ਸਾਂਝੇ ਮੋਰਚੇ ਦਾ ਐਲਾਨ-ਏ-ਜੰਗ, ਪਹਿਲੀ ਸੂਚੀ ਜਾਰੀ

Text size



ਅੰਮ੍ਰਿਤਸਰ, 31 ਦਸੰਬਰ- ਪੀਪਲਜ਼ ਪਾਰਟੀ ਆਫ ਪੰਜਾਬ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਨੇ 41 ਉਮੀਦਵਾਰਾਂ ਦੀ ਸੂਚੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ। ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਗਈ ਸੂਚੀ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਦੇ 29, ਸੀ. ਪੀ. ਆਈ. ਦੇ 5, ਸੀ. ਪੀ. ਐੱਮ. ਦੇ 5 ਅਤੇ ਅਕਾਲੀ ਦਲ ਲੌਂਗੋਂਵਾਲ ਦੇ 2 ਉਮੀਦਵਾਰ ਸ਼ਾਮਿਲ ਹਨ। ਸੂਚੀ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਰਾ ਅਤੇ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਲੰਬੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ, ਜਦੋਂ ਕਿ ਮਨਪ੍ਰੀਤ ਬਾਦਲ ਖੁਦ ਗਿੱਦੜਬਾਹਾ ਸੀਟ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਗੁਰਪ੍ਰਤਾਪ ਬਹਿਤੀ ਨੂੰ ਖੰਨਾ, ਅਭੈ ਸਿੰਘ ਸੰਧੂ ਸ਼ਹੀਦ ਭਗਤ ਸਿੰਘ ਨਗਰ, ਕੁਲਦੀਪ ਸਿੰਘ ਢੋਸ ਧਰਮਕੋਟ, ਅਮਨਦੀਪ ਸਿੰਘ ਬਰਾੜ ਰੂਪ ਨਗਰ, ਸੁਖਦੀਪ ਸਿੰਘ ਭਿੰਦਰ ਬਠਿੰਡਾ ਸ਼ਹਿਰੀ, ਬੀਬੀ ਰਣਜੀਤ ਕੌਰ ਬੁਢਲਾਡਾ ਅਤੇ ਯਾਦਵਿੰਦਰ ਸਿੰਘ ਭੱਟੀ ਬਟਾਲਾ ਤੋਂ ਚੋਣ ਲੜਨਗੇ। ਇਸ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਸਾਂਝਾ ਮੋਰਚਾ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਮਨਪ੍ਰੀਤ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਉਹ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ।
ਅਸੈਂਬਲੀ ਇਲੈਕਸ਼ਨ-2012, ਉਮੀਦਵਾਰਾਂ ਦੀ ਸੂਚੀ
ਲੜੀ ਨੰ. ਨਾਂ ਹਲਕਾ
1. ਗੁਰਦਾਸ ਸਿੰਘ ਬਾਦਲ ਲੰਬੀ
2. ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ
3. ਗੁਰਪ੍ਰੀਤ ਸਿੰਘ ਭੱਟੀ ਖੰਨਾ
4. ਅਭੈ ਸਿੰਘ ਸੰਧੂ ਨਵਾਂਸ਼ਹਿਰ
5. ਕੁਲਦੀਪ ਸਿੰਘ ਢੋਸ ਧਰਮਕੋਟ
6. ਅਮਰਦੀਪ ਸਿੰਘ ਬਰਾੜ ਰੂਪਨਗਰ
7. ਹਰਨੇਕ ਸਿੰਘ ਗਰੁਆਂ ਖਰੜ
8. ਸੁਖਦੀਪ ਸਿੰਘ ਭਿੰਦਰ ਬਠਿੰਡਾ ਸ਼ਹਿਰੀ
9. ਬੀਬੀ ਰਣਜੀਤ ਕੌਰ ਬੁਢਲਾਡਾ (ਐੱਸ.ਸੀ.)
10. ਯਾਦਵਿੰਦਰਦੀਪ ਸਿੰਘ ਭੁੱਟਰ ਬਟਾਲਾ
11. ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਦਸੂਹਾ
12. ਪੂਰਨ ਸਿੰਘ ਉੜਮੁੜ
13. ਅਮਰਜੀਤ ਸਿੰਘ ਨੰਗਲੂ ਸ਼ਾਮਚੁਰਾਸੀ (ਐੱਸ .ਸੀ.)
14. ਭਗਵੰਤ ਸਿੰਘ ਬਲਟਾਨਾ ਡੇਰਾਬੱਸੀ
15. ਦਲਜੀਤ ਸਿੰਘ ਸਦਰਪੁਰਾ ਦਾਖਾ
16. ਮੇਜਰ ਸਿੰਘ ਜਗਰਾਓਂ (ਐੱਸ. ਸੀ.)
17. ਡਾ. ਨਵਜੋਤ ਦਹੀਆ ਸ਼ਾਹਕੋਟ
18. ਡਾ. ਰਵਿੰਦਰ ਸਿੰਘ ਭਾਣਾ ਮੋਗਾ
19. ਸੱਤਪਾਲ ਕਰਤਾਰਪੁਰ (ਐੱਸ.ਸੀ.)
20. ਜੈਮਲ ਸਿੰਘ ਸੁਲਤਾਨਪੁਰ ਲੋਧੀ
21. ਮੁਲਖ ਰਾਜ ਫਗਵਾੜਾ (ਐੱਸ. ਸੀ.)
22. ਰਘੁਬੀਰ ਸਿੰਘ ਕਪੂਰਥਲਾ
23. ਸਰਵਨ ਸਿੰਘ ਧੁੰਨ ਖੇਮਕਰਨ
24. ਅਮਨਪ੍ਰੀਤ ਸਿੰਘ ਛਿੰਨਾ ਰਾਜਾਸਾਂਸੀ
25. ਕੁਲਵੰਤ ਸਿੰਘ ਲੋਹਗੜ੍ਹ ਬਰਨਾਲਾ
26. ਅਜੀਤ ਸਿੰਘ ਚੰਦੂ ਅਰਾਈਆਂ ਅਮਰਗੜ੍ਹ
27. ਗੁਰਮੀਤ ਸਿੰਘ ਨਡਾਲਾ ਭੁਲੱਥ
28. ਹਰਵਿੰਦਰ ਸਿੰਘ ਲਾਡੀ ਭੁੱਚੋ ਮੰਡੀ (ਐੱਸ. ਸੀ.)
29. ਮਾਸਟਰ ਮੇਜਰ ਸਿੰਘ ਸ਼ੁਤਰਾਣਾ
ਸੀ. ਪੀ. ਆਈ. (ਐੱਮ.)
1. ਕਾਮਰੇਤ ਰਘੂਨਾਥ ਸਿੰਘ ਗੜ੍ਹਸ਼ੰਕਰ
2. ਕਾਮਰੇਤ ਵਿਜੈ ਮਿਸ਼ਰਾ ਅੰਮ੍ਰਿਤਸਰ ਸੈਂਟਰਲ
3. ਦਵਿੰਦਰਜੀਤ ਢਿੱਲੋਂ ਪੱਟੀ
4. ਗੁਰਦਿਆਲ ਸਿੰਘ ਧਰ ਆਨੰਦਪੁਰ ਸਾਹਿਬ
5. ਪਰਸ਼ੋਤਮ ਲਾਲ ਬਿਲਗਾ ਫਿਲੌਰ (ਐੱਸ. ਸੀ.)
ਸੀ. ਪੀ. ਆਈ.
1. ਅਮਰਜੀਤ ਸਿੰਘ ਅੰਸਲ ਅੰਮ੍ਰਿਤਸਰ ਪੱਛਮੀ (ਐੱਸ.ਸੀ.)
2. ਬਲਦੇਵ ਸਿੰਘ ਅੰਮ੍ਰਿਤਸਰ ਪੂਰਬੀ
3. ਬਲਵਿੰਦਰ ਸਿੰਘ ਮਜੀਠਾ
4. ਲਵਲੀਨ ਕੌਰ ਚਾਹਲ ਸੁਜਾਨਪੁਰ
5. ਸੁਭਾਸ਼ ਕੈਰੀ ਦੀਨਾ ਨਗਰ (ਐੱਸ.ਸੀ.)
ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ)
1. ਬਲਦੇਵ ਸਿੰਘ ਮਾਨ ਸੰਗਰੂਰ
2. ਗਗਨਜੀਤ ਸਿੰਘ ਬਰਨਾਲਾ ਧੂਰੀ
Tags :ਪੀਪਲਜ਼ ਪਾਰਟੀ ਆਫ ਪੰਜਾਬ , PPP,
No comments:
Post a Comment