ਕਾਰਵਾਈ ਕਰਨ ਪਹੁੰਚੀ ਟੀਮ ਤੋਂ ਪਹਿਲਾਂ ਮਾਲਕ ਫਰਾਰ ਹੋ ਗਿਆ, ਜਦਕਿ ਕਾਰਵਾਈ ਕਰਦੇ ਹੋਏ ਟੀਮ ਨੇ 2 ਹਜ਼ਾਰ ਨਸ਼ੇ ਦੇ ਇੰਜੈਕਸ਼ਨ, 10 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਹੋਰ ਸਾਮਾਨ ਕੀਤਾ ਹੈ। ਏ. ਸੀ. ਪੀ. ਨੇ ਦੱਸਿਆ ਕਿ ਉਕਤ ਕੈਮਿਸਟ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮਹਿੰਗੇ ਮੁੱਲ ਵਿਚ ਨਸ਼ਾ ਉਪਲਬਧ ਕਰਵਾ ਰਿਹਾ ਸੀ।
 ਟੀਮ ਵਿਚ ਸ਼ਾਮਲ ਡਰੱਗਸ ਇੰਸਪੈਕਟਰ ਨੇ ਸਪੱਸ਼ਟ ਕੀਤਾ ਕਿ ਦੋਸ਼ੀ ਦੁਕਾਨਦਾਰ ਦੇ ਖਿਲਾਫ ਪੁਲਸ ਕਾਰਵਾਈ ਦੇ ਇਲਾਵਾ ਸਿਹਤ ਵਿਭਾਗ ਵਲੋਂ ਉਸਦਾ ਲਾਇਸੰਸ ਰੱਦ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਵੇਗੀ।
ਲੋਕ ਕਰਨ ਸ਼ਿਕਾਇਤ : ਉੁਧਰ ਨਸ਼ੇ ਦੇ ਕਾਰਨ ਤੇਜ਼ੀ ਨਾਲ ਵਧ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਉਣ ਦੇ ਲਈ ਡੀ. ਸੀ. ਪੀ. ਆਸ਼ੀਸ਼ ਚੌਧਰੀ ਨੇ ਆਮ ਜਨਤਾ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿਚ ਦੁਕਾਨਦਾਰ ਨਸ਼ੀਲੀਆਂ ਦਵਾਈਆਂ ਵੇਚ ਰਿਹਾ ਹੈ ਤਾਂ ਲੋਕ ਉਸਦੀ ਤੁਰੰਤ ਪੁਲਸ ਜਾਂ ਸਿਹਤ ਵਿਭਾਗ ਨੂੰ ਸ਼ਿਕਾਇਤ ਕਰਨ ਤੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਦੋਸ਼ੀ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।