ਨਵੀਂ ਦਿੱਲੀ, 31 ਦਸੰਬਰ —ਪੱਛਮੀ ਦਿੱਲੀ ਵਿਚ ਇਕ ਲੜਕੀ ਨੇ ਇਕ ਲੜਕੇ ਵਲੋਂ ਅਸ਼ਲੀਲ ਐੱਮ. ਐੱਮ. ਐੱਸ. ਦਿਖਾ ਕੇ ਉਸਨੂੰ ਬਲੈਕਮੇਲ ਕੀਤੇ ਜਾਣ ਦੀ ਕੋਸ਼ਿਸ਼ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ 12ਵੀਂ ਕਲਾਸ ਦੀ ਵਿਦਿਆਰਥਣ ਦਾ ਸੰਜੇ ਗਾਂਧੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸਨੇ ਫਾਂਸੀ ਲਗਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 20 ਸਾਲਾ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲੜਕੀ ਨੇ ਆਪਣੇ ਬਿਆਨ ਵਿਚ ਪੁਲਸ ਨੂੰ ਦੱਸਿਆ ਕਿ ਨੌਜਵਾਨ ਨੇ ਉਸਨੂੰ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਉਸਦੀ ਐਲਬਮ ਤੋਂ ਉਸਦੀਆਂ ਫੋਟੋਆਂ ਲੈ ਕੇ ਐੱਮ. ਐੱਮ. ਐੱਸ. ਬਣਾ ਦਿੱਤਾ। ਪੁਲਸ ਮੁਤਾਬਕ ਲੜਕੇ ਨੇ ਕੁਝ ਦਿਨ ਪਹਿਲਾਂ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਸੰਬੰਧਾਂ ਲਈ ਤਿਆਰ ਨਹੀਂ ਹੋਵੇਗੀ ਤਾਂ ਉਹ ਸਾਰਿਆਂ ਨੂੰ ਐੱਮ. ਐੱਮ. ਐੱਸ. ਦਿਖਾ ਦੇਵੇਗਾ। ਜਦੋਂ ਉਹ ਉਸਦੀ ਧਮਕੀ ਨਾਲ ਨਾ ਝੁਕੀ ਤਾਂ ਲੜਕੇ ਨੇ ਕਲਿਪ ਆਪਣੇ ਕੁਝ ਦੋਸਤਾਂ ਨੂੰ ਮੁਹੱਈਆ ਕਰਵਾ ਦਿੱਤੀ।