੱਚਿਆਂ ਨੂੰ ਕਿਰਾਏ 'ਤੇ ਲੈਂਦੀਆਂ ਹਨ। ਘੰਟੇ ਦੇ ਹਿਸਾਬ ਨਾਲ ਬੱਚੇ ਕਿਰਾਏ 'ਤੇ ਮਿਲਦੇ ਹਨ। ਇਹ ਬੱਚੇ ਰੋਣ ਨਾ ਇਸ ਲਈ ਇਨ੍ਹਾਂ ਨੂੰ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ। ਭੁੱਖ ਨਾਲ ਤੜਪਣ ਨਾ ਇਸ ਲਈ ਵੀ ਇਨ੍ਹਾਂ ਨੂੰ ਨਸ਼ੇ 'ਚ ਰੱਖਿਆ ਜਾਂਦਾ ਹੈ। ਕੜਕਦੀ ਧੁੱਪ ਹੋਵੇ ਜਾਂ ਫਿਰ ਹਰ ਤਰ੍ਹਾਂ ਦੇ ਮੌਸਮ 'ਚ ਇਨਵਾਂ ਬੱਚਿਆਂ ਰਾਹੀਂ ਮਹਿਲਾਵਾਂ ਭੀਖ ਮੰਗਦੀਆਂ ਹਨ। ਜੋ ਬੱਚੇ ਫੜੇ ਗਏ ਉਨ੍ਹਾਂ ਦੇ ਹੋਸ਼ 'ਚ ਆਉਣ 'ਚ ਕਾਫੀ ਘੰਟੇ ਲੱਗ ਗਏ। ਜ਼ਿਆਦਾਤਰ ਬੱਚੇ ਭੁੱਖੇ ਸਨ।
No comments:
Post a Comment