ਬਲਾਤਕਾਰ ਦੇ ਦੋਸ਼ 'ਚ ਦੋਸ਼ੀ ਮਹਿਲਾ ਨੂੰ ਪੁਲਸ ਨੇ ਕੀਤਾ ਕਾਬੂ
ਫਿਲੌਰ 4 ਦਸੰਬਰ --ਫਿਲੌਰ ਪੁਲਸ ਵਲੋਂ ਬਲਾਤਕਾਰ ਦੇ ਦੋਸ਼ 'ਚ ਦੋਸ਼ੀ ਮਹਿਲਾ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਅਸਾਹੂਰ ਗੁਰਾਇਆ ਨੂੰ ਕਾਬੂ ਕੀਤਾ ਗਿਆ ਹੈ। ਗੌਰ ਹੋਵੇ ਕਿ ਬੀਤੇ ਦਿਨੀਂ ਪਿੰਡ ਮੌ ਸਾਹਿਬ ਦੀ ਲੜਕੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਗੁਰਾਇਆ ਦੇ ਲੜਕੇ ਨੇ ਉਸਦੇ ਨਾਲ ਨਾਜਾਇਜ਼ ਸਬੰਧ ਬਣਾਏ ਸੀ। ਉਸਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਦੋਸ਼ੀ ਲੜਕੇ ਜੱਸੀ ਵਾਸੀ ਗੁਰਾਇਆ ਦੇ ਨਾਲ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਅਸਾਹੂਰ ਗੁਰਾਇਆ ਨੇ ਬਹਿਲਾ-ਫੁਸਲਾ ਕੇ ਭੇਜਿਆ ਸੀ, ਜਿਸ 'ਤੇ ਫਿਲੌਰ ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਲੜਕੇ ਜੱਸੀ ਵਾਸੀ ਗੁਰਾਇਆ, ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਅਸਾਹੂਰ ਗੁਰਾਇਆ ਅਤੇ ਇਕ ਹੋਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਸੀ।
No comments:
Post a Comment