ਜਗਬੀਰ ਬਰਾੜ ਨੇ ਮੰਗੀ ਜਲੰਧਰ ਕੈਂਟ ਤੋਂ ਟਿਕਟ

ਜਲੰਧਰ, 30 ਦਸੰਬਰ— ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਜਲੰਧਰ ਛਾਵਨੀ ਦੇ ਵਿਧਾਇਕ ਰਹੇ ਜਗਬੀਰ ਬਰਾੜ ਨੇ ਆਖਿਰਕਾਰ ਪਾਰਟੀ ਤੋਂ ਛਾਊਣੀ ਹਲਕੇ ਤੋ ਟਿਕਟ ਦੇਣ ਦੀ ਮੰਗ ਕਰ ਦਿਤੀ ਹੈ। ਸ਼ੁੱਕਰਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਗਬੀਰ ਨੇ ਕਿਹਾ ਕਿ ਹਾਲਾਂਕਿ ਇਹ ਪਾਰਟੀ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕਿਸ ਸੀਟ ਤੋਂ ਮੈਦਾਨ 'ਚ ਉਤਾਰਿਆ ਜਾਵੇ, ਪਰ ਉਨ੍ਹਾਂ ਦੀ ਪਹਿਲ ਛਾਊਨੀ ਸੀਟ ਹੀ ਰਹੇਗੀ। ਜਲੰਧਰ ਛਾਊਨੀ ਦੇ ਕਾਂਗਰਸ ਕੌਂਸਲਰਾਂ ਵਲੋਂ ਕੀਤੇ ਜਾ ਰਹੇ ਵਿਰੋਧ 'ਤੇ ਜਗਬੀਰ ਨੇ ਕਿਹਾ ਕਿ ਜ਼ਿਆਦਾਤਰ ਕੌਂਸਲਰ ਉਨ੍ਹਾਂ ਦੇ ਸਾਥੀ ਹੀ ਨੇ। ਜਗਬੀਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ 'ਚ ਕੈਂਟ ਵਿਧਾਨਸਭਾ 'ਚ ਕਾਫੀ ਕੰਮ ਕਰਵਾਏ ਨੇ। ਬਰਾੜ ਨੇ ਕਿਹਾ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਕੈਂਟ ਤੋਂ ਟਿਕਟ ਦਿੰਦੀ ਹੈ ਤੇ ਉਹ ਜਿਤ ਜਾਂਦੇ ਨੇ ਤਾਂ ਉਹ ਇਸ ਇਲਾਕੇ 'ਚ ਲੰਬੇ ਸਮੇਂ ਤੋਂ ਲਟਕੇ ਹੋਏ ਕੰਮਾਂ ਨੂੰ ਕਰਵਾਉਣਗੇ ਅਤੇ ਸੈਨਾ ਤੇ ਆਮ ਲੋਕਾਂ ਵਿਚ ਤਾਲਮੇਲ ਬਣਾਉਣਗੇ ਤੇ ਪਿੰਡਾਂ 'ਚ ਸਿਖਿਆ ਦੀ ਵਿਵਸਥਾ ਲਈ ਯਤਨ ਕਰਨਗੇ।
Tags :jagbir barar,
No comments:
Post a Comment