ਨਗਨ ਤਸਵੀਰ ਬਾਰੇ ਵੀਨਾ ਮਲਿਕ ਨੂੰ ਮਿਲੀ ਹਮਾਇਤ

ਇਸਲਾਮਾਬਾਦ, 3 ਦਸੰਬਰ -— ਅਕਸਰ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਪਾਕਿਸਤਾਨ ਦੀ ਫਿਲਮ ਅਭਿਨੇਤਰੀ ਵੀਨਾ ਮਲਿਕ ਨੇ ਇਕ ਭਾਰਤੀ ਰਸਾਲੇ ਲਈ ਨਗਨ ਫੋਟੋ ਸ਼ੂਟ ਕੀਤੀ ਜਾਂ ਨਹੀਂ ਪਰ ਇਸ ਵਾਰ ਪਾਕਿਸਤਾਨ 'ਚ ਨੈਤਿਕਤਾ ਦੇ ਰਾਖਿਆਂ ਨਾਲ ਭਿੜਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਤਿਆਰ ਲੱਗ ਰਹੇ ਹਨ। ਵੀਨਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਡਟ ਕੇ ਹਮਾਇਤ ਕਰ ਰਹੇ ਹਨ। ਬੀਤੇ ਸਾਲ ਭਾਰਤੀ ਰਿਐਲਿਟੀ ਸ਼ੋਅ 'ਬਿਗ ਬੋਸ' ਵਿਚ ਸ਼ਾਮਲ ਹੋਣ ਪਿੱਛੋਂ ਆਪਣੇ ਨਾਂਹਪੱਖੀ ਅਕਸ ਨੂੰ ਪੇਸ਼ ਕਰਨ ਕਾਰਨ ਮੁਸ਼ਕਲਾਂ ਵਿਚ ਆਈ ਵੀਨਾ ਐੱਫ. ਐੱਚ. ਐੱਮ. ਰਸਾਲੇ ਦੇ ਮੁੱਖ ਪੰਨੇ 'ਤੇ ਆਪਣੀ ਨਗਨ ਤਸਵੀਰ ਨੂੰ ਲੈ ਕੇ ਮੁੜ ਵਿਵਾਦਾਂ ਵਿਚ ਘਿਰ ਗਈ ਹੈ। ਇਸ ਤਸਵੀਰ ਵਿਚ ਨਗਨ ਖ਼ੜ੍ਹੀ ਵੀਨਾ ਦੀ ਬਾਂਹ 'ਤੇ ਆਈ. ਐੱਸ. ਆਈ. ਲਿਖਿਆ ਟੈਟੂ ਨਜ਼ਰ ਆ ਰਿਹਾ ਹੈ। ਵੀਨਾ ਨੇ ਇਹ ਫੋਟੋ ਖਿਚਵਾਉਣ ਦੀ ਗੱਲ ਤੋਂ ਇਨਕਾਰ ਕਰਦਿਆਂ ਰਸਾਲੇ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਧਮਕੀ ਦਿੱਤੀ ਹੈ। ਜਵਾਬ 'ਚ ਰਸਾਲੇ ਦੇ ਸੰਪਾਦਕ ਕਬੀਰ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਵੀਨਾ ਦੀ ਇਕ ਵੀਡੀਓ ਅਤੇ ਈਮੇਲ ਹੈ, ਜਿਸ ਤੋਂ ਤਸਵੀਰ ਦੀ ਭਰੋਸੇਯੋਗਤਾ ਸਾਬਤ ਹੁੰਦੀ ਹੈ। ਪਾਕਿਸਤਾਨ ਦੀ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਕਿ ਉਨ੍ਹਾਂ ਇਹ ਤਸਵੀਰ ਨਹੀਂ ਵੇਖੀ, ਜੇ ਵੀਨਾ ਨੇ ਇਹ ਫੋਟੋ ਖਿਚਵਾਈ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।
No comments:
Post a Comment