ਈ. ਜੀ. ਐਸ. ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਟੀਚਰ ਮੁੱਖ ਮੰਤਰੀ ਬਾਦਲ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਪੁਲਸ ਨੇ ਰੋਕ ਦਿੱਤਾ ਜਿਸ ਨਾਲ ਤਣਾਅ ਪੈਦਾ ਹੋ ਗਿਆ।  ਇਸ ਤੋਂ ਬਾਅਦ ਪੁਲਸ ਨੇ ਲੋਕਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ।  ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਕ ਉਥੇ ਨਿਆਂ ਪਾਉਣ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਸ ਨੇ ਉਨ੍ਹਾਂ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ। ਇਸ 'ਤੇ ਕੁਝ ਅਧਿਆਪਕਾਂ ਨੇ ਮਲੌਤ-ਬਠਿੰਡਾ ਰੋਡ 'ਤੇ ਗਿੱਦੜਬਾਹਾ ਕਚੇਰੀ ਚੌਕ ਨੂੰ ਬੰਦ ਕਰ ਦਿੱਤਾ। ਸਿੰਘ ਨੇ ਕਿਹਾ ਕਿ ਅਸੀਂ ਸਰਪੰਚ ਵਲੋਂ ਆਪਣੀ ਇਕ ਸਹਿਯੋਗੀ ਨੂੰ ਥੱਪੜ ਮਾਰੇ ਜਾਣ 'ਤੇ ਪੁਲਸ ਤੋਂ ਨਿਆ ਦੀ ਗੁਹਾਰ ਕਰ ਰਹੇ ਸਨ।
ਅਸੀਂ ਚਾਹੁੰਦੇ ਹਾਂ ਕਿ ਸਰਪੰਚ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜੇਲ ਭੇਜਿਆ ਜਾਏ। ਈ. ਜੀ. ਐਸ. ਦੇ ਸਿੱਖਿਅਕ ਸਥਾਈ ਸਰਕਾਰੀ ਨੌਕਰੀਆਂ ਦੀ ਆਪਣੀ ਮੰਗ 'ਤੇ ਅਟੱਲ ਹਨ। ਕੱਲ ਪੁਲਸ ਨੇ ਦੋਸ਼ੀ ਸਰਪੰਚ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਨੂੰ ਕੁਝ ਹੀ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।