![ਪਿਓ ਬਣਿਆ ਹੈਵਾਨ- ਆਪਣੀ ਹੀ ਕੁੜੀ ਦੀ ਲੁੱਟ ਲਈ ਇੱਜ਼ਤ](http://www.jagbani.com/admincontrol/all_multimedia/2012_1$image_14_16_344981347police-rape-ll.jpg)
Text size
![Decrease Font](http://www.jagbani.com/images/a-small.gif)
![Increase Font](http://www.jagbani.com/images/a-big.gif)
![Decrease Font](http://www.jagbani.com/images/a-small.gif)
ਨਵੀਂ ਦਿੱਲੀ, 15 ਜਨਵਰੀ— ਸਾਊਥ ਦਿਲੀ ਦੇ ਸਰੋਜਨੀ ਨਗਰ ਥਾਣਾ ਇਲਾਕੇ 'ਚ 16 ਸਾਲ ਦੀ ਨਗਾਬਿਗ ਨਾਲ ਬਲਾਤਕਾਰ ਦੇ ਦੋਸ਼ 'ਚ ਉਸਦੇ ਹੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਬਲਾਤਕਾਰ ਦੇ ਦੋਸ਼ 'ਚ ਪੀੜਤਾ ਲੜਕੀ ਮਮਤਾ (ਬਦਲਿਆ ਨਾਂ) ਦੇ ਪਿਤਾ ਰਮੇਸ਼ (ਬਦਲਿਆ ਨਾਂ) ਨੂੰ ਗ੍ਰਿਫਤਾਰ ਕੀਤਾ ਗਿਆ। ਰਮੇਸ਼ ਆਪਣੇ ਪਰਿਵਾਰ ਨਾਲ ਆਰ. ਕੇ. ਪੁਰਮ ਇਲਾਕੇ 'ਚ ਇਕ ਸਰਵੈਂਟ ਕੁਆਰਟਰ 'ਚ ਰਹਿੰਦਾ ਹੈ। ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਨ ਵਾਲੇ ਰਮੇਸ਼ ਨੇ ਸ਼ੁੱਕਰਵਾਰ ਸ਼ਾਮ ਮਮਤਾ ਨੂੰ ਘਰ 'ਚ ਇਕੱਲੀ ਪਾ ਕੇ ਬਲਾਤਕਾਰ ਕਰ ਦਿੱਤਾ। ਉਸ ਸਮੇਂ ਮਮਤਾ ਦੀ ਮਾਂ, ਵੱਡੀ ਭੈਣ ਤੇ ਛੋਟਾ ਭਰਾ ਬਾਹਰ ਗਏ ਹੋਏ ਸਨ। ਮਾਂ ਦੇ ਆਉਣ 'ਤੇ ਮਮਤਾ ਨੇ ਸਾਰੀ ਗੱਲ ਦੱਸੀ। ਇਕ ਐਨ. ਜੀ. ਓ. ਦੀ ਮਦਦ ਨਾਲ ਮਾਮਲਾ ਪੁਲਸ ਥਾਣੇ ਗਿਆ। ਲੜਕੀ ਦਾ ਸਫਦਰਜੰਗ ਹਸਪਤਾਲ 'ਚ ਮੈਡੀਕਲ ਕਰਾਇਆ ਗਿਆ ਜਿੱਥੇ ਬਲਾਤਕਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਰਮੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ ਸੀ ਕਿ ਰਮੇਸ਼ ਕਾਫੀ ਸਮੇਂ ਤੋਂ ਮਮਤਾ ਦਾ ਬਲਾਤਕਾਰ ਕਰਦਾ ਆ ਰਿਹਾ ਸੀ।
No comments:
Post a Comment