
ਜਲੰਧਰ ਦੀਆਂ ਸੜਕਾਂ 'ਤੇ ਆਇਆ ਆਲੂਆਂ ਦਾ ਹੜ੍ਹ
ਜਲੰਧਰ, 15 ਦਸੰਬਰ— ਆਲੂਆਂ ਦੀ ਬੇਕਦਰੀ ਤੋਂ ਪ੍ਰੇਸ਼ਾਨ ਜਲੰਧਰ ਦੇ ਆਲੂ ਉਤਪਾਦਕਾਂ ਨੇ ਵੀਰਵਾਰ ਨੂੰ ਸੈਂਕੜੇ ਟਨ ਆਲੂ ਜਲੰਧਰ ਦੀਆਂ ਸੜਕਾਂ 'ਤੇ ਸੁੱਟ ਦਿੱਤਾ। ਜਲੰਧਰ ਦੇ ਬੀ.ਐਮ. ਸੀ. ਚੌਕ ਤੋਂ ਨਾਮਦੇਵ ਚੌਕ ਤੱਕ ਜਾਣ ਵਾਲੀਆਂ ਸੜਕਾਂ ਨੂੰ ਕਿਸਾਨਾਂ ਨੇ ਆਲੂਆਂ ਨਾਲ ਭਰ ਦਿੱਤਾ। ਇਸ ਤੋਂ ਪਹਿਲਾਂ ਸਾਰੇ ਕਿਸਾਨ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਇਕੱਠਾ ਹੋਏ ਅਤੇ ਪੂਰੇ ਮਾਮਲੇ 'ਤੇ ਵਿਚਾਰ-ਵਟਾਂਦਰਾ ਕੀਤਾ। ਕਿਸਾਨਾਂ ਦਾ ਇਹ ਆਲੂ ਮੰਡੀ 'ਚ ਮੁਫਤ ਦੇ ਭਾਅ ਵੀ ਕੋਈ ਨਹੀਂ ਲੈ ਰਿਹਾ ਲਿਹਾਜ਼ਾ ਹੁਣ ਕਿਸਾਨਾਂ ਨੇ ਸਟੋਰ ਖਾਲੀ ਕਰਨ ਲਈ ਆਲੂ ਨੂੰ ਸੜਕਾਂ 'ਤੇ ਸੁੱਟਣ ਦਾ ਰਸਤਾ ਅਪਣਾਇਆ। ਜਲੰਧਰ ਪਟੈਟੋ ਗਰੋਵਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਘ ਨੇ ਕਿਹਾ ਕਿ ਪੰਜਾਬ ਦੇ ਸਟੋਰਸ 'ਚ ਅਜੇ ਪਿਛਲੇ ਸਾਲ ਦਾ 40 ਲੱਖ ਬੋਰੀ ਦੇ ਆਲੂ ਪਿਆ ਹੈ ਪਰ ਨਵੀਂ ਫਸਲ ਆਉਣ ਕਾਰਨ ਇਸ ਨੂੰ ਕੋਈ ਨਹੀਂ ਖਰੀਦ ਰਿਹਾ। ਨਵਾਂ ਆਲੂ ਆਉਣ ਨਾਲ ਪੁਰਾਣੇ ਆਲੂ ਦੇ ਭਾਅ ਵੀ ਜ਼ਮੀਨ 'ਤੇ ਆ ਗਏ ਹਨ ਅਤੇ ਇਹ ਮੰਡੀ 'ਚ 2 ਤੋਂ 3 ਰੁਪਏ ਕਿਲੋ ਵਿਕ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਮਜਬੂਰੀ 'ਚ ਇਹ ਕਦਮ ਚੁੱਕਣਾ ਪੈ ਰਿਹਾ ਹੈ। ਸੰਘ ਨੇ ਕਿਹਾ ਕਿ ਆਲੂ ਉਤਪਾਦਕਾਂ ਨੇ ਇਸ ਮਾਮਲੇ 'ਚ ਇਕ ਹਫਤੇ ਪਹਿਲਾਂ ਸੂਬਾ ਸਰਕਾਰ ਨੂੰ ਇਸ ਬਾਰੇ ਅਲਟੀਮੇਟਮ ਦਿੱਤਾ ਸੀ ਪਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਨਾਲ ਮਜ਼ਾਕ ਕਰਦੇ ਹੋਏ ਆਲੂ ਉਤਪਾਦਕਾਂ ਨੂੰ 50 ਪੈਸੇ ਕਿਲੋ ਨੂੰ ਫ੍ਰੇਟ ਸਬਸਿਡੀ ਦੇਣ ਦਾ ਫੈਸਲਾ ਕੀਤਾ ਜੋ ਕਿ ਕਿਸਾਨਾਂ ਨਾਲ ਇਕ ਮਜ਼ਾਕ ਹੈ। ਪਹਿਲਾਂ ਜਲੰਧਰ ਪਟੈਟੋ ਗਰੋਵਰ ਐਸੋਸੀਏਸ਼ਨ ਇਸ ਲੜਾਈ 'ਚ ਇੱਕਲੀ ਸੀ ਪਰ ਬਾਅਦ 'ਚ ਭਾਰਤੀ ਕਿਸਾਨ ਯੂਨੀਅਨ ਅਤੇ ਕਨਫਰਡੇਸ਼ਨ ਆਫ ਪਟੈਟੋ ਸੀਡ ਗਰੋਵਰ ਪਾਸਕੋ ਵੀ ਇਸ ਨਾਲ ਆ ਗਈ।


-ll.jpg)



-ll.jpg)

No comments:
Post a Comment