ਪੁਲਸ ਸੂਤਰਾਂ ਮੁਤਾਬਕ ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਉੱਪਰ ਜਾ ਸਕਦਾ ਹੈ। ਅਜ ਸਵੇਰੇ ਵੱਖੋ-ਵੱਖ ਹਸਪਤਾਲਾਂ 'ਚ ਦਾਖਲ ਕੁਲ 51 ਲੋਕਾਂ ਦੀ ਮੌਤ ਹੋਗਈ। ਮਰਨ ਵਾਲਿਆਂ 'ਚ ਰਿਕਸ਼ਾ ਚਾਲਕ, ਮਜ਼ਦੂਰ ਸ਼ਾਮਲ ਹਨ। ਘਟਨਾ ਰਾਜਧਾਨੀ ਕੋਲਕਾਤਾ ਤੋਂ ਕਰੀਬ 52 ਕਿਲੋਮੀਟਰ ਦੂਰ ਦੱਖਣ 24 ਪਰਗਣਾ ਜ਼ਿਲੇ 'ਚ ਮਗਰਾਹਟ  1 ਬਲਾਕ ਦੇ ਸੰਗਰਾਮਪੁਰ ਪਿੰਡ ਦੀ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਰਕਾਰ ਨੇ ਇਸ ਮਾਮਲੇ 'ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਰਾਹਤ ਰਕਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬਾ ਸਰਕਾਰ ਨਾਜਾਇਜ਼ ਸ਼ਰਾਬ ਦੀਆਂ ਥਾਵਾਂ ਨੂੰ ਤਬਾਹ ਕਰਨ 'ਤੇ ਵਿਚਾਰ ਕਰ ਰਹੀ ਹੈ। ਦੂਜੇ ਪਾਸੇ ਸਾਊਥ 24 ਪਰਗਣਾ ਦੇ ਐਸ. ਪੀ. ਲਕਸ਼ਮੀ ਨਾਰਾਇਣ ਮੀਨਾ ਨੇ ਦੱਸਿਆ ਕਿ ਇਸ ਮਾਮਲੇ 'ਚ 4 ਲੋਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।