ਆਪਣੇ ਹਮਸ਼ਕਲ ਨੂੰ ਦੇਖ ਕੇ ਖੁਸ਼ ਹੋਏ ਕੈਪਟਨ

ਮਾਨਸਾ, 5 ਦਸੰਬਰ--ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਰੈਲੀ 'ਚ ਉਸ ਸਮੇਂ ਹਾਸੇ ਵਾਲੀ ਸਥਿਤੀ ਜਦੋਂ ਉਨ੍ਹਾਂ ਦੇ ਹਮਸ਼ਕਲ ਜ਼ਿਲਾ ਅਰਬਨ ਡਿਵੈਲਪਮੈਂਟ ਕਾਂਗਰਸ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਸਟੇਜ 'ਤੇ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਪੂਰੇ ਪੰਡਾਲ ਵਿਚ ਹਾਸਾ ਫੈਲ ਗਿਆ ਤੇ ਚਾਰੇ ਪਾਸੇ ਤਾੜੀਆਂ ਵੱਜਣ ਲੱਗੀਆਂ। ਉਨ੍ਹਾਂ ਆਹਲੂਵਾਲੀਆ ਨੂੰ ਬੜੇ ਮਜ਼ਾਕ 'ਚ ਕਿਹਾ ਕਿ ਅੱਜ ਤੁਸੀਂ ਆਪਣੀ ਦਾੜ੍ਹੀ 'ਤੇ ਜਾਲੀ ਲਾਉਣਾ ਭੁੱਲ ਗਏ ਹੋ? ਇਸ ਦੇ ਨਾਲ ਸਟੇਜ 'ਤੇ ਬਿਰਾਜਮਾਨ ਕਾਂਗਰਸ ਹਾਈ ਕਮਾਂਡ ਵਿਚ ਵੀ ਹਾਸਾ ਪਸਰ ਗਿਆ।
No comments:
Post a Comment