ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਬਾਦਲ ਹਰ ਰੋਜ਼ 2 ਕਿੱਲੋ ਮੱਛੀ ਤੇ 6 ਕਿੱਲੋ ਤਿੱਤਰ ਛਕ ਜਾਂਦਾ ਹੈ। ਹਲਕਾ ਦਾਖਾ ਵਿਚ ਉਮੜੇ ਲੋਕਾਂ ਦਾ ਜੋਸ਼ ਦੇਖ ਕੇ ਖੂੰਡੇ ਦੀ ਮੰਗ ਕਰਦਿਆਂ ਕੈਪ. ਅਮਰਿੰਦਰ ਨੇ ਕਿਹਾ ਕਿ ਰਾਮੂਵਾਲੀਆ ਕਵੀਸ਼ਰ ਹੈ ਤੇ ਮਨਪ੍ਰੀਤ ਬਾਦਲ ਸ਼ਾਇਰ ਹੈ ਤੇ ਮਜੀਠੀਆ ਗੁੰਡਾ ਹੈ ਤੇ ਇਨ੍ਹਾਂ ਸਭ ਨੂੰ ਠੀਕ ਕਰਨ ਲਈ ਮੇਰੇ ਕੋਲ ਖੂੰਡਾ ਹੈ। ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਦਾ ਟਾਈਮ ਪੂਰਾ ਹੋ ਗਿਆ ਹੈ ਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਾਦਲਾਂ ਦਾ ਅਜਿਹਾ ਹਸ਼ਰ ਕੀਤਾ ਜਾਵੇਗਾ ਕਿ ਇਹ ਸਿੱਧੇ ਰਾਵਲਪਿੰਡੀ ਜਾ ਕੇ ਦਿਸਣਗੇ। ਬਾਹਰਲੇ ਦੇਸ਼ਾਂ ਵਿਚ ਪੱਗ ਦਾ ਮਸਲਾ ਚੁੱਕਣ ਵਾਲੇ ਬਾਦਲ ਖੁਦ ਪੁਲਸ ਦੀ ਮਦਦ ਨਾਲ ਹਰ ਰੋਜ਼ ਹਜ਼ਾਰਾਂ ਬੇਰੁਜ਼ਗਾਰਾਂ ਦੀਆਂ ਪੱਗਾਂ ਲਾਹੁੰਦੇ ਹਨ, ਕੀ ਇਹ ਪੱਗ ਤੇ ਉਹ ਪੱਗ ਵਿਚ ਕੋਈ ਫ਼ਰਕ ਹੈ? ਵੋਟਾਂ ਵੇਲੇ 225 ਵਾਅਦੇ ਕਰਨ ਵਾਲੇ ਬਾਦਲਾਂ ਨੇ ਸਿਰਫ਼ 15 ਵਾਅਦੇ ਹੀ ਪੂਰੇ ਕੀਤੇ ਤੇ ਕੇਂਦਰ ਦੀਆਂ ਗ੍ਰਾਂਟਾਂ ਖਾ ਕੇ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਭਰੇ ਹਨ। ਜੱਸੀ ਖੰਗੂੜਾ ਦਾ ਇਕੱਠ ਦੇਖ ਕੇ ਪੰਜਾਬ ਇੰਚਾਰਜ ਗੁਲਚੈਨ ਸਿੰਘ ਚਾੜਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਰੈਲੀ ਮਹਾ ਰੈਲੀ ਹੋ ਨਿਬੜੀ ਹੈ ਤੇ ਅੱਜ ਪੰਜਾਬ ਦਾ ਸਭ ਤੋਂ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ।
ਇਸ ਸਮੇਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਰੀਬ 47 ਹਜ਼ਾਰ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਘੁੰਮ ਰਹੇ ਹਨ। ਵੱਡੀਆਂ ਉਦਯੋਗਿਕ ਇਕਾਈਆਂ ਪੰਜਾਬ ਛੱਡ ਕੇ ਹੋਰਨਾਂ ਸੂਬਿਆਂ 'ਚ ਜਾ ਰਹੀਆਂ ਹਨ। ਟ੍ਰਾਈਡੈਂਟ ਅਤੇ ਲੁਧਿਆਣਾ ਦੇ ਸਾਈਕਲ ਉਦਯੋਗ ਦਾ ਹੋਰਨਾਂ ਸੂਬਿਆਂ 'ਚ ਜਾਣਾ ਇਸਦੀ ਤਾਜ਼ਾ ਮਿਸਾਲ ਹੈ। ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਕਿਹਾ ਕਿ ਨੌਜਵਾਨਾਂ ਨੂੰ ਕਬੱਡੀ ਨਹੀਂ ਰੋਜ਼ਗਾਰ ਚਾਹੀਦਾ ਹੈ, ਜੋ ਸਮੇਂ ਦੀ ਮੁੱਖ ਲੋੜ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ 'ਚ ਬਦਲਾਅ ਦੀ ਹਵਾ ਪਹਿਲਾਂ ਹੀ ਚੱਲਣੀ ਸ਼ੁਰੂ ਹੋ ਗਈ ਹੈ, ਜਿਸਦਾ ਅੰਦਾਜ਼ਾ ਲੱਗਦਿਆਂ ਹੀ ਬਾਦਲ ਤੋਂ ਬਿਕਰਮ ਮਜੀਠੀਆ ਤੱਕ ਹਾਰ ਤੋਂ ਬਚਣ ਖਾਤਰ ਭੱਜਦੇ ਫਿਰ ਰਹੇ ਹਨ।
ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਇਸ ਸਮੇਂ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਇਕ ਹਫ਼ਤੇ ਵਿਚ ਚੋਣ ਜ਼ਾਬਤਾ ਲੱਗਣ ਵਾਲਾ ਹੈ ਤੇ ਫ਼ਿਰ ਅਕਾਲੀ ਦਲ ਖਾਲੀ ਰਹਿ ਜਾਵੇਗਾ ਤੇ ਅਜਿਹੀ ਹਵਾ ਝੁੱਲੇਗੀ, ਜਿਸ ਵਿਚ ਬਾਦਲ-ਸ਼ਾਦਲ ਸਭ ਉੱਡ ਜਾਣਗੇ। ਉਨ੍ਹਾਂ ਆਖਿਆ ਕਿ ਹਲਕਾ ਦਾਖਾ ਤੋਂ ਭਾਵੇਂ ਬਾਦਲ ਹੀ ਕਿਉਂ ਨਾ ਚੋਣ ਲੜੇ ਉਸ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਜਾਵੇਗੀ ਕਿ ਉਸ ਦੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਤੱਕ ਯਾਦ ਰੱਖਣ। ਇਸ ਸਮੇਂ ਕੋਆਰਡੀਨੇਟਰ ਅਵਤਾਰ ਹੈਨਰੀ ਨੇ ਵੀ ਜੱਸੀ ਖੰਗੂੜਾ ਦੀ ਪ੍ਰਸ਼ੰਸਾ ਕੀਤੀ ਤੇ ਤਕੜੇ ਹੋ ਕੇ ਹਲਕੇ ਦੀ ਸੇਵਾ ਕਰਨ ਲਈ ਆਖਿਆ।
ਇਸ ਸਮੇਂ ਸਕੱਤਰ ਜਗਪਾਲ ਸਿੰਘ ਖੰਗੂੜਾ, ਲੁਧਿਆਣਾ ਸ਼ਹਿਰੀ ਕਾਂਗਰਸ ਪ੍ਰਧਾਨ ਪਵਨ ਦੀਵਾਨ, ਜਗਪਾਲ ਸਿੰਘ ਖੰਗੂੜਾ ਸਕੱਤਰ ਪੰਜਾਬ ਕਾਂਗਰਸ, ਹਰਬਖਸ਼ ਸਿੰਘ ਖੰਗੂੜਾ, ਸਾਬਕਾ ਮੇਅਰ ਲੰਡਨ ਹਰਬੰਸ ਸਿੰਘ ਕੰਵਲ, ਸਾਬਕਾ ਮੰਤਰੀ ਜਸਬੀਰ ਸਿੰਘ, ਵਿਧਾਇਕ ਈਸ਼ਰ ਸਿੰਘ ਮੇਹਰਬਾਨ, ਡੈਲੀਗੇਟ ਹਲਕਾ ਦੱਖਣੀ ਭੁਪਿੰਦਰ ਸਿੰਘ ਸਿੱਧੂ, ਮਹਿਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਸ਼੍ਰੀਮਤੀ ਮਾਲਤੀ ਥਾਪਰ, ਇੰਡੀਅਨ ਓਵਰਸੀਜ਼ ਅਮਰੀਕਾ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਰਾਏਕੋਟ ਦੇ ਵਿਧਾਇਕ ਹਰਮੋਹਿੰਦਰ ਸਿੰਘ ਪ੍ਰਧਾਨ, ਵਿਧਾਇਕ ਦਰਸ਼ਨ ਸਿੰਘ ਬਰਾੜ, ਬੀਬੀ ਜਗਦਰਸ਼ਨ ਕੌਰ ਧਰਮਕੋਟ, ਸੁਰਿੰਦਰ ਡਾਵਰ, ਡੈਲੀਗੇਟ ਕਮਲਜੀਤ ਸਿੰੰਘ ਬਰਾੜ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਮੇਜਰ ਸਿੰਘ ਮੁੱਲਾਂਪੁਰ, ਕ੍ਰਿਸ਼ਨ ਕੁਮਾਰ ਬਾਵਾ, ਪਰਮਜੀਤ ਸਿੰਘ ਘਵੱਦੀ, ਸੀਨੀਅਰ ਆਗੂ ਕਰਤਿੰਦਰਪਾਲ ਸਿੰਘ ਸਿੰਘਪੁਰਾ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਰਣਜੀਤ ਸਿੰਘ ਮਾਂਗਟ ਸਕੱਤਰ ਪ੍ਰਦੇਸ਼ ਕਾਂਗਰਸ, ਮਹਿਲਾ ਕਾਂਗਰਸੀ ਆਗੂ ਅਮਨਦੀਪ ਕਾਲਕਟ, ਗੁਰਮੇਲ ਸਿੰਘ ਮੋਰਕਰੀਮਾਂ, ਦੀਪਕ ਖੰਡੂਰ ਮੈਂਬਰ ਬਲਾਕ ਸੰਮਤੀ, ਪ੍ਰਧਾਨ ਤੇਲੂ ਰਾਮ ਬਾਂਸਲ, ਗੁਰਚਰਨ ਸਿੰਘ ਬੋਪਾਰਾਏ, ਪ੍ਰਗਟ ਸਿੰਘ ਆਲੀਵਾਲ, ਬਲਜਿੰਦਰ ਸਿੰਘ ਮਲਕਪੁਰ, ਅਨਿਲ ਜੈਨ, ਸਤਿੰਦਰ ਸਿੰਘ ਭਨੋਹੜ, ਸਰਪੰਚ ਗੁਰਵਿੰਦਰ ਸਿੰਘ ਸਦਰਪੁਰਾ, ਚੇਅਰਮੈਨ ਗੁਰਵਿੰਦਰ ਸਿੰਘ ਪੋਨਾਂ, ਸਰਪੰਚ ਜਤਿੰਦਰ ਸਿੰਘ ਦਾਖਾ, ਗੁਰਪ੍ਰੀਤ ਸਿੰਘ ਖੰਗੂੜਾ, ਹਰਮਨ ਸਿੰਘ ਕੁਲਾਰ, ਬਲੌਰ ਸਿੰਘ ਬਾਸੀਆਂ, ਕੁਲਵੰਤ ਸਿੰਘ ਭਰੋਵਾਲ, ਹਰਬੰਸ ਸਿੰਘ ਬਿੱਲੂ ਖੰਜਰਵਾਲ, ਹੈਪੀ ਜਾਂਗਪੁਰ, ਦਲਬੀਰ ਸਿੰਘ ਨੀਟੂ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਜਸਵਿੰਦਰ ਸਿੰਘ ਜੱਸਾ ਗੁੜ੍ਹੇ, ਗੁਰਿੰਦਰ ਸਿੰਘ ਤੂਰ, ਬਲਾਕ ਸੰਮਤੀ ਮੈਂਬਰ ਸੁੱਖੀ ਦੋਲੋਂ, ਪ੍ਰਸ਼ੋਤਮ ਲਾਲ ਖਲੀਫਾ, ਸਰਪੰਚ ਫਕੀਰ ਸਿੰਘ ਖੰਡੂਰ, ਜੱਸਾ ਦਿਉਲ, ਜਗਦੇਵ ਸਿੰਘ ਦਿਉਲ, ਦਲਿਤ ਭਲਾਈ ਮੰਚ ਦੇ ਪ੍ਰਧਾਨ ਰਤਨ ਸਿੰਘ ਕਮਾਲਪੁਰੀ, ਬਲਾਕ ਪ੍ਰਧਾਨ ਭਜਨ ਸਿੰਘ ਦੇਤਵਾਲ, ਹਰਪ੍ਰੀਤ ਸਿੰਘ ਸਿੱਧਵਾਂ, ਭਾਗ ਸਿੰਘ ਦਰਦੀ, ਪ੍ਰਮਿੰਦਰ ਸਿੰਘ ਲਤਾਲਾ, ਅਵਤਾਰ ਸਿੰਘ ਲਤਾਲਾ, ਰੋਮੀ ਛਪਾਰ, ਹਰਨੇਕ ਸਿੰਘ ਸਰਾਭਾ, ਪ੍ਰਮਿੰਦਰ ਸਿੰਘ ਬਿੱਟੂ, ਸੁਖਵੰਤ ਸਿੰਘ ਚੱਕ, ਬਲਵਿੰਦਰ ਸਿੰਘ ਸੇਖੋਂ, ਮਹਿੰਦਰਪਾਲ ਲਾਲੀ, ਪਵਨ ਸਿਡਾਨਾ,ਜਗਦੀਪ ਸਿੱਧੂ,  ਕਮਲਜੀਤ ਸਿੰਘ ਈਸੇਵਾਲ, ਵਰਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਮਲਸੀਹਾਂ ਭਾਈਕੇ, ਕੁਲਦੀਪ ਸਿੰਘ ਵਲੀਪੁਰ ਕਲਾਂ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਤੇ ਬੱਬਾ ਖੰਡੂਰ ਆਦਿ ਹਾਜ਼ਰ ਸਨ।