ਇਕ ਨਿਜੀ ਚੈਨਲ ਵਲੋਂ ਸਟਿੰਗ ਆਪ੍ਰੇਸ਼ਨ ਕਰਕੇ ਮੁਜੱਫਰਪੁਰ 'ਚ ਇਕ ਅਜਿਹੇ ਦਲਾਲ ਨਾਲ ਰਾਬਤਾ ਕਾਇਮ ਕੀਤਾ ਗਿਆ ਜੋ ਕਿ ਚੋਣ ਰੈਲੀਆਂ ਲਈ ਭੀੜ ਇਕੱਠੀ ਕਰਦਾ ਸੀ। ਰਿਪੋਰਟਰਾਂ ਦੀ ਟੀਮ ਇਕ ਰੈਲੀ ਦੇ ਵਰਕਰ ਬਣ ਕੇ  ਦਲਾਲ ਨੂੰ ਮਿਲੇ ਅਤੇ ਕਿਹਾ ਕਿ ਅਸੀਂ ਰਾਸ਼ਟਰੀ ਲੰਕਾ ਦਲ ਪਾਰਟੀ ਤੋਂ ਆਏ ਹਾਂ ਅਤੇ ਸਾਡੀ ਪਾਰਟੀ ਨਵੀਂ ਹੋਣ ਕਾਰਨ ਸਮਰਥਕ ਦੀ ਬਹੁਤ ਲੋੜ ਹੈ ਇਸ ਲਈ ਅਸੀਂ ਇਕ ਰੈਲੀ ਕਰਨੀ ਹੈ। ਸਾਨੂੰ ਭੀੜ ਦੀ ਲੋੜ ਹੈ ਕੀ ਤੁਸੀਂ ਭੀੜ ਜੁਟਾ ਸਕਦੇ ਹੋ। ਦਲਾਲ ਨੇ ਕਿਹਾ ਕਿ ਕਿੰਨੇ ਕੁ ਬੰਦਿਆਂ ਦੀ ਲੋੜ ਹੈ। ਰਿਪੋਰਟਰ ਨੇ ਉਸ ਨੂੰ ਕਿਹਾ ਕਿ ਸਾਨੂੰ 1000 ਬੰਦਿਆਂ ਦੀ ਲੋੜ ਹੈ। ਦਲਾਲ ਨੇ ਕਿਹਾ ਕਿ  1000 ਬੰਦਿਆਂ ਲਈ ਆਪ ਨੂੰ 2 ਲੱਖ ਰੁਏ ਖਰਚਨੇ ਪੈਣਗੇ। ਡੀਲ ਪੱਕੀ ਹੋ ਗਈ। ਦਲਾਲ ਨੇ ਕਿਹਾ ਕਿ ਅੱਧੇ ਪੈਸੇ ਤਹਾਨੂੰ ਪਹਿਲਾਂ ਦੇਣੇ ਪੈਣਗੇ ਅਤੇ ਅੱਧੇ ਰੈਲੀ ਤੋਂ ਬਾਅਦ ਅਤੇ 5 ਬੱਸਾਂ ਦਾ ਵੀ ਇੰਤਜ਼ਾਮ ਕਰਨਾ ਹੋਵੇਗਾ। ਉਸਨੇ ਇਹ ਵੀ ਕਿਹਾ ਕਿ ਪਾਰਟੀ ਦੇ ਬੈਨਰ ਅਤੇ ਝੰਡਿਆਂ ਦਾ ਇੰਤਜ਼ਾਮ ਕਰਨਾ ਹੋਵੇਗਾ। ਅਸੀਂ ਆਪਣੇ ਬੰਦਿਆਂ ਨੂੰ ਨਾਅਰੇ ਅਤੇ ਰੌਲਾ ਪਾਉਣਾ ਆਦਿ ਸਿਖਾ ਦੇਵਾਂਗੇ। ਅਜਿਹਾ ਰੌਲਾ ਪਵੇਗਾ ਕਿ ਸਾਰੇ ਹੈਰਾਨ ਰਹਿ ਜਾਣਗੇ।  ਉਸ ਤੋਂ ਬਾਅਦ ਪੱਤਰਕਾਰਾਂ ਨੇ ਕਿਹਾ ਕਿ ਇਕ ਜਨ ਸਭਾ ਦਾ ਆਯੋਜਨ ਕਰਨਾ ਹੈ ਜਿਸ ਲਈ 500 ਬੰਦਿਆਂ ਦੀ ਲੋੜ ਪਵੇਗੀ। ਤਾਂ ਦਲਾਲ ਨੇ ਕਿਹਾ ਕਿ ਉਹ ਵੀ ਹੋ ਜਾਏਗਾ ਉਸ ਦੇ 1.50 ਲੱਖ ਰੁਪਏ ਵੱਖਰੇ ਲੱਗਣਗੇ। ਇਸ ਤਰ੍ਹਾਂ ਝੂਠੇ ਲੋਕਾਂ ਨੂੰ ਖੜਾ ਕਰਕੇ ਆਮ ਆਦਮੀ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਦਲਾਲ ਨੇ  ਯੂ. ਪੀ. ਦੇ ਦੋ ਅਜਿਹੇ ਵੱਡੇ ਨੇਤਾਵਾਂ ਦਾ ਨਾਂ ਲਿਆ ਜਿਨ੍ਹਾਂ ਲਈ ਉਸ ਨੇ ਭੀੜ ਇਕੱਠੀ ਕੀਤੀ ਸੀ। ਦਲਾਲ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਸੱਚ ਬੋਲ ਰਹੇ ਹੋ ਤਾਂ  ਉਸਨੇ ਦਾਅਵਾ ਕੀਤਾ ਕਿ ਤੁਸੀਂ 1 ਘੰਟਾ ਰੁਕੋ ਮੈਂ ਹੁਣੇ ਤੁਹਾਨੂੰ ਇਸਦਾ ਇਕ ਟ੍ਰੇਲਰ ਦਿਖਾ ਸਕਦਾ ਹਾਂ। ਇਸ ਤੋਂ ਇਲਾਵਾ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੇਕਰ ਰੈਲੀ ਵਿਚ ਬੰਦੂਕਧਾਰੀ ਅਤੇ ਹਥਿਆਰ ਵਗੈਰਾ ਦੀ ਲੋੜ ਪਵੇ ਤਾਂ ਅਸੀਂ ਉਸਦਾ ਵੀ ਇੰਤਜ਼ਾਮ ਕਰ ਸਕਦੇ ਹਾਂ।
ਹੁਣ ਸਵਾਲ ਇਹ ਉਠਦਾ ਹੈ ਕਿ ਦੇਸ਼ਦੀ ਨੁਮਾਇੰਦਗੀ ਕਰਨ ਵਾਲੇ ਅਜਿਹੇ ਨੇਤਾ ਝੂਠੀ ਭੀੜ ਇਕੱਠੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਅਜਿਹੇ ਨੇਤਾ ਜੋ ਪੈਸਾ ਖਰਚ ਕਰਕੇ ਵੋਟਾਂ ਹਾਸਲ ਕਰਦੇ ਹਨ ਉਹ ਆਮ ਆਦਮੀ ਦੀ ਭਲਾਈ ਲਈ ਕੀ ਕਰਨਗੇ। ਇਹ ਸੋਚਣ ਵਾਲੀ ਗੱਲ ਹੈ।