ਵਿਆਹ ਦਾ ਝਾਂਸਾ ਦੇ ਕੇ ਦੋਸਤ ਹੀ ਕਰਦਾ ਰਿਹਾ ਰੇਪ

ਨਵੀਂ ਦਿੱਲੀ, 15 ਦਸੰਬਰ— ਦਿੱਲੀ 'ਚ 18 ਸਾਲ ਦੀ ਇਕ ਲੜਕੀ ਨਾਲ ਉਸ ਦਾ ਦੋਸਤ ਹੀ ਬਲਾਤਕਾਰ ਕਰਦਾ ਰਿਹਾ। ਉਸ ਨੇ ਵਿਆਹ ਦਾ ਝਾਂਸਾ ਦੇ ਕੇ ਕਰੀਬ ਇਕ ਸਾਲ ਫਸਾਏ ਰੱਖਿਆ। ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਦਾ ਦੋਸਤ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ ਹੈ। ਪੁਲਸ ਨੇ ਮਾਮਲਾ ਦਰਜ਼ ਕਰਨ ਦੇ ਬਾਅਦ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਅਨੁਸਾਰ ਦੱਖਣ ਦਿੱਲੀ 'ਚ ਰਹਿਣ ਵਾਲੀ ਇਸ ਲੜਕੀ ਦੀ ਦੋਸਤੀ ਹਿਮਾਂਸ਼ੁ ਟੋਕਰ (21) ਨਾਮ ਦੇ ਨੌਜਵਾਨ ਨਾਲ ਹੋ ਗਈ ਸੀ। ਇਸ ਦੇ ਬਾਅਦ ਇਸ ਸਾਲ ਜਨਵਰੀ ਮਹੀਨੇ ਤੋਂ ਦੋਵੇਂ ਆਪਸ 'ਚ ਮਿਲਦੇ ਰਹੇ ਪਰ ਜਦੋਂ ਵਿਦਿਆਰਥਣ ਨੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾਇਆ ਤਾਂ ਹਿਮਾਂਸ਼ੁ ਨੇ ਉਮਰ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਇਸ 'ਤੇ ਵਿਦਿਆਰਥਣ ਨੇ ਆਪਣੇ ਨਾਲ ਧੋਖੇ ਦੀ ਗੱਲ ਆਪਣੇ ਰਿਸ਼ਤੇਦਾਰਾਂ ਨੂੰ ਦੱਸੀ। ਫਿਰ ਪੁਲਸ ਨੇ ਵਿਦਿਆਰਥਣ ਦੀ ਸ਼ਿਕਾਇਤ 'ਤੇ ਹਿਮਾਂਸ਼ੁ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕਰ ਉਸ ਨੂੰ ਉਸ ਦੇ ਮੁੱਹਮਦਪੁਰ ਪਿੰਡ 'ਚੋਂ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਕਾਲੇਜ ਜਾਣ ਦੇ ਦੌਰਾਨ ਉਨ੍ਹਾਂ ਦੋਵਾਂ ਦੀ ਦੋਸਤੀ ਹੋਈ ਸੀ। ਇਸ ਦੌਰਾਨ ਉਹ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਬਾਅਦ 'ਚ ਹਿਮਾਂਸ਼ੁ ਨੇ ਪੜਾਈ ਵੀ ਛੱਡ ਦਿੱਤੀ।
No comments:
Post a Comment