ਸੰਤ ਅਜੀਤ ਸਿੰਘ ਵਿਧਾਇਕ ਸ੍ਰੀ ਆਨੰਦਪੁਰ ਸਾਹਿਬ ਨਾਲ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲਿਆਂ 'ਚ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ, ਮਾਰਕੀਟ ਕਮੇਟੀ ਰੂਪਨਗਰ ਦੇ ਚੇਅਰਮੈਨ ਸੁਰਜੀਤ ਸਿੰਘ ਚੱਕ ਢੇਰਾਂ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਨਜਿੰਦਰ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ, ਜਗਮੋਹਣ ਸਿੰਘ ਬੜਵਾ, ਅਜੇਵੀਰ ਸਿੰਘ ਲਾਲਪੁਰਾ ਤੇ ਹਰਮੇਸ਼ ਸਿੰਘ ਠੋਡਾ ਸਮੇਤ ਸੈਂਕੜੇ ਸਮਰਥਕਾਂ ਨੇ ਹੱਥ ਖੜ੍ਹੇ ਕਰਕੇ ਇਹ ਅਹਿਮ ਫੈਸਲਾ ਲਿਆ।
ਇਸ ਕੀਤੇ ਗਏ ਅਹਿਮ ਫੈਸਲੇ ਦੀ ਫੈਕਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੀ ਹੈ ਜਿਸ 'ਚ ਸੰਤ ਅਜੀਤ ਸਿੰਘ ਨੇ ਲਿਖਿਆ ਹੈ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਮੇਰੇ ਹਲਕੇ ਰੂਪਨਗਰ 'ਚ ਬਾਹਰੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਪਰ ਆਪ ਜੀ ਵਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਦਖਲਅੰਦਾਜ਼ੀ ਨਿਰੰਤਰ ਜਾਰੀ ਹੈ। ਅੱਜ ਵੀ ਪਾਰਟੀ ਨਾਲ ਸਬੰਧਤ ਸੀਨੀਅਰ ਟਕਸਾਲੀ ਆਗੂਆਂ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਅਜਿਹੀਆਂ ਸਥਿਤੀਆਂ 'ਚ ਮੇਰਾ ਪਾਰਟੀ 'ਚ ਰਹਿਣਾ ਮੁਸ਼ਕਲ ਹੋ ਗਿਆ ਹੈ ਤੇ ਮੇਰੇ ਸਹਿਯੋਗੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਅਸਤੀਫੇ ਭੇਜ ਰਹੇ ਹਨ, ਪ੍ਰਵਾਨ ਕਰਨ ਦੀ ਖੇਚਲ ਕਰਨੀ। ਇਸ ਤੋਂ ਪਹਿਲਾਂ ਸੰਤਾਂ ਦੇ ਡੇਰੇ 'ਚ ਸਿਰਫ ਰੂਪਨਗਰ ਹਲਕੇ ਦੇ ਮੋਹਤਬਰਾਂ ਦਾ ਇਕੱਠ ਹੋਇਆ।
ਜਥੇ. ਸਲੋਮਾਜਰਾ ਨੇ ਕੀਤਾ ਬੀਬੀ ਸੰਧੂ ਦਾ ਵਿਰੋਧ
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ (ਰਾਖਵਾਂ) ਦੀ ਉਮੀਦਵਾਰ ਬੀਬੀ ਜਗਮੀਤ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵਿਧਾਇਕ ਸੰਤ ਅਜੀਤ ਸਿੰਘ ਦੀ ਰਿਹਾਇਸ਼ ਗੁ. ਦਸ਼ਮੇਸ਼ ਬੁੰਗਾ ਲੋਧੀਪੁਰ ਪਹੁੰਚ ਕੇ ਸਾਬਕਾ ਜ਼ਿਲਾ ਪ੍ਰਧਾਨ ਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਪ੍ਰੀਤਮ ਸਿੰਘ ਸਲੋਮਾਜਰਾ ਨੇ ਬੀਬੀ ਸੰਧੂ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਅਤੇ ਆਖਿਆ ਕਿ ਅਕਾਲੀ ਦਲ 'ਚ ਚਾਪਲੂਸੀ ਕਰਨ ਅਤੇ ਪੈਸੇ ਵਾਲੇ ਲੋਕਾਂ ਦੀ ਸੁਣਵਾਈ ਹੋ ਰਹੀ ਹੈ ਜਦੋਂਕਿ ਕੁਰਬਾਨੀ ਅਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਅਣਗੌਲਿਆ ਕਰਕੇ ਖੁੱਡੇ ਲਾਈਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਜਰਨੈਲ ਸਿੰਘ ਔਲਖ ਲਈ ਰੂਪਨਗਰ ਤੋਂ ਉਮੀਦਵਾਰੀ ਦਾ ਸਮਰਥਨ ਕੀਤਾ